
ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਅੰਤਰਰਾਸ਼ਟਰੀ ਯਾਤਰੀਆਂ ਲਈ ਪੋਲੀਓ ਟੀਕਾਕਰਣ ਦੀ ਸੁਵਿਧਾ
ਚੰਡੀਗੜ੍ਹ, 13 ਸਤੰਬਰ, 2024: ਭਾਰਤ ਸਰਕਾਰ ਨੇ ਭਾਰਤ ਅਤੇ ਪੋਲੀਓ ਸੰਕ੍ਰਮਿਤ ਦੇਸ਼ਾਂ ਦੇ ਵਿਚਕਾਰ ਅੰਤਰਰਾਸ਼ਟਰੀ ਯਾਤਰੀਆਂ ਲਈ ਪੋਲੀਓ ਟੀਕਾਕਰਣ ਸਬੰਧੀ ਸਲਾਹ ਜਾਰੀ ਕੀਤੀ ਹੈ। ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਪੋਲੀਓਵਾਇਰਸ ਦੀ ਮੌਜੂਦਾ ਸਥਿਤੀ ਅਤੇ ਦੇਸ਼ ਵਿੱਚ ਪੋਲੀਓਵਾਇਰਸ ਦੇ ਆਯਾਤ ਦੇ ਖ਼ਤਰੇ ਨੂੰ ਘਟਾਉਣ ਲਈ, MoHFW, ਭਾਰਤ ਸਰਕਾਰ ਨੇ ਪੋਲੀਓ ਸੰਕ੍ਰਮਿਤ ਦੇਸ਼ਾਂ ਦੀ ਸੂਚੀ ਨੂੰ ਸੋਧਿਆ ਹੈ।
ਚੰਡੀਗੜ੍ਹ, 13 ਸਤੰਬਰ, 2024: ਭਾਰਤ ਸਰਕਾਰ ਨੇ ਭਾਰਤ ਅਤੇ ਪੋਲੀਓ ਸੰਕ੍ਰਮਿਤ ਦੇਸ਼ਾਂ ਦੇ ਵਿਚਕਾਰ ਅੰਤਰਰਾਸ਼ਟਰੀ ਯਾਤਰੀਆਂ ਲਈ ਪੋਲੀਓ ਟੀਕਾਕਰਣ ਸਬੰਧੀ ਸਲਾਹ ਜਾਰੀ ਕੀਤੀ ਹੈ। ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਪੋਲੀਓਵਾਇਰਸ ਦੀ ਮੌਜੂਦਾ ਸਥਿਤੀ ਅਤੇ ਦੇਸ਼ ਵਿੱਚ ਪੋਲੀਓਵਾਇਰਸ ਦੇ ਆਯਾਤ ਦੇ ਖ਼ਤਰੇ ਨੂੰ ਘਟਾਉਣ ਲਈ, MoHFW, ਭਾਰਤ ਸਰਕਾਰ ਨੇ ਪੋਲੀਓ ਸੰਕ੍ਰਮਿਤ ਦੇਸ਼ਾਂ ਦੀ ਸੂਚੀ ਨੂੰ ਸੋਧਿਆ ਹੈ। ਮੌਜੂਦਾ ਸਮੇਂ ਵਿੱਚ ਅਫਗ਼ਾਨਿਸਤਾਨ, ਪਾਕਿਸਤਾਨ, ਕੈਮਰੂਨ, ਨਾਈਜੀਰੀਆ, ਮਲਾਊਵੀ, ਮੋਜ਼ਾਮਬੀਕ, ਮੈਡਾਗਾਸ਼ਕਰ, ਕਾਂਗੋ, ਡੀ.ਆਰ. ਕਾਂਗੋ, ਸੋਮਾਲੀਆ ਅਤੇ ਸੀਰੀਆ ਦੇਸਾਂ ਨੂੰ ਪੋਲੀਓ ਸੰਕ੍ਰਮਿਤ ਦੇਸ਼ਾਂ ਵਜੋਂ ਪਹਿਚਾਣਿਆ ਗਿਆ ਹੈ। ਇਨ੍ਹਾਂ ਦੇਸ਼ਾਂ ਤੋਂ ਆਉਣ ਜਾਂ ਜਾਣ ਵਾਲੇ ਸਾਰੇ ਯਾਤਰੀਆਂ ਨੂੰ ਆਪਣੀ ਯਾਤਰਾ ਤੋਂ ਘੱਟੋ-ਘੱਟ ਚਾਰ ਹਫ਼ਤੇ ਪਹਿਲਾਂ ਪੋਲੀਓ ਵੈਕਸੀਨ ਦੀ ਖੁਰਾਕ ਲੈਣੀ ਚਾਹੀਦੀ ਹੈ। ਭਾਰਤ ਵਿੱਚ 13 ਜਨਵਰੀ 2011 ਤੋਂ ਜੰਗਲੀ ਪੋਲੀਓ ਵਾਇਰਸ ਕਾਰਨ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ ਅਤੇ 27 ਮਾਰਚ 2014 ਨੂੰ ਵਿਸ਼ਵ ਸਿਹਤ ਸੰਸਥਾ ਦੇ ਦੱਖਣ-ਪੂਰਬੀ ਏਸ਼ੀਆ ਖੇਤਰ ਦੇ ਹੋਰ ਦੇਸ਼ਾਂ ਨਾਲ ਭਾਰਤ ਨੂੰ ਪੋਲੀਓ ਮੁਕਤ ਪ੍ਰਮਾਣਤ ਕੀਤਾ ਗਿਆ ਹੈ। ਸਿਹਤ ਵਿਭਾਗ, ਯੂ.ਟੀ. ਚੰਡੀਗੜ੍ਹ ਨੇ ਇਨ੍ਹਾਂ ਅੰਤਰਰਾਸ਼ਟਰੀ ਯਾਤਰੀਆਂ ਲਈ ਸੁਵਿਧਾ ਪ੍ਰਦਾਨ ਕੀਤੀ ਹੈ। ਉਹ ਮਾਡਲ ਟੀਕਾਕਰਣ ਕੇਂਦਰ, ਤੀਜੀ ਮੰਜਿਲ, ਜੀਐਮਐਸਐਚ-16 ਚੰਡੀਗੜ੍ਹ ਵਿੱਚ ਪੋਲੀਓ ਟੀਕਾਕਰਣ ਪ੍ਰਾਪਤ ਕਰ ਸਕਦੇ ਹਨ ਅਤੇ ਟੀਕਾਕਰਣ ਪ੍ਰਮਾਣ ਪੱਤਰ ਜ਼ਿਲ੍ਹਾ ਟੀਕਾਕਰਣ ਅਧਿਕਾਰੀ ਦੁਆਰਾ ਜਾਰੀ ਕੀਤਾ ਜਾਵੇਗਾ। ਪੋਲੀਓ ਟੀਕਾਕਰਣ ਲਈ ਆਉਣ ਵਾਲੇ ਸਾਰੇ ਯਾਤਰੀਆਂ ਨੂੰ ਅਰਜ਼ ਹੈ ਕਿ ਉਹ ਆਪਣਾ ਪਾਸਪੋਰਟ ਆਪਣੇ ਨਾਲ ਲੈ ਕੇ ਆਉਣ।
