
ਸਕੂਲਾਂ ਵਿੱਚ ਛੁੱਟੀਆਂ ਪਰੰਤੂ ਆਂਗਨਵਾੜੀ ਸੈਂਟਰ ਖੁੱਲੇ ਬੱਚਿਆਂ ਦੀ ਸੁਰਖਿਆ ਨੂੰ ਮੁੱਖ ਰੱਖਦਿਆਂ ਆਂਗਨਵਾੜੀ ਸੈਂਟਰਾਂ ਵਿੱਚ ਵੀ ਛੁੱਟੀਆਂ ਕਰੇ ਸਰਕਾਰ : ਪਰਮਦੀਪ ਸਿੰਘ ਬੈਦਵਾਨ
ਐਸ ਏ ਐਸ ਨਗਰ, 25 ਨਗਰ ਪੰਜਾਬ ਸਰਕਾਰ ਵਲੋਂ ਹੜਾਂ ਦੇ ਖਤਰੇ ਨੂੰ ਮੁੱਖ ਰੱਖਦਿਆਂ ਸੂਬੇ ਦੇ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਤਾਂ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ ਪਰੰਤੂ ਦੂਜੇ ਪਾਸੇ ਆਂਗਨਵਾੜੀ ਸੈਂਟਰ ਪਹਿਲਾਂ ਵਾਂਗ ਹੀ ਕੰਮ ਕਰ ਰਹੇ ਸਨ।
ਐਸ ਏ ਐਸ ਨਗਰ, 25 ਨਗਰ ਪੰਜਾਬ ਸਰਕਾਰ ਵਲੋਂ ਹੜਾਂ ਦੇ ਖਤਰੇ ਨੂੰ ਮੁੱਖ ਰੱਖਦਿਆਂ ਸੂਬੇ ਦੇ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਤਾਂ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ ਪਰੰਤੂ ਦੂਜੇ ਪਾਸੇ ਆਂਗਨਵਾੜੀ ਸੈਂਟਰ ਪਹਿਲਾਂ ਵਾਂਗ ਹੀ ਕੰਮ ਕਰ ਰਹੇ ਸਨ। ਇਸ ਸੰਬੰਧੀ ਕਿਸਾਨ ਆਗੂ ਸz. ਪਰਮਦੀਪ ਸਿੰਘ ਬੈਦਵਾਨ ਨੇ ਕਿਹਾ ਕਿ ਲੱਗਦਾ ਹੈ ਕਿ ਸਰਕਾਰ ਇਹ ਸਮਝਦੀ ਹੈ ਕਿ ਆਂਗਨਵਾੜੀ ਸੈਂਟਰਾਂ ਜਿੱਥੇ ਬਹੁਤ ਘੱਟ ਉਮਰ ਦੇ ਬੱਚੇ ਆਉਂਦੇ ਹਨ ਵਿਖੇ ਕੋਈ ਖਤਰਾ ਨਹੀਂ ਹੈ ਜਦੋਂਕਿ ਜਮੀਨੀ ਹਾਲਾਤ ਇਹ ਹਨ ਕਿ ਜਿਆਦਾਤਰ ਆਂਗਨਵਾੜੀ ਸੈਂਟਰ ਅਸੁਰਖਿਅਤ ਇਮਾਰਤਾਂ ਵਿੱਚ ਹੀ ਚਲ ਰਹੇ ਹਨ। ਉਹਨਾਂ ਮੰਗ ਕੀਤੀ ਹੈ ਕਿ ਸਕੂਲਾਂ ਦੇ ਨਾਲ ਨਾਲ ਆਂਗਨਵਾੜੀ ਸੈਂਟਰਾਂ ਵਿਚ ਵੀ ਛੁੱਟੀਆਂ ਕੀਤੀਆਂ ਜਾਣ।
