ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਮੂਸਾਪੁਰ ਵਿਖੇ ਚੜਦੀ ਕਲਾ ਨਾਲ ਕਰਵਾਇਆ ਗਿਆ ਅੱਠਵਾਂ ਗੁਰਮਿਤ ਸਮਾਗਮ

ਨਵਾਂਸ਼ਹਿਰ - ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂ ਸ਼ਹਿਰ ਵੱਲੋਂ ਚਾਰ ਪੰਜ ਅਤੇ ਛੇ ਨਵੰਬਰ ਨੂੰ ਕਰਵਾਏ ਜਾ ਰਹੇ ਮਹਾਨ ਕੀਰਤਨ ਦਰਬਾਰ ਨੂੰ ਸਮਰਪਿਤ 24 ਗੁਰਮਤਿ ਸਮਾਗਮਾਂ ਦੀ ਲੜੀ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਸ਼ਰਧਾ ਪ੍ਰੇਮ ਅਤੇ ਉਤਸ਼ਾਹ ਨਾਲ ਚਲਾਈ ਜਾ ਰਹੀ ਹੈ। ਇਸ ਲੜੀ ਦੌਰਾਨ ਗੁਰਮਤਿ ਦੇ ਪ੍ਰਚਾਰ ਅਤੇ ਪ੍ਰਸਾਰ ਤੋਂ ਇਲਾਵਾ ਇਲਾਕੇ ਦੀਆਂ ਦੀਆਂ ਸੰਗਤਾਂ ਨੂੰ ਮਹਾਨ ਕੀਰਤਨ ਦਰਬਾਰ ਵਿੱਚ ਹਾਜ਼ਰੀਆਂ ਭਰਨ ਲਈ ਲਈ ਪ੍ਰੇਰਿਤ ਕੀਤਾ ।

ਨਵਾਂਸ਼ਹਿਰ - ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂ ਸ਼ਹਿਰ ਵੱਲੋਂ ਚਾਰ ਪੰਜ ਅਤੇ ਛੇ ਨਵੰਬਰ ਨੂੰ ਕਰਵਾਏ ਜਾ ਰਹੇ ਮਹਾਨ ਕੀਰਤਨ ਦਰਬਾਰ ਨੂੰ ਸਮਰਪਿਤ 24  ਗੁਰਮਤਿ ਸਮਾਗਮਾਂ ਦੀ ਲੜੀ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਸ਼ਰਧਾ ਪ੍ਰੇਮ ਅਤੇ ਉਤਸ਼ਾਹ ਨਾਲ ਚਲਾਈ ਜਾ ਰਹੀ ਹੈ। ਇਸ ਲੜੀ ਦੌਰਾਨ ਗੁਰਮਤਿ ਦੇ ਪ੍ਰਚਾਰ ਅਤੇ ਪ੍ਰਸਾਰ ਤੋਂ ਇਲਾਵਾ ਇਲਾਕੇ ਦੀਆਂ ਦੀਆਂ ਸੰਗਤਾਂ ਨੂੰ ਮਹਾਨ ਕੀਰਤਨ ਦਰਬਾਰ ਵਿੱਚ ਹਾਜ਼ਰੀਆਂ ਭਰਨ ਲਈ ਲਈ ਪ੍ਰੇਰਿਤ ਕੀਤਾ । 
ਇਸੇ ਲੜ੍ਹੀ ਤਹਿਤ ਗੁਰਦੁਆਰਾ ਨਾਥ ਜੀ ਪਿੰਡ ਮੂਸਾਪੁਰ ਵਿਖੇ ਗੁਰਦੁਆਰਾ ਕਮੇਟੀਆਂ ਅਤੇ ਸੰਗਤਾਂ ਦੇਸ਼ਸਹਿਯੋਗ ਨਾਲ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਅੱਠਵਾਂ ਗੁਰਮਤਿ ਸਮਾਗਮ ਬੜੀ ਚੜ੍ਹਦੀ ਕਲ੍ਹਾ ਨਾਲ  ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਬਹੁਤ ਵੱਡੀ  ਗਿਣਤੀ ਵਿਚ ਸੰਗਤਾਂ ਨ ਹਾਜ਼ਰੀ ਭਰੀ । ਸਮਾਗਮ ਦੀ ਅਰੰਭਤਾ ਸ਼ਾਮ ਨੂੰ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਨਾਲ ਹੋਈ। ਉਸ ਤੋਂ ਬਾਅਦ ਗੁਰਬਾਣੀ ਕੀਰਤਨ ਤੇ ਕਥਾ ਵਿਚਾਰਾਂ ਦਾ ਪ੍ਰਵਾਹ ਚੱਲਿਆ ਜਿਸ ਵਿਚ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਓਕਾਰ ਸਿੰਘ ਦੇ ਜਥੇ ਨੇ ਅੰਮ੍ਰਿਤਮਈ ਬਾਣੀ ਦਾ ਰਸਭਿੰਨਾ ਕੀਰਤਨ ਸੰਗਤਾਂ ਨੂੰ ਸਰਵਣ ਕਰਵਾ ਕੇ ਨਿਹਾਲ ਕੀਤਾ। ਉਪਰੰਤ ਪੰਥ ਪ੍ਰਸਿੱਧ ਕਥਾ ਵਾਚਕ ਗਿਆਨੀ ਸਰਬਜੀਤ ਸਿੰਘ ਲੁਧਿਆਣਾ ਵਾਲਿਆਂ ਨੇ ਸ੍ਰੀ ਗੁਰੂ ਨਾਨਕ ਜੀ ਦੇ ਇਤਿਹਾਸ ਅਤੇ ੳਨਾਂ ਵਲੋਂ ਬਖਸ਼ੇ ਗਏ ਉਪਦੇਸ਼ਾਂ ਬਾਰੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। 
ਉਨਾਂ ਨੇ ਕਿਹਾ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਗੁਰੂ ਨਾਨਕ ਸਾਹਿਬ ਜੀ ਵੱਲੋਂ ਬਖਸ਼ੇ ਗਏ ਉਪਦੇਸ਼ ਤੇ ਚੱਲਣ ਲਈ ਪਿੰਡ ਪਿੰਡ ਵਿੱਚ ਗੁਰਮਤਿ ਸਮਾਗਮ ਕਰਵਾ ਕੇ "ਘਰ-ਘਰ ਅੰਦਰ ਧਰਮਸਾਲ" ਦੇ ਉਪਦੇਸ਼ ਤਹਿਤ ਸੰਗਤਾਂ ਨੂੰ ਅਕਾਲ ਪੁਰਖ ਨਾਲ ਜੋੜਣ ਦਾ ਬਹੁਤ ਵਧੀਆ ਉਪਰਾਲਾ ਕਰ ਰਹੀ ਹੈ। ਸਟੇਜ ਸਕੱਤਰ ਦੀ ਸੇਵਾ ਗਿਆਨੀ ਤਰਲੋਚਨ ਸਿੰਘ ਖਟਕੜ ਕਲਾਂ ਵਾਲਿਆਂ ਨੇ ਨਿਭਾਈ। ਇਸ ਮੌਕੇ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਮੂਸਾਪੁਰ ਪਿੰਡ ਦੀਆਂ ਸਮੁੱਚੀਆਂ ਗੁਰਦੁਆਰਾ  ਪ੍ਰਬੰਧਕ ਕਮੇਟੀਆਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ। ਉਨਾਂ ਨੇ ਇਲਾਕੇ ਦੀ ਸੰਗਤਾਂ ਨੂੰ ਆਉਣ ਵਾਲੇ ਸਮਾਗਮਾਂ ਵਿੱਚ ਹਾਜ਼ਰੀ ਭਰਨ ਲਈ ਬੇਨਤੀ ਕੀਤੀ। ਗੁਰਮਤਿ ਸਮਾਗਮਾਂ ਦੇ ਸਰਪ੍ਰਸਤ ਜਥੇਦਾਰ ਬਰਜਿੰਦਰ ਸਿੰਘ ਹੁਸੈਨਪੁਰ, ਉੱਤਮ ਸਿੰਘ ਸੇਠੀ ਅਤੇ ਦੀਦਾਰ ਸਿੰਘ ਵਲੋਂ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਸਮਾਪਤੀ ਉਪਰੰਤ ਸੰਗਤਾਂ ਨੂੰ ਅਤੁਟੱ ਲੰਗਰ ਵਰਤਾਏ ਗਏ।
ਇਸ ਮੌਕੇ ਗੁਰਦੁਆਰਾ ਕਮੇਟੀਆਂ ਵੱਲੋਂ  ਸੂਬੇਦਾਰ ਤਰਸੇਮ ਸਿੰਘ, ਬਲਵੀਰ ਸਿੰਘ ਸੁਮਨ, ਪਰਮਜੀਤ ਸਿੰਘ, ਗੁਰਨੇਕ ਸਿੰਘ, ਤਰਸੇਮ ਸਿੰਘ ਢਾਡੀ, ਮੋਹਨ ਸਿੰਘ, ਰਛਪਾਲ ਸਿੰਘ, ਚਰਨਜੀਤ ਸਿੰਘ, ਬਖਸ਼ੀਸ਼ ਸਿੰਘ, ਰਾਮਪਾਲ ਰਾਏ, ਬਲਵੀਰ ਸਿੰਘ, ਪ੍ਰਤਿਪਾਲ ਸਿੰਘ, ਗੁਰਦੇਵ ਸਿੰਘ ਸੋਢੀ, ਕੇਦਾਰਨਾਥ, ਸੁਖਦੇਵ ਸਿੰਘ, ਗੁਰਵਿੰਦਰ ਸਿੰਘ  ਰਮੇਸ਼ ਸਿੰਘ, ਸਰਵਣ ਸਿੰਘ ਹੈਡ ਗ੍ਰੰਥੀ, ਡਾਕਟਰ ਅਮਰਜੀਤ ਸਿੰਘ, ਅਮਨਪ੍ਰੀਤ ਸਿੰਘ, ਕਰਨਦੀਪ ਸਿੰਘ, ਅਮਨਦੀਪ ਸਿੰਘ ਕੰਦੋਲਾ ਵਿਨੀਤ ਜੋਸ਼ੀ, ਕੁਲਬੀਰ ਸਿੰਘ ਸਰਪੰਚ, ਅਤੇ ਹਰਕੇਵਲ ਸਿੰਘ  (ਸਾਰੇ ਗੁਰਦੁਆਰਾ ਕਮੇਟੀ ਮੈਂਬਰ)  ਮੌਜੂਦ ਸਨ। ਉਨ੍ਹਾਂ ਤੋਂ ਇਲਾਵਾ ਜਗਜੀਤ ਸਿੰਘ ਸੈਣੀ, ਪਰਮਿੰਦਰ  ਸਿੰਘ ਕੰਵਲ, ਕਮਲਜੀਤ ਸਿੰਘ ਸੈਣੀ, ਜੋਗਿੰਦਰ ਸਿੰਘ ਮਹਾਲੋਂ, ਰਮਣੀਕ ਸਿੰਘ, ਗੁਰਦੇਵ ਸਿੰਘ ਗਹੂੰਣ, ਜੋਗਾ ਸਿੰਘ ਐਸ ਡੀ ਓ, ਪਲਵਿੰਦਰ ਸਿੰਘ ਕਰਿਆਮ, ਤਰਲੋਚਨ ਸਿੰਘ ਰਾਹੋਂ, ਦਿਲਬਾਗ ਸਿੰਘ ਰਾਹੋਂ, ਕੁਲਜੀਤ ਸਿੰਘ ਖਾਲਸਾ, ਜਗਜੀਤ ਸਿੰਘ ਗਰਚਾ, ਅਵਤਾਰ ਸਿੰਘ ਗਰਚਾ, ਗਿਆਨ ਸਿੰਘ, ਗੁਰਮੀਤ ਸਿੰਘ ਲੋਧੀਪੁਰ, ਜਸਕਰਨ ਸਿੰਘ ਹੰਸਰੋਂ, ਗਿਆਨ ਸਿੰਘ, ਰਛਪਾਲ ਸਿੰਘ ਜੱਬੋਵਾਲ, ਜਸਵਿੰਦਰ ਸਿੰਘ ਸੈਣੀ, ਦਲਜੀਤ ਸਿੰਘ ਕਰੀਹਾ, ਇੰਦਰਜੀਤ ਸਿੰਘ ਬਾਹੜਾ, ਨਵਦੀਪ ਸਿੰਘ, ਦਲਜੀਤ ਸਿੰਘ ਬਡਵਾਲ, ਦਰਸ਼ਨ ਸਿੰਘ ਸੈਣੀ, ਬਖਸ਼ੀਸ਼ ਸਿੰਘ, ਗੁਰਚਰਨ ਸਿੰਘ ਪਾਬਲਾ, ਕਮਲਜੀਤ ਸਿੰਘ ਵਜੀਦਪੁਰ, ਮਹਿੰਦਰ ਪਾਲ ਚੰਦਰ, ਮਨਮੋਹਨ ਸਿੰਘ, ਮਨਜੀਤ ਸਿੰਘ ਮਹਿਤਪੁਰ ਅਤੇ ਕੁਲਵਿੰਦਰ ਸਿੰਘ ਕਰਿਆਮ ਸਿੰਘ ਵੀ ਸ਼ਾਮਲ ਸਨ ।