ਕੇਜਰੀਵਾਲ ਇਕ ਹਫ਼ਤੇ ਵਿਚ ਸਰਕਾਰੀ ਘਰ ਖਾਲੀ ਕਰਨਗੇ: ਆਪ

ਨਵੀਂ ਦਿੱਲੀ, 18 ਸਤੰਬਰ- ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਅਰਵਿੰਦ ਕੇਜਰੀਵਾਲ ਇਕ ਹਫ਼ਤੇ ਵਿਚ ਸਰਕਾਰੀ ਘਰ ਖਾਲੀ ਕਰ ਦੇਣਗੇ।

ਨਵੀਂ ਦਿੱਲੀ, 18 ਸਤੰਬਰ- ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਅਰਵਿੰਦ ਕੇਜਰੀਵਾਲ ਇਕ ਹਫ਼ਤੇ ਵਿਚ ਸਰਕਾਰੀ ਘਰ ਖਾਲੀ ਕਰ ਦੇਣਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਜੇ ਸਿੰਘ ਨੇ ਕਿਹਾ ਕਿ ਕੇਜਰੀਵਾਲ ਮੁੱਖ ਮੰਤਰੀ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਵੀ ਮੋੜਨਗੇ ਅਤੇ ਲੋਕਾਂ ਵਿਚ ਆਮ ਆਦਮੀ ਵਾਂਗ ਰਹਿਣਗੇ। ‘ਆਪ’ ਆਗੂ ਨੇ ਕਿਹਾ ਕਿ ਹਾਲੇ ਇਹ ਤੈਅ ਨਹੀਂ ਹੋਇਆ ਹੈ ਕਿ ਕੇਜਰੀਵਾਲ ਕਿੱਥੇ ਰਹਿਣਗੇ।