ਲੋਕ ਭਲਾਈ ਸੇਵਾ ਸੁਸਾਇਟੀ ਰਜਿ. ਦੀ ਅਹਿਮ ਮੀਟਿੰਗ ਹੋਈ

ਨਵਾਂਸ਼ਹਿਰ - ਲੋਕ ਭਲਾਈ ਸੇਵਾ ਸੁਸਾਇਟੀ ਰਜਿ. ਦੀ ਅਹਿਮ ਮੀਟਿੰਗ ਸਰਪ੍ਰਸਤ ਸਮਾਜ ਸੇਵਕ ਕੁਲਵਿੰਦਰ ਸਿੰਘ ਭਾਰਟਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਮੌਕੇ ਵੱਖ-ਵੱਖ ਮੁੱਦਿਆਂ ’ਤੇ ਵਿਚਾਰਾਂ ਕੀਤੀਆਂ ਗਈਆਂ। ਸ. ਭਾਰਟਾ ਨੇ ਦੱਸਿਆ ਕਿ ਰੁੱਖਾਂ ਅਤੇ ਪਾਣੀ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ ਹੈ। ਲੋਕ ਭਲਾਈ ਸੇਵਾ ਸੁਸਾਇਟੀ ਵੱਲੋਂ ਪਿਛਲੇ ਦਿਨੀਂ ਬੂਟੇ ਲਗਾਏ ਗਏ ਸਨ। ਜਿਨ੍ਹਾਂ ਦੀ ਦੇਖ ਭਾਲ ਸਮੇਂ-ਸਮੇਂ ਸਿਰ ਕੀਤੀ ਜਾ ਰਹੀ ਹੈ।

ਸ. ਭਾਰਟਾ ਨੇ ਕਿਹਾ ਕਿ ਪਾਣੀ ਦੇ ਡਿਗ ਰਹੇ ਪੱਧਰ ਨੂੰ ਰੋਕਣ ਲਈ ਅਤੇ ਪਾਣੀ ਦੀ ਸੰਭਾਲ ਕਿਵੇਂ ਕਰੀਏ ਉਸ ਲਈ ਲੋਕ ਭਲਾਈ ਸੇਵਾ ਸੁਸਾਇਟੀ ਵੱਲੋਂ ਪਾਣੀ ਨੂੰ ਬਚਾਉਣ ਲਈ ਸੈਮੀਨਾਰ ਕਰਵਾਏ ਜਾਣਗੇ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਵਾਈਸ ਪ੍ਰਧਾਨ ਵਰਿੰਦਰ ਕੁਮਾਰ, ਪੀ.ਆਰ.ਓ. ਹਰਮਿੰਦਰ ਸਿੰਘ, ਸੇਵਾ ਮੁਕਤ ਪੁਲਿਸ ਅਧਿਕਾਰੀ ਬਿਸ਼ਨ ਦਾਸ, ਰਾਮ ਕੁਮਾਰ, ਸੀਨੀਅਰ ਕੌਂਸਲਰ ਚੇਤ ਰਾਮ ਰਤਨ, ਜੋਸ਼ੀ ਬੰਗਾ ਆਦਿ ਹਾਜ਼ਰ ਸਨ।