24 ਲੜੀਵਾਰ ਗੁਰਮਤਿ ਸਮਾਗਮ ਦੀ ਅਰੰਭਤਾ 14 ਸਤੰਬਰ ਨੂੰ ਗੁ: ਟਾਹਲੀ ਸਾਹਿਬ ਵਿਖੇ ਹੋ ਰਹੇ ਸਮਾਗਮ ਤੋਂ ਹੋਵੇਗੀ

ਨਵਾਂਸ਼ਹਿਰ - ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਵਾਂਸ਼ਹਿਰ ਵਿਖੇ 4, 5 ਅਤੇ 6 ਨਵੰਬਰ ਨੂੰ ਕਰਵਾਏ ਜਾ ਰਹੇ ਜਿਲ੍ਹਾ ਪੱਧਰੀ ਮਹਾਨ ਕੀਰਤਨ ਦਰਬਾਰ ਨੂੰ ਸਮਰਪਿਤ ਵਿਸ਼ੇਸ਼ ਗੁਰਮਿਤ ਸਮਾਗਮਾਂ ਦੀ ਲੜੀ ਮਿਤੀ 14 ਸਤੰਬਰ ਤੋਂ ਅਰੰਭ ਕੀਤੀ ਜਾ ਰਹੀ ਹੈ ਜਿਸ ਦੌਰਾਨ ਇਸ ਵਾਰ ਕੁਲ 24 ਗੁਰਮਤਿ ਸਮਗਾਮ ਕਰਵਾਏ ਜਾਣਗੇ। ਇਨਾ ਸਮਾਗਮਾਂ ਵਿਚੋਂ 18 ਸਮਾਗਮ ਜਿਲਾ ਸ਼ਹੀਦ ਭਗਤ ਸਿੰਘ ਨਗਰ, 5 ਸਮਾਗਮ ਜਿਲਾ ਹੁਸ਼ਿਆਰਪੁਰ ਅਤੇ ਇੱਕ ਸਮਾਗਮ ਜਿਲਾ ਲੁਧਿਆਣਾ ਦੇ ਇਤਿਹਾਸਕ ਨਗਰ ਮਾਛੀਵਾੜਾ ਸਾਹਿਬ ਵਿਖੇ ਕਰਵਾਏ ਜਾਣਗੇ। ਗੁਰਮਤਿ ਸਮਾਗਮਾਂ ਦੀ ਇਸ ਲੜੀ ਦੀ ਅਰੰਭਤਾ ਗੁਰਦੁਆਰਾ ਟਾਹਲੀ ਸਾਹਿਬ ਨਵਾਂਸ਼ਹਿਰ ਵਿਖੇ 14 ਸਤੰਬਰ ਨੂੰ ਕਰਵਾਏ ਜਾਣ ਵਾਲੇ ਸਮਾਗਮ ਤੋਂ ਕੀਤੀ ਜਾਵੇਗੀ।

ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਦੇ ਮੈਂਬਰ ਸਾਹਿਬਾਨ ਦੀ ਮੀਟਿੰਗ ਉਪਰੰਤ ਇਹ ਜਾਣਕਾਰੀ ਦਿੰਦਿਆਂ ਹੋਇਆਂ ਸੁਸਾਇਟੀ ਦੇ ਮੁੱਖ ਸੇਵਾਦਾਰ  ਸੁਰਜੀਤ ਸਿੰਘ ਨੇ ਦੱਸਿਆ ਕਿ ਇਸ ਲੜੀ ਦੌਰਾਨ 15 ਸਤੰਬਰ ਨੂੰ ਪਿੰਡ ਕਰੀਹਾ, 17 ਸਤੰਬਰ ਨੂੰ ਜੱਬੋਵਾਲ, 18 ਸਤੰਬਰ ਨੂੰ ਚੱਕਸਿੰਘਾ, 19 ਸਤੰਬਰ ਨੂੰ ਰੱਕੜ ਢਾਹਾਂ,  21 ਸਤੰਬਰ ਨੂੰ ਧਰਮਕੋਟ, 22 ਸਤੰਬਰ ਨੂੰ ਗੁ: ਕਲਗੀਧਰ ਸਾਹਿਬ ਰਾਹੋਂ,  23 ਸਤੰਬਰ ਨੂੰ ਮੂਸਾਪੁਰ, 24 ਸਤੰਬਰ ਨੂੰ ਗੜ੍ਹ ਪਧਾਣਾ, 25 ਸਤੰਬਰ ਨੂੰ ਗਰਚਾ, 26 ਨੂੰ ਪਿੰਡ ਚੌਹੜਾ, 28 ਨੂੰ ਪਿੰਡ ਆਕਲਿਆਣਾ, 29 ਨੂੰ ਗੁ: ਚਰਨ ਕੰਵਲ ਸਾਹਿਬ ਮਾਛੀਵਾੜਾ, 30 ਨੂੰ ਤਹਿਸੀਲ ਪੱਧਰੀ ਸਮਾਗਮ ਬਲਾਚੌਰ, 1 ਅਕਤੂਬਰ ਨੂੰ ਭਾਰਟਾ ਕਲਾਂ, 2 ਅਕਤੂਬਰ ਨੂੰ ਪਿੰਡ ਸਰਹਾਲਾ ਖੁਰਦ, 3 ਅਕਤੂਬਰ ਨੂੰ ਪਿੰਡ ਕੁੱਕੜ ਮਜਾਰਾ, 5 ਅਕਤੂਬਰ ਨੂੰ ਗੋਬਿੰਦਪੁਰ, 6 ਅਕਤੂਬਰ ਨੂੰ ਗੁ: ਟਾਹਲੀ ਸਾਹਿਬ ਸੁੱਧਾ ਮਾਜਰਾ, 08 ਅਕਤੂਬਰ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ, 09 ਅਕਤੂਬਰ ਨੂੰ ਪਿੰਡ ਗੁੱਲਪੁਰ, 11 ਅਕਤੂਬਰ ਨੂੰ ਟੂਟੋ ਮਜਾਰਾ, 13 ਅਕਤੂਬਰ ਨੂੰ ਅਟਾਲ ਮਜਾਰਾ ਵਿਖੇ ਗੁਰਮਤਿ ਸਮਾਗਮ ਕਰਵਾਏ ਜਾਣਗੇ। ਇਸ ਲੜੀ ਦੀ ਸੰਪੂਰਨਤਾ 15 ਅਕਤੂਬਰ ਨੂੰ ਇਤਿਹਾਸਕ ਸਥਾਨ ਗੁਰਦੁਆਰਾ ਪਾ: ੬ਵੀਂ ਦੁਰਗਾਪੁਰ ਵਿਖੇ ਹੋਣ ਵਾਲੇ ਸਮਾਗਮ ਨਾਲ  ਹੋਵੇਗੀ । ਸਾਰੇ ਹੀ ਸਮਾਗਮ ਸ਼ਾਮ 6.00 ਵਜੇ ਤੋਂ ਲੈ ਕੇ ਰਾਤ 9.00 ਵਜੇ ਤੱਕ ਹੋਣਗੇ।
ਇਨ੍ਹਾਂ ਵਿਸ਼ੇਸ਼ ਸਮਾਗਮਾਂ ਦੌਰਾਨ ਸਿੱਖ ਪੰਥ ਦੇ ਮਹਾਨ ਕੀਰਤਨੀਏ ਭਾਈ ਮਨਪ੍ਰੀਤ ਸਿੰਘ ਕਾਹਨਪੁਰੀ, ਭਾਈ ਸਰਬਜੀਤ ਸਿੰਘ ਪਟਨਾ ਸਾਹਿਬ ਵਾਲੇ, ਭਾਈ ਰਵਿੰਦਰ ਸਿੰਘ, ਭਾਈ ਉਂਕਾਰ ਸਿੰਘ,  ਭਾਈ ਸੁਰਿੰਦਰ ਸਿੰਘ ਨਛੱਤਰ ਸਿੰਘ, ਭਾਈ ਦਵਿੰਦਰ ਸਿੰਘ, ਭਾਈ ਸੁਖਜੀਤ ਸਿੰਘ ਕੁਹਾੜਕਾ, ਭਾਈ ਸਤਨਾਮ ਸਿੰਘ ਕੁਹਾੜਕਾ, ਭਾਈ ਕਰਨੈਲ ਸਿੰਘ, ਭਾਈ ਅਮਨਦੀਪ ਸਿੰਘ, ਭਾਈ ਸ਼ੁਭਦੀਪ ਸਿੰਘ, ਭਾਈ ਜਬਰਤੋੜ ਸਿੰਘ, ਭਾਈ ਗੁਰਕੀਰਤਸਿੰਘ,  ਭਾਈ ਗਗਨਦੀਪ ਸਿੰਘ,  ਭਾਈ ਜੁਝਾਰ ਸਿੰਘ,  ਭਾਈ ਗੁਰਪ੍ਰੀਤ ਸਿੰਘ, ਭਾਈ ਗੁਰਮੇਲ ਸਿੰਘ,  ਭਾਈ ਸੁਖਜੀਤ ਸਿੰਘ ਬਾਬਾ ਬਕਾਲਾ, ਭਾਈ ਨਵਨੀਤ ਸਿੰਘ, ਭਾਈ ਸ਼ਮਨਦੀਪ ਸਿੰਘ (ਸਾਰੇ ਹਜੂਰੀ ਰਾਗੀ ਦਰਬਾਰ ਸਾਹਿਬ), ਭਾਈ ਭੁਪਿੰਦਰ ਸਿੰਘ  ਫਿਰੋਜ਼ਪੁਰੀ ਅਤੇ ਭਾਈ ਸਤਨਾਮ ਸਿੰਘ ਗੁਰਦਾਸਪੁਰ ਵਾਲੇ ਸਾਬਕਾ ਹਜੂਰੀ ਰਾਗੀ ਦਰਬਾਰ ਸਾਹਿਬ ਗੁਰਬਾਣੀ ਦੇ ਰਸਭਿੰਨੇ  ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ।
ਇਨ੍ਹਾਂ ਤੋਂ ਇਲਾਵਾ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਦੇ ਮੁੱਖ ਸਰਪ੍ਰਸਤ, ਪੰਥ ਦੇ ਮਹਾਨ ਵਿਦਵਾਨ ਅਤੇ ਕਥਾਵਾਚਕ ਗਿਆਨੀ ਸਰਬਜੀਤ ਸਿੰਘ ਲੁਧਿਆਣੇ ਵਾਲੇ, ਗਿ਼: ਮਨਦੀਪ ਸਿੰਘ ਮੁਰੀਦ ਸੰਗਰੂਰ ਵਾਲੇ, ਗਿ:  ਹਰਵਿੰਦਰ ਸਿੰਘ ਸ੍ਰੀ ਗੰਗਾਨਗਰ ਵਾਲੇ, ਗਿ: ਜਸਵਿੰਦਰ ਸਿੰਘ ਦਰਦੀ, ਗਿ: ਸਰਬਜੀਤ ਸਿੰਘ ਢੋਟੀਆਂ, ਡਾ: ਸਰਬਜੀਤ ਸਿੰਘ ਰੇਣੁਕਾ ਲੁਧਿਆਣੇ ਵਾਲੇ, ਡਾ: ਹਨਵੰਤ ਸਿੰਘ ਪਟਿਆਲੇ ਵਾਲੇ,  ਪ੍ਰਿੰਸੀਪਲ ਚਰਨਜੀਤ ਸਿੰਘ ਸਿੱਖ ਮਿਸ਼ਨਰੀ ਕਾਲਜ ਅਨੰਦਪੁਰ ਸਾਹਿਬ, ਗਿਆਨੀ ਬਿਅੰਤ ਸਿੰਘ ਪਟਿਆਲੇ ਵਾਲੇ, ਗਿ: ਸੁਖਦੇਵ ਸਿੰਘ ਡੱਲਾ ਬਾਉਲੀ ਸਾਹਿਬ ਵਾਲੇ ਅਤੇ ਗਿ: ਦਿਲਬਾਗ ਸਿੰਘ ਬਲੇਰ ਤਰਨਤਾਰਨ  ਸਾਹਿਬ ਵਾਲੇ ਗੁਰੂ ਸਾਹਿਬ ਦੇ ਜੀਵਨ ਇਤਿਹਾਸ ਅਤੇ ਗੁਰਮਤਿ ਵਿਚਾਰਾਂ ਨਾਲ ਸੰਗਤਾਂ ਨੂੰ ਜੋੜਨਗੇ।
ਇਸ ਮੀਟਿੰਗ ਵਿਚ ਬਲਵੰਤ ਸਿੰਘ ਸੋਇਤਾ, ਦੀਦਾਰ ਸਿੰਘ ਗਹੂੰਣ, ਜਗਜੀਤ ਸਿੰਘ ਸੈਣੀ, ਜਗਦੀਪ ਸਿੰਘ, ਜਗਜੀਤ ਸਿੰਘ ਬਾਟਾ, ਇੰਦਰਜੀਤ ਸਿੰਘ ਬਾਹੜਾ, ਰਣਜੀਤ ਸਿੰਘ ਰੂਪਨਗਰ, ਕੁਲਜੀਤ ਸਿੰਘ ਖਾਲਸਾ, ਪਰਮਜੀਤ ਸਿੰਘ ਮੂਸਾਪੁਰ, ਪਲਵਿੰਦਰ ਸਿੰਘ ਕਰਿਆਮ, ਕਮਲਜੀਤ ਸਿੰਘ ਸੈਣੀ,  ਦਲਜੀਤ ਸਿੰਘ ਕਰੀਹਾ, ਗਿਆਨ ਸਿੰਘ, ਦਲਜੀਤ ਸਿੰਘ ਹਰਗੋਬਿੰਦ ਨਗਰ, ਜਸਵਿੰਦਰ ਸਿੰਘ ਸੈਣੀ, ,ਹਕੀਕਤ ਸਿੰਘ, ਹਰਦੀਪ ਸਿੰਘ ਗੜ ਪਧਾਣਾ, ਕੁਲਵਿੰਦਰ ਸਿੰਘ ਭੀਣ, ਇੰਦਰਜੀਤ ਸ਼ਰਮਾ, ਬਖਸ਼ੀਸ਼ ਸਿੰਘ, ਆਰ ਪੀ ਰਾਏ, ਸੋਮ ਸਿੰਘ,  ਨਰਿੰਦਰ ਰਾਣਾ, ਬਲਬੁੱਧ ਸਿੰਘ ਬਾਂਸਲ ਅਤੇ ਹੋਰ ਮੈਂਬਰ ਵੀ ਮੌਜੂਦ ਸਨ।