
ਮਰਹੂਮ ਕਾਮਰੇਡ ਸੀਤਾ ਰਾਮ ਯੇਚੁਰੀ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਂਟ
ਮਾਹਿਲਪੁਰ,13 ਸਤੰਬਰ - ਬੀਤੇ ਦਿਨੀਂ ਸੀ.ਪੀ.ਆਈ (ਐਮ) ਦੇ ਕੌਮੀ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਸਦੀਵੀ ਵਿਛੋੜੇ ਦੇ ਗਏ ਸਨ। ਉਨ੍ਹਾਂ ਦੀ ਯਾਦ ਵਿੱਚ ਅੱਜ ਡਾਕਟਰ ਭਾਗ ਸਿੰਘ ਹਾਲ ਗੜ੍ਹਸ਼ੰਕਰ ਵਿਖੇ ਇਕੱਤਰ ਹੋਏ ਸਾਥੀਆਂ ਵੱਲੋਂ ਸਭ ਤੋਂ ਪਹਿਲਾਂ 2 ਮਿੰਟ ਦਾ ਮੌਨ ਰੱਖ ਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਮਾਹਿਲਪੁਰ,13 ਸਤੰਬਰ - ਬੀਤੇ ਦਿਨੀਂ ਸੀ.ਪੀ.ਆਈ (ਐਮ) ਦੇ ਕੌਮੀ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਸਦੀਵੀ ਵਿਛੋੜੇ ਦੇ ਗਏ ਸਨ। ਉਨ੍ਹਾਂ ਦੀ ਯਾਦ ਵਿੱਚ ਅੱਜ ਡਾਕਟਰ ਭਾਗ ਸਿੰਘ ਹਾਲ ਗੜ੍ਹਸ਼ੰਕਰ ਵਿਖੇ ਇਕੱਤਰ ਹੋਏ ਸਾਥੀਆਂ ਵੱਲੋਂ ਸਭ ਤੋਂ ਪਹਿਲਾਂ 2 ਮਿੰਟ ਦਾ ਮੌਨ ਰੱਖ ਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਉਨ੍ਹਾਂ ਦੀ ਤਸਵੀਰ ਤੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਸੀਤਾ ਰਾਮ ਯੇਚੁਰੀ ਜੀ ਖੱਬੀ ਲਹਿਰ ਤੇ ਜਮੂਹਰੀ ਲਹਿਰ ਦੇ ਪ੍ਰਮੁੱਖ ਅਲੰਬਰਦਾਰ ਸਨ ਅਤੇ ਉਹ ਫਿਰਕਾਪ੍ਰਸਤੀ ਦੇ ਕੱਟੜ ਵਿਰੋਧੀ ਸਨ। ਇਸ ਮੌਕੇ ਦਰਸ਼ਨ ਸਿੰਘ ਮੱਟੂ ਨੇ ਕਿਹਾ ਕਿ ਉਹ ਹਰ ਦਿਲ ਅਜੀਜ਼ ਇਨਸਾਨ ਸਨ ਅਤੇ ਉਨ੍ਹਾਂ ਦੇ ਵਿਛੜਨ ਨਾਲ ਅਥਾਹ ਘਾਟਾ ਪਿਆ। ਇਸ ਮੌਕੇ ਕਾਮਰੇਡ ਗੁਰਨੇਕ ਸਿੰਘ ਭੱਜਲ, ਦਰਸ਼ਨ ਸਿੰਘ ਮੱਟੂ, ਸੁਭਾਸ਼ ਮੱਟੂ, ਮਹਿੰਦਰ ਕੁਮਾਰ ਬੱਡੋਆਣ, ਪ੍ਰਿੰਸੀਪਲ ਬਿੱਕਰ ਸਿੰਘ, ਹਰਮੇਸ਼ ਸਿੰਘ ਢੇਸੀ ਆਦਿ ਹਾਜ਼ਰ ਸਨ। ਇਸ ਮੌਕੇ ਕਾਮਰੇਡ ਹਰਭਜਨ ਸਿੰਘ ਅਟਵਾਲ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਅਤੇ ਗਰੀਬ ਦਾਸ ਬੀਟਨ ਨੇ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ।
