ਵੈਟਨਰੀ ਯੂਨੀਵਰਸਿਟੀ ਵਿਖੇ ‘ਇਕ ਰੁੱਖ ਮਾਂ ਦੇ ਨਾਮ’ ਮੁਹਿੰਮ ਤਹਿਤ ਲਗਾਏ ਗਏ ਪੌਦੇ

ਲੁਧਿਆਣਾ 21 ਸਤੰਬਰ 2024- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ‘ਇਕ ਰੁੱਖ ਮਾਂ ਦੇ ਨਾਮ’ (ਏਕ ਪੇੜ ਮਾਂ ਕੇ ਨਾਮ) ਮੁਹਿੰਮ ਤਹਿਤ ਪੌਦੇ ਲਗਾਉਣ ਦਾ ਕਾਰਜ ਕੀਤਾ ਗਿਆ। ਇਸ ਦਾ ਮੰਤਵ ਮਾਂ ਧਰਤੀ ਨੂੰ ਪੌਦੇ ਲਗਾ ਕੇ ਉਸ ਦੀ ਮਹੱਤਤਾ ਨੂੰ ਧੰਨਵਾਦ ਕਹਿਣਾ ਸੀ। ਇਹ ਮੁਹਿੰਮ ਸਾਲਾਨਾ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੀ ਸਾਲਾਨਾ ਖੇਤਰੀ ਕਾਰਜਸ਼ਾਲਾ ਦੌਰਾਨ ਆਰੰਭੀ ਗਈ।

 ਮੁਹਿੰਮ ਦਾ ਉਦਘਾਟਨ ਡਾ. ਸੰਜੇ ਕੁਮਾਰ, ਚੇਅਰਮੈਨ, ਖੇਤੀਬਾੜੀ ਵਿਗਿਆਨੀ ਭਰਤੀ ਬੋਰਡ ਅਤੇ ਡਾ. ਊਧਮ ਸਿੰਘ ਗੌਤਮ, ਉਪ-ਮਹਾਂਨਿਰਦੇਸ਼ਕ (ਖੇਤੀਬਾੜੀ ਪਸਾਰ) ਅਤੇ ਡਾ. ਪਰਵੇਂਦਰ ਸ਼ੇਰੋਨ, ਨਿਰਦੇਸ਼ਕ ਖੇਤੀਬਾੜੀ ਤਕਨਾਲੋਜੀ ਵਰਤੋਂ ਖੋਜ ਸੰਸਥਾ ਨੇ ਕੀਤਾ ਅਤੇ ਵਾਤਾਵਰਣ ਦੀ ਮਹੱਤਤਾ ਬਾਰੇ ਸਾਂਝੇ ਯਤਨਾਂ ਦੀ ਲੋੜ ਸੰਬੰਧੀ ਦੱਸਿਆ। ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਸਿਰਫ ਪੌਦੇ ਲਗਾਉਣਾ ਨਹੀਂ ਹੈ ਬਲਕਿ ਭਵਿੱਖੀ ਪੀੜੀਆਂ ਲਈ ਹਰਿਆ ਭਰਿਆ ਤੇ ਸਾਫ ਸੁੱਥਰਾ ਵਾਤਾਵਰਣ ਦੇਣਾ ਹੈ।
ਇਸ ਮੌਕੇ ’ਤੇ ਮੋਹਤਬਰ ਸ਼ਖ਼ਸੀਆਂ ਅਤੇ ਯੂਨੀਵਰਸਿਟੀ ਦੇ ਅਧਿਕਾਰੀ ਮੌਜੂਦ ਸਨ। ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਵਿਦਿਆਰਥੀ ਭਲਾਈ ਅਤੇ ਮਿਲਖ ਅਫ਼ਸਰ ਨੇ ਜਾਣਕਾਰੀ ਦਿੱਤੀ ਕਿ ਇਸ ਮੁਹਿੰਮ ਤਹਿਤ 250 ਪੌਦੇ ਲਗਾਏ ਜਾਣਗੇ ਅਤੇ ਇਸ ਗੱਲ ਦਾ ਖਿਆਲ ਰੱਖਿਆ ਜਾਏਗਾ ਕਿ ਇਸ ਖੇਤਰ ਨਾਲ ਸੰਬੰਧਿਤ ਪੌਦਿਆਂ ਨੂੰ ਹੀ ਪਹਿਲ ਦਿੱਤੀ ਜਾਏ ਤਾਂ ਜੋ ਵਾਤਾਵਰਣ ਢਾਂਚਾ ਅਤੇ ਜੈਵਿਕ ਵਿਭਿੰਨਤਾ ਬਣੀ ਰਹੇ। ਉਨ੍ਹਾਂ ਨੇ ਯੂਨੀਵਰਸਿਟੀ ਦੇ ਲੈਂਡਸਕੇਪ ਵਿੰਗ ਨੂੰ ਇਸ ਮੁਹਿੰਮ ਲਈ ਵਧਾਈ ਦਿੱਤੀ।