ਮਰੀਜ਼ਾਂ ਲਈ ਵਧੇਗੀ ਪ੍ਰੇਸ਼ਾਨੀ, ਅੱਜ ਹਸਪਤਾਲਾਂ 'ਚ ਪੂਰੇ ਦਿਨ ਲਈ ਓ. ਪੀ. ਡੀ. ਰਹੇਗੀ ਬੰਦ
ਪਟਿਆਲਾ, 11 ਸਤੰਬਰ - ਰਾਜ ਭਰ ਦੇ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਕਰਵਾ ਰਹੇ ਮਰੀਜ਼ਾਂ ਨੂੰ ਕੱਲ੍ਹ ਤੋਂ ਹੋਰ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਅੱਜ ਕੈਬਨਿਟ ਸਬ-ਕਮੇਟੀ ਵਿੱਚ ਤਿੰਨ ਮੰਤਰੀਆਂ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨਾਲ ਹੋਈ ਮੀਟਿੰਗ ਦੌਰਾਨ ਡਾਕਟਰਾਂ ਦੀ ਏ ਸੀ ਪੀ ਦੀ ਮੁੱਖ ਮੰਗ ਨੂੰ ਪੂਰਾ ਕਰਨ ਦੇ ਭਰੋਸੇ ਤੋਂ ਬਾਅਦ ਵੀ ਇਸ ਮੰਗ ਬਾਰੇ ਸਰਕਾਰ ਵੱਲੋਂ ਕੋਈ ਪੱਤਰ ਜਾਰੀ ਨਾ ਕੀਤੇ ਜਾਣ ਤੋਂ ਬਾਅਦ ਡਾਕਟਰਾਂ ਨੇ ਰਾਜ ਭਰ ਵਿੱਚ ਕੱਲ੍ਹ ਤੋਂ ਓ ਪੀ ਡੀ ਪੂਰੀ ਤਰ੍ਹਾਂ ਬੰਦ ਰੱਖਣ ਦਾ ਫੈਸਲਾ ਕੀਤਾ ਹੈ।

ਖ਼ਬਰ ਲਿਖੇ ਜਾਣ ਤਕ ਪੀ.ਸੀ.ਐਮ.ਐਸ.ਏ. ਦੀ ਇਕ ਹੋਰ ਮੀਟਿੰਗ ਅੱਜ ਰਾਤ ਹੋ ਰਹੀ ਹੈ, ਜਿਸ ਵਿੱਚ ਅਗਲੀ ਕਾਰਵਾਈ ਬਾਰੇ ਵਿਚਾਰ ਕੀਤਾ ਜਾਵੇਗਾ। ਐਸੋਸੀਏਸ਼ਨ ਦੇ ਪ੍ਰਧਾਨ ਡਾ. ਅਖਿਲ ਸਰੀਨ ਨੇ ਦੱਸਿਆ ਹੈ ਕਿ ਸਰਕਾਰ ਨੇ ਏ ਸੀ ਪੀ ਨੂੰ ਤਿੰਨ ਮਹੀਨਿਆਂ ਵਿੱਚ ਲਾਗੂ ਕਰਨ ਦਾ ਭਰੋਸਾ ਪੱਤਰ ਦਿੱਤਾ ਹੈ, ਜਿਸ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਐਸੋਸੀਏਸ਼ਨ ਨੇ ਅੱਜ ਸਰਕਾਰ ਨਾਲ ਮੀਟਿੰਗ ਦੌਰਾਨ ਸੁਰੱਖਿਆ ਅਤੇ ਏ.ਸੀ.ਪੀ. ਸਮਾਂਬੱਧ ਪ੍ਰਮੋਸ਼ਨ ਦੀਆਂ ਮੰਗਾਂ ਨੂੰ ਪੁਰਜ਼ੋਰ ਤਰੀਕੇ ਨਾਲ ਰੱਖਿਆ। ਕਮੇਟੀ ਵਲੋਂ ਏ.ਸੀ.ਪੀ. ਦੇ ਮੁੱਦੇ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ।
ਕੈਬਨਿਟ ਸਬ-ਕਮੇਟੀ ਨੇ ਮੰਗਾਂ ਨੂੰ ਜਾਇਜ਼ ਮੰਨਦਿਆਂ, ਸਿਧਾਂਤਕ ਤੌਰ 'ਤੇ, ਪੀਸੀਐਮਐਸ ਕਾਡਰ ਵਿੱਚ ਰੁਕੇ ਹੋਏ ਏ.ਸੀ.ਪੀ. ਨੂੰ ਬਹਾਲ ਕਰਨ ਨੂੰ ਪ੍ਰਵਾਨਗੀ ਦਿੱਤੀ ਅਤੇ ਇਸ ਨੂੰ ਜਲਦੀ ਅਤੇ ਸਮਾਂਬੱਧ ਢੰਗ ਨਾਲ ਲਾਗੂ ਕਰਨ ਲਈ ਬਿਨਾਂ ਸ਼ਰਤ ਸਹਿਮਤੀ ਦਿੱਤੀ।
ਡਾ. ਅਖਿਲ ਸਰੀਨ ਮੁਤਾਬਿਕ ਸਾਰੀਆਂ ਚਰਚਾਵਾਂ ਸਕਾਰਾਤਮਕ ਅਤੇ ਅਨੁਕੂਲ ਮਾਹੌਲ ਵਿੱਚ ਹੋਈਆਂ। ਮੀਟਿੰਗ ਦੇ ਅੰਤ ਵਿੱਚ ਵਿਭਾਗ ਵੱਲੋਂ ਪੀ.ਸੀ.ਐਮ.ਐਸ.ਏ. ਨੂੰ ਭਰੋਸਾ ਦਿਵਾਇਆ ਗਿਆ ਕਿ ਅੱਜ ਹੀ ਸਰਕਾਰ ਵੱਲੋਂ ਇੱਕ ਅਧਿਕਾਰਤ ਪੱਤਰ ਜਾਰੀ ਕੀਤਾ ਜਾਵੇਗਾ ਜਿਸ ਵਿੱਚ ਏ.ਸੀ.ਪੀ ਦੀ ਬਹਾਲੀ ਬਾਰੇ ਕੈਬਨਿਟ ਸਬ-ਕਮੇਟੀ ਦੇ ਫੈਸਲੇ ਅਤੇ ਇੱਕ ਨਿਸ਼ਚਿਤ ਰੂਪਰੇਖਾ ਸਮੇਤ ਮੀਟਿੰਗ ਦੇ ਹੋਰ ਮਹੱਤਵਪੂਰਨ ਫੈਸਲਿਆਂ ਬਾਰੇ ਦੱਸਿਆ ਜਾਵੇਗਾ।
ਪਰ ਸਰਕਾਰ ਵੱਲੋਂ ਪੱਤਰ ਜਾਰੀ ਕਰਨ ਦੇ ਵਾਦੇ ਉਪਰੰਤ ਕੋਈ ਵੀ ਪੱਤਰ ਜਾਰੀ ਨਾ ਕੀਤੇ ਜਾਣ ਦੇ ਮੱਦੇਨਜ਼ਰ, ਐਸੋਸੀਏਸ਼ਨ ਵੱਲੋਂ ਪਹਿਲਾਂ ਤੋਂ ਤੈਅ ਪ੍ਰੋਗਰਾਮ ਤਹਿਤ ਕੱਲ੍ਹ ਤੋਂ ਓਪੀਡੀ ਨੂੰ ਪੂਰੇ ਦਿਨ ਲਈ ਮੁਅੱਤਲ ਕਰਨ ਦਾ ਸੱਦਾ ਦਿੱਤਾ ਗਿਆ ਹੈ।