ਗੜ੍ਹਸ਼ੰਕਰ ਦੇ ਸਮੁੰਦੜਾ ਮੰਡਲ ਤੋਂ ਪ੍ਰਧਾਨ ਕੁਲਦੀਪ ਰਾਜ ਦੀ ਅਗਵਾਈ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 74ਵੇਂ ਜਨਮਦਿਨ ਮੌਕੇ ਲੱਡੂ ਵੰਡੇ
ਗੜ੍ਹਸ਼ੰਕਰ, 17 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 74ਵੇਂ ਜਨਮਦਿਨ ਮੌਕੇ ਅੱਜ ਭਾਰਤੀ ਜਨਤਾ ਪਾਰਟੀ ਦੇ ਸਮੁੰਦੜਾ ਮੰਡਲ ਤੋਂ ਪ੍ਰਧਾਨ ਕੁਲਦੀਪ ਰਾਜ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ।ਇਸ ਮੌਕੇ ਭਾਜਪਾ ਵਰਕਰਾਂ ਨੇ ਲੱਡੂ ਵੰਡ ਕੇ ਜਨਮ ਦਿਨ ਦੀ ਖੁਸ਼ੀ ਸਾਂਝੀ ਕੀਤੀ।ਇਸ ਸਮੇਂ ਤੇ ਸੀਨੀਅਰ ਵਰਕਰ ਰਵਨ ਸਰਪੰਚ ਸਮੁੰਦੜਾ ਵੀ ਹਾਜ਼ਰ ਸਨ।

ਕੁਲਦੀਪ ਰਾਜ ਨੇ ਇਸ ਮੌਕੇ ਨਰਿੰਦਰ ਮੋਦੀ ਦੇ ਜੀਵਨ ਤੇ ਸੰਖੇਪ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਰਿੰਦਰ ਮੋਦੀ ਦਾ ਜਨਮ 17 ਸਤੰਬਰ 1950 ਨੂੰ ਮਹੇਸਾਨਾ ਜ਼ਿਲ੍ਹੇ ਦੇ ਵਡਨਗਰ ਪਿੰਡ ਵਿੱਚ ਗੁਜਰਾਤ ਦੇ ਇੱਕ ਮੱਧ-ਵਰਗੀ ਪਰਿਵਾਰ ਵਿੱਚ ਹੋਇਆ ਸੀ, 1972 ਵਿੱਚ ਰਾਸ਼ਟਰੀ ਸਵੈਮ ਸੇਵਕ ਵਿੱਚ ਸ਼ਾਮਲ ਹੋਣ ਤੋਂ ਬਾਅਦ, ਉਸਨੇ ਇੱਕ ਵਲੰਟੀਅਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ, 1987 ਵਿੱਚ ਭਾਜਪਾ ਦੇ ਮੈਂਬਰ ਬਣਨ ਤੋਂ ਬਾਅਦ, ਉਨ੍ਹਾਂ ਨੂੰ ਗੁਜਰਾਤ ਇਕਾਈ ਦਾ ਜਨਰਲ ਸਕੱਤਰ ਬਣਾਇਆ ਗਿਆ, 1987 ਵਿੱਚ, ਉਨ੍ਹਾਂ ਨੇ ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਦੁਆਰਾ ਸ਼ੁਰੂ ਕੀਤੀ ਨਿਆ ਰੱਥ ਯਾਤਰਾ ਵਿੱਚ ਸਰਗਰਮੀ ਨਾਲ ਹਿੱਸਾ ਲਿਆ।
ਗੁਜਰਾਤ ਵਿੱਚ 1990 ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਸਨ, ਇਸ ਚੋਣ ਵਿਚ ਉਨ੍ਹਾਂ ਦਾ ਕੱਦ ਹੋਰ ਵਧ ਗਿਆ, 7 ਅਕਤੂਬਰ 2001 ਨੂੰ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਬਣੇ, ਉਹ 22 ਮਈ 2014 ਤੱਕ ਲਗਾਤਾਰ ਇਸ ਅਹੁਦੇ ਤੇ ਰਹੇ।
ਗੁਜਰਾਤ ਦੇ ਮੁੱਖ ਮੰਤਰੀ ਦਾ ਅਹੁਦਾ ਛੱਡਣ ਤੋਂ ਬਾਅਦ ਉਹ ਭਾਰਤ ਦੇ ਪ੍ਰਧਾਨ ਮੰਤਰੀ ਬਣੇ, 26 ਮਈ 2014 ਨੂੰ, ਨਰਿੰਦਰ ਮੋਦੀ ਨੇ ਭਾਰਤ ਦੇ 15ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ, ਨਰਿੰਦਰ ਮੋਦੀ 30 ਮਈ 2019 ਨੂੰ ਭਾਰੀ ਬਹੁਮਤ ਨਾਲ ਜਿੱਤ ਕੇ ਲਗਾਤਾਰ ਦੂਜੀ ਵਾਰ ਪ੍ਰਧਾਨ ਮੰਤਰੀ ਬਣੇ, ਉਹ ਉੱਤਰ ਪ੍ਰਦੇਸ਼ ਦੇ ਵਾਰਾਣਸੀ ਲੋਕ ਸਭਾ ਹਲਕੇ ਤੋਂ ਭਾਜਪਾ ਦੀ ਟਿਕਟ ਤੇ ਲਗਾਤਾਰ ਤੀਜੀ ਵਾਰ ਸੰਸਦ ਮੈਂਬਰ ਚੁਣੇ ਗਏ ਸਨ ਅਤੇ 9 ਮਈ, 2024 ਨੂੰ, ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਵਜੋਂ ਆਪਣੇ ਤੀਜੇ ਕਾਰਜਕਾਲ ਲਈ ਸਹੁੰ ਚੁੱਕੀ।