7 ਸਾਲ ਦੀ ਬੱਚੀ ਨੇ 'ਇੰਡੀਆ ਬੁੱਕ ਆਫ਼ ਰਿਕਾਰਡ' 'ਚ ਨਾਂ ਕੀਤਾ ਦਰਜ

ਨੂਰਪੁਰ- ਕਾਂਗੜਾ ਦੀ 7 ਸਾਲਾ ਸਰਗੁਣ ਨੇ ਇਕ ਸ਼ਾਨਦਾਰ ਉਪਲੱਬਧੀ ਹਾਸਲ ਕੀਤੀ ਹੈ। ਉਸ ਨੇ ਸਿਰਫ਼ 1 ਮਿੰਟ 13 ਸਕਿੰਟ 'ਚ 150 ਦੇਸ਼ਾਂ ਦੀਆਂ ਰਾਜਧਾਨੀਆਂ ਦੇ ਨਾਂ ਦੱਸ ਕੇ 'ਇੰਡੀਆ ਬੁੱਕ ਆਫ਼ ਰਿਕਾਰਡ' 'ਚ ਆਪਣਾ ਨਾਂ ਦਰਜ ਕੀਤਾ ਹੈ। ਇਹ ਉਪਲੱਬਧੀ ਉਸ ਦੇ ਤੇਜ਼ ਗਿਆਨ ਨੂੰ ਦਰਸਾਉਂਦੀ ਹੈ। ਇੰਡੀਆ ਬੁੱਕ ਆਫ਼ ਰਿਕਾਰਡ ਦੇ ਸੰਚਾਲਕਾਂ ਨੇ ਸਰਗੁਣ ਨੂੰ ਇੰਨੇ ਘੱਟ ਸਮੇਂ 'ਚ ਦੇਸ਼ਾਂ ਦੀਆਂ ਰਾਜਧਾਨੀਆਂ ਦੇ ਨਾਂ ਦੱਸਣ ਲਈ ਮੈਡਲ ਨਾਲ ਸਨਮਾਨਤ ਕੀਤਾ ਹੈ। ਸਰਗੁਣ ਜਮਾਤ ਪਹਿਲੀ ਦੀ ਵਿਦਿਆਰਥਣ ਹੈ।

ਸਰਗੁਣ ਦੀ ਇਸ ਕਾਮਯਾਬੀ ਨੇ ਨਾ ਸਿਰਫ਼ ਉਸ ਦੇ ਪਰਿਵਾਰ ਅਤੇ ਕਾਂਗੜਾ ਦਾ ਨਾਂ ਰੋਸ਼ਨ ਕੀਤਾ ਹੈ ਸਗੋਂ ਇਹ ਪੂਰੇ ਦੇਸ਼ ਲਈ ਮਾਣ ਦਾ ਵਿਸ਼ਾ ਹੈ। ਅਜਿਹੀਆਂ ਪ੍ਰਤਿਭਾਵਾਂ ਦੇਖ ਕੇ ਇਹ ਸਾਫ਼ ਹੈ ਕਿ ਬੱਚਿਆਂ 'ਚ ਲੁੱਕੀ ਹੋਈ ਸਮਰੱਥਾ ਨੂੰ ਸਹੀ ਦਿਸ਼ਾ ਅਤੇ ਮੌਕਾ ਮਿਲਣ 'ਤੇ ਉਹ ਅਦਭੁੱਤ ਕੰਮ ਕਰ ਸਕਦੇ ਹਨ। ਸਰਗੁਣ ਦੀ ਇਸ ਸਫ਼ਲਤਾ ਦੀ ਤਾਰੀਫ਼ ਹਰ ਪਾਸੇ ਹੋ ਰਹੀ ਹੈ ਅਤੇ ਇਹ ਹੋਰ ਬੱਚਿਆਂ ਲਈ ਵੀ ਪ੍ਰਰੇਨਾਦਾਇਕ ਹੈ।