ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਨਵਾਂਸ਼ਹਿਰ ਵਿਖੇ ਸੰਗਰਾਂਦ ਦਾ ਦਿਹਾੜਾ ਮਨਾਇਆ।

ਨਵਾਂਸ਼ਹਿਰ - ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਨਵਾਂਸ਼ਹਿਰ ਵਿਖੇ “ਅੱਸੂ“ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ ਗਿਆ। ਇਸ ਮੋਕੇ ਤੇ ਸ. ਜਸਪ੍ਰੀਤ ਸਿੰਘ ਬੇਦੀ ( ਮੁੱਖ ਸੇਵਾਦਾਰ ਸੁਖਮਨੀ ਸਾਹਿਬ ਸੁਸਾਇਟੀ, ਨਵਾਂਸ਼ਹਿਰ) ਜੀ ਨੇ ਪੰਜ ਪੌੜੀਆਂ ਜਪੁਜੀ ਸਾਹਿਬ, ਬਾਰਹ ਮਾਹ ਵਿੱਚੋਂ ‘ਅੱਸੂ ’ ਮਹੀਨੇ ਦਾ ਜਾਪ ਅਤੇ ਛੇ ਪੌੜੀਆਂ ‘ਅਨੰਦ ਸਾਹਿਬ’ ਦਾ ਜਾਪ ਕੀਤਾ। ਉਨ੍ਹਾਂ ਨੇ ਅੱਸੂ ਮਹੀਨੇ ਦੀ ਵਿਆਖਿਆ ਅਤੇ ਮਹੱਤਤਾ ਗੁਰਬਾਣੀ ਦੇ ਹਵਾਲੇ ਦੇ ਕੇ ਕੀਤੀ।

ਅੰਤ ਵਿੱਚ ਉਨ੍ਹਾਂ ਨੇ ਮਰੀਜ਼ਾਂ ਦੀ ਤੰਦਰੁਸਤੀ, ਸੰਸਥਾ ਅਤੇ ਸਮਾਜ ਸੇਵੀ ਸੰਸਥਾਵਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਇਸ ਮੌਕੇ ਤੇ ਸ. ਚਮਨ ਸਿੰਘ (ਪ੍ਰੋਜੈਕਟ ਡਾਇਰੈਕਟਰ) ਵਲੋਂ ਜਿੰਦਗੀ ਨੂੰ ਸਹੀ ਢੰਗ ਨਾਲ ਜਿਉਣ ਅਤੇ ਬੁਰੀ ਆਦਤਾਂ ਤੋਂ ਦੂਰ ਰਹਿ ਕੇ ਪਰਮਾਤਮਾ ਰੂਪੀ ਨਾਮ ਨਾਲ ਜੁੜਨ ਦੀ ਗਲ ਕਹੀ ਅਤੇ ਕਿਹਾ ਕਿ ਗੁਰਬਾਣੀ ਨਾਲ ਜੁੜਣ ਦਾ ਅਰਥ ਇਹੀ ਹੈ ਕਿ ਜੇਕਰ ਅਸੀ ਉਹਨਾਂ ਵਲੋਂ ਦਿੱਤੇ ਹੁਕਮਾਂ ਤੇ ਅਮਲ ਕਰੀਏ ਤੇ ਜਿੰਦਗੀ ਵਿੱਚ ਚੰਗੇ ਵਿਚਰੀਏ। ਉਨਾਂ ਨੇ ਦਾਖਿਲ ਮਰੀਜਾਂ ਨੂੰ ਨਸ਼ਿਆਂ ਦਾ ਤਿਆਗ ਕਰਕੇ ਜੀਵਨ ਨੂੰ ਪ੍ਰਭੂ ਸਿਮਰਨ ਨਾਲ ਜੋੜਨ ਲਈ ਪ੍ਰੇਰਿਤ ਕੀਤਾ। 
ਉਨਾ ਨੇ ਨਸ਼ੇ ਦਾ ਤਿਆਗ ਕਰਨ ਅਤੇ ਆਪਣੇ ਮਾਂ ਬਾਪ ਦੇ ਆਗਿਆਕਾਰੀ ਬਣਨ ਦੀ ਗੱਲ ਕਹੀ। ਸਭ ਕੁਝ ਦੇਣ ਵਾਲਾ ਉਹ ਪਰਮਾਤਮਾ ਹੀ ਹੈ ਸਾਨੂੰ ਹਮੇਸ਼ਾ ਉਸਦੀ ਰਜਾ ਵਿੱਚ ਰਹਿਣਾ ਚਾਹੀਦਾ ਹੈ। ਅੰਤ ਵਿੱਚ ਪ੍ਰੋਜੈਕਟ ਡਾਇਰੈਕਟਰ ਚਮਨ ਸਿੰਘ ਵਲੋਂ ਭਾਈ ਜਸਪ੍ਰੀਤ ਸਿੰਘ ਬੇਦੀ  ( ਮੁੱਖ ਸੇਵਾਦਾਰ ਸੁਖਮਨੀ ਸਾਹਿਬ ਸੁਸਾਇਟੀ, ਨਵਾਂਸ਼ਹਿਰ) ਦਾ ਧੰਨਵਾਦ ਕੀਤਾ ਤੇ ਉਨਾ ਵਲੋਂ ਦਿੱਤੇ ਗਏ ਵਿਚਾਰਾਂ ਨੂੰ ਆਪਣੀ ਜਿੰਦਗੀ ਵਿੱਚ ਅਮਲ ਕਰਨ ਦੀ ਅਪੀਲ ਕੀਤੀ। 
ਅੰਤ ਨੂੰ ਸੰਗਤ ਵਿੱਚ ਪ੍ਸ਼ਾਦਿ ਵਰਤਾਇਆ ਗਿਆ। ਇਸ ਮੌਕੇ ਤੇ ਮਨਜੀਤ ਸਿੰਘ,  ਦਿਨੇਸ਼ ਕੁਮਾਰ, ਕਮਲਜੀਤ ਕੌਰ,ਜਸਵਿੰਦਰ ਕੌਰ (ਕੁੱਕ), ਮਰੀਜ਼ ਅਤੇ ਉਨਾਂ ਦੇ ਵਾਰਸ ਹਾਜ਼ਰ ਸਨ।