ਡਿਪਟੀ ਕਮਿਸ਼ਨਰ ਅਤੇ ਪੁਲਿਸ ਮੁਖੀ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਪਿੰਡ ਸੀਹਵਾਂ ਦੇ ਸਾਬਕਾ ਸਰਪੰਚ ਤੇ ਦਰਜ਼ ਕੇਸ ਦੀ ਉੱਚ ਪੱਧਰੀ ਜਾਂਚ ਦੀ ਮੰਗ
ਗੜ੍ਹਸ਼ੰਕਰ, 17 ਸਤੰਬਰ - ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਉਂਕਾਰ ਸਿੰਘ ਚਾਹਲਪੁਰੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਗੜਸ਼ੰਕਰ ਵਿਧਾਨ ਸਭਾ ਹਲਕਾ ਦੇ ਪਿੰਡ ਸੀਹਵਾਂ ਦੇ ਸਾਬਕਾ ਸਰਪੰਚ ਪ੍ਰਦੀਪ ਸਿੰਘ ਖਿਲਾਫ ਬੀਡੀਪੀਓ ਗੜਸ਼ੰਕਰ ਦੇ ਬਿਆਨਾਂ ਦੇ ਅਧਾਰ ਤੇ ਦਰਜ ਕੀਤੇ ਗਏ ਕੇਸ ਨੂੰ ਰੱਦ ਕਰਨ ਦੀ ਮੰਗ ਕਰਨ ਲਈ ਭਾਜਪਾ ਆਗੂਆਂ ਦੇ ਇੱਕ ਵਫਦ ਨੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਅਤੇ ਪੁਲਿਸ ਮੁਖੀ ਜ਼ਿਲ੍ਹਾ ਹੁਸ਼ਿਆਰਪੁਰ ਸੁਰਿੰਦਰ ਲਾਂਬਾ ਨੂੰ ਮੰਗ ਪੱਤਰ ਦਿੱਤਾ।

ਉਹਨਾਂ ਦੱਸਿਆ ਕਿ ਜ਼ਿਲ੍ਹਾ ਪ੍ਰਧਾਨ ਨਿਪੁਨ ਸ਼ਰਮਾ ਦੀ ਅਗਵਾਈ ਹੇਠ ਦਿੱਤੇ ਗਏ ਇਸ ਮੰਗ ਪੱਤਰ ਵਿੱਚ ਵਿਸਥਾਰ ਪੂਰਵਕ ਦੱਸਿਆ ਗਿਆ ਕਿ ਕਿਸ ਤਰ੍ਹਾਂ ਸਿਆਸੀ ਰੰਜਿਸ਼ ਦੇ ਤਹਿਤ ਇਹ ਕੇਸ ਦਰਜ ਕੀਤਾ ਗਿਆ।
ਇਸ ਵਫਦ ਵਿੱਚ ਨਿਪੁਨ ਸ਼ਰਮਾ ਦੇ ਨਾਲ ਜਿਲ੍ਹਾ ਜਨਰਲ ਸਕੱਤਰ ਜਿੰਦੂ ਸੈਣੀ, ਭਾਜਪਾ ਦੇ ਬੀਤ ਮੰਡਲ ਤੋਂ ਪ੍ਰਧਾਨ ਬੀਤ ਬਿੱਲਾ ਕੰਬਾਲਾ, ਜਨਰਲ ਸਕਤੱਰ ਅਲੋਕ ਰਾਣਾ, ਗੜਸ਼ੰਕਰ ਮੰਡਲ ਤੋਂ ਜਨਰਲ ਸਕਤੱਰ ਗੜ੍ਹਸ਼ੰਕਰ ਸੰਜੀਵ ਕਟਾਰੀਆ, ਸੈਲਾ ਮੰਡਲ ਤੋਂ ਜਨਰਲ ਸਕਤੱਰ ਸੈਲਾ ਰਾਜੇਸ਼ ਰਾਣਾ, ਸਮੁੰਦੜਾਂ ਮੰਡਲ ਤੋਂ ਪ੍ਰਧਾਨ ਕੁਲਦੀਪ ਰਾਜ ਹਾਜ਼ਰ ਸਨ।
ਇਸ ਮੋਕੇ ਭਾਜਪਾ ਵਫਦ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਪ੍ਰਦੀਪ ਰੰਗੀਲਾ ਤੇ ਹੋਏ ਮੁਕਦਮੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਮਹਿਕਮਾ ਪਹਿਲਾ ਪ੍ਰਦੀਪ ਰੰਗੀਲਾ ਨੂੰ ਐਲ ਓ ਸੀ ਸਰਟੀਫਿਕੇਟ ਜਾਰੀ ਕਰਦਾ ਹੈ, ਸ਼ਿਕਾਇਤ ਤੇ ਜਾਂਚ ਪੜਤਾਲ ਕਰਕੇ ਪ੍ਰਦੀਪ ਸਿੰਘ ਰਾਣਾ ਨੂੰ ਕਲੀਨ ਚਿੱਟ ਦਿੰਦਾ ਹੈ ਅਤੇ ਹੁਣ ਉਹੀ ਮਹਿਕਮਾ ਰਾਜਨੀਤਕ ਦਬਾ ਹੇਠ ਪ੍ਰਦੀਪ ਰੰਗੀਲਾ ਤੇ ਫਰਜ਼ੀ ਬਿੱਲ ਅਤੇ ਫਰਮ ਦੇ ਦੋਸ਼ ਲਗਾ ਕੇ ਪਰਚਾ ਦੇ ਦਿੰਦਾ ਹੈ।
ਜਿਲ੍ਹਾ ਪ੍ਰਧਾਨ ਨਿਪੁੰਨ ਸ਼ਰਮਾ ਨੇ ਕਿਹਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਭਾਜਪਾ ਵਰਕਰਾਂ ਨੂੰ ਡਰਾਉਣ ਲਈ ਝੂਠੇ ਮੁੱਕਦਮੇ ਦਰਜ਼ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਮੁਕਦਮਾ ਪ੍ਰਸ਼ਾਸ਼ਨ ਵਲੋ ਜਾਂਚ ਪੜਤਾਲ ਕਰਕੇ ਨਾ ਰੱਦ ਕੀਤਾ ਗਿਆ ਤਾਂ ਭਾਜਪਾ ਸੰਘਰਸ਼ ਕਰੇਗੀ ।