ਸੀਹਵਾਂ ਦੇ ਸਾਬਕਾ ਸਰਪੰਚ ਪ੍ਰਦੀਪ ਸਿੰਘ ਖਿਲਾਫ ਪੁਲਿਸ ਨੇ ਕੀਤਾ ਪਰਚਾ ਦਰਜ ਨਕਲੀ ਬਿੱਲ ਬਣਾ ਕੇ ਠੱਗੀ ਮਾਰਨ ਦਾ ਦੋਸ਼
ਗੜਸ਼ੰਕਰ, 14 ਸਤੰਬਰ - ਪੁਲਿਸ ਸਟੇਸ਼ਨ ਗੜਸ਼ੰਕਰ ਵੱਲੋਂ ਪਿੰਡ ਸੀਹਵਾਂ ਦੇ ਸਾਬਕਾ ਸਰਪੰਚ ਪ੍ਰਦੀਪ ਸਿੰਘ ਖਿਲਾਫ ਧਾਰਾ 336(2), 468(3), 340(2), 316(5), 318(4) ਬੀਐਨਐਸ ਅਧੀਨ ਕੇਸ ਦਰਜ ਕੀਤਾ ਗਿਆ ਹੈ।
ਗੜਸ਼ੰਕਰ, 14 ਸਤੰਬਰ - ਪੁਲਿਸ ਸਟੇਸ਼ਨ ਗੜਸ਼ੰਕਰ ਵੱਲੋਂ ਪਿੰਡ ਸੀਹਵਾਂ ਦੇ ਸਾਬਕਾ ਸਰਪੰਚ ਪ੍ਰਦੀਪ ਸਿੰਘ ਖਿਲਾਫ ਧਾਰਾ 336(2), 468(3), 340(2), 316(5), 318(4) ਬੀਐਨਐਸ ਅਧੀਨ ਕੇਸ ਦਰਜ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਬੀਡੀਪੀਓ ਗੜਸ਼ੰਕਰ ਮਨਜਿੰਦਰ ਕੌਰ ਦੇ ਹਵਾਲੇ ਤੋਂ ਕਰਵਾਏ ਗਏ ਇਸ ਕੇਸ ਵਿੱਚ ਪ੍ਰਦੀਪ ਸਿੰਘ ਸਾਬਕਾ ਸਰਪੰਚ ਪਿੰਡ ਸੀਹਵਾਂ ਨੇ ਆਪਣੇ ਭਰਾ ਰਣਜੀਤ ਸਿੰਘ ਦੇ ਨਾਮ ਤੇ ਰਾਣਾ ਬਿਲਡਿੰਗ ਮਟੀਰੀਅਲ ਸਪਲਾਇਰ ਪਿੰਡ ਸੀਹਵਾਂ ਤੇ ਬਿੱਲ ਛਪਵਾ ਕੇ ਗਟਕਾ, ਪੱਥਰ, ਬਜਰੀ, ਰੇਤ ਦੇ ਨਕਲੀ ਬਿੱਲ ਬਣਾ ਕੇ ਠੱਗੀ ਮਾਰਨ ਸਬੰਧੀ ਇਹ ਕੇਸ ਦਰਜ ਕੀਤਾ ਗਿਆ ਹੈ।
ਭਾਰਤੀ ਜਨਤਾ ਪਾਰਟੀ ਨਾਲ ਸੰਬੰਧਿਤ ਪ੍ਰਦੀਪ ਸਿੰਘ ਰੰਗੀਲਾ ਖਿਲਾਫ ਦਰਜ ਕੀਤੇ ਗਏ ਇਸ ਕੇਸ ਤੇ ਟਿੱਪਣੀ ਕਰਦੇ ਹੋਏ ਭਾਜਪਾ ਆਗੂ ਓਂਕਾਰ ਸਿੰਘ ਚਾਹਲਪੁਰੀ ਨੇ ਇਸ ਨੂੰ ਰਾਜਨੀਤਿਕ ਬਦਲਾਖੋਰੀ ਕਰਾਰ ਦਿੱਤਾ ਹੈ।