
ਬੁੱਧ ਧੰਮ ਦੀਪ ਦਾਨ ਸਮਾਰੋਹ ਮੌਕੇ ਨਿਰਵਾਣੁ ਕੁਟੀਆਂ ਮਾਹਿਲਪੁਰ ਵਿਖੇ ਲੱਗੀਆਂ ਰੌਣਕਾਂ
ਮਾਹਿਲਪੁਰ, (11 ਨਵੰਬਰ) ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ ਅੱਜ ਬੁੱਧ ਧੰਮ ਦੀਪ ਦਾਨ ਸਮਾਰੋਹ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਮਨਾਇਆ ਗਿਆl ਇਸ ਮੌਕੇ ਸਭ ਤੋਂ ਪਹਿਲਾਂ ਤਥਾਗਤ ਭਗਵਾਨ ਬੁੱਧ ਤੇ ਹੋਰ ਬੁੱਧ ਪੁਰਸ਼ਾਂ ਦੀਆਂ ਤਸਵੀਰਾਂ ਅੱਗੇ ਖੁਸ਼ੀਆਂ ਦੇ ਪ੍ਰਤੀਕ ਵਜੋਂ ਦੀਵੇ ਜਗਾਏ ਗਏl ਇਸ ਤੋਂ ਬਾਅਦ ਸਮੂਹਿਕ ਤੌਰ ਤੇ ਬੁੱਧ ਵੰਦਨਾ ਅਤੇ ਮੈਡੀਟੇਸ਼ਨ ਕਰਕੇ ਤਥਾਗਤ ਭਗਵਾਨ ਬੁੱਧ ਵੱਲੋਂ ਦਰਸਾਏ ਮਾਰਗ ਤੇ ਚੱਲਣ ਦਾ ਸੰਕਲਪ ਲਿਆ ਗਿਆl
ਮਾਹਿਲਪੁਰ, (11 ਨਵੰਬਰ) ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ ਅੱਜ ਬੁੱਧ ਧੰਮ ਦੀਪ ਦਾਨ ਸਮਾਰੋਹ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਮਨਾਇਆ ਗਿਆl ਇਸ ਮੌਕੇ ਸਭ ਤੋਂ ਪਹਿਲਾਂ ਤਥਾਗਤ ਭਗਵਾਨ ਬੁੱਧ ਤੇ ਹੋਰ ਬੁੱਧ ਪੁਰਸ਼ਾਂ ਦੀਆਂ ਤਸਵੀਰਾਂ ਅੱਗੇ ਖੁਸ਼ੀਆਂ ਦੇ ਪ੍ਰਤੀਕ ਵਜੋਂ ਦੀਵੇ ਜਗਾਏ ਗਏl ਇਸ ਤੋਂ ਬਾਅਦ ਸਮੂਹਿਕ ਤੌਰ ਤੇ ਬੁੱਧ ਵੰਦਨਾ ਅਤੇ ਮੈਡੀਟੇਸ਼ਨ ਕਰਕੇ ਤਥਾਗਤ ਭਗਵਾਨ ਬੁੱਧ ਵੱਲੋਂ ਦਰਸਾਏ ਮਾਰਗ ਤੇ ਚੱਲਣ ਦਾ ਸੰਕਲਪ ਲਿਆ ਗਿਆl ਇਸ ਮੌਕੇ ਸੀਮਾ ਰਾਣੀ ਬੋਧ ਪ੍ਰਧਾਨ ਜੈ ਭੀਮ ਕਾਰਵਾ ਚੈਰੀਟੇਬਲ ਸੁਸਾਇਟੀ ਰਜਿਸਟਰਡ ਮਾਹਿਲਪੁਰ, ਨਿਰਮਲ ਕੌਰ ਬੋਧ, ਰਿਟਾਇਰਡ ਏ.ਐਸ.ਆਈ. ਸੁਖਦੇਵ ਸਿੰਘ, ਮਨਜੀਤ ਕੌਰ, ਅੰਜਲੀ, ਲਵੀ, ਸੁਖਵਿੰਦਰ ਕੁਮਾਰ ਰਿਟਾਇਰਡ ਬੈਂਕ ਮੁਲਾਜ਼ਮ, ਸੁਆਮੀ ਰਜਿੰਦਰ ਰਾਣਾ, ਦੀਆ, ਗੁਰਮੇਜ਼ ਕੌਰ ਇੰਗਲੈਂਡ, ਗੁਰਮੇਲ ਸਿੰਘ, ਪ੍ਰੀਤਮ ਕੌਰ, ਜਸਵਿੰਦਰ ਕੌਰ, ਨਿਰਮਲ ਸਿੰਘ,ਪਰਮਜੀਤ ਕੌਰ, ਸੌਰਵ ਜੱਸਲ, ਪ੍ਰੋ.ਨਵਪ੍ਰੀਤ ਕੌਰ ਆਦਿ ਹਾਜ਼ਰ ਸਨlਇਸ ਮੌਕੇ ਇਸ ਦਿਨ ਦੀ ਮਹੱਤਤਾ ਤੇ ਚਾਨਣਾ ਪਾਉਂਦੇ ਹੋਏ ਨਿਰਮਲ ਕੌਰ ਬੋਧ ਨੇ ਕਿਹਾ ਕਿ ਅੱਜ ਤੋ ਠੀਕ 2570 ਸਾਲ ਪਹਿਲਾਂ ਤਥਾਗਤ ਭਗਵਾਨ ਬੁੱਧ ਗਿਆਨ ਪ੍ਰਾਪਤੀ ਤੋਂ ਬਾਅਦ ਪਹਿਲੀ ਵਾਰ ਪਿਤਾ ਜੀ ਦੇ ਸੱਦੇ ਤੇ ਕਪਲਵਸਤੂ ਗਏ ਸਨl ਉਹਨਾਂ ਦੇ ਆਉਣ ਦੀ ਖੁਸ਼ੀ ਵਿੱਚ ਉਨਾਂ ਦੇ ਸ਼ਰਧਾਲੂਆਂ ਵੱਲੋਂ ਦੀਵੇ ਜਗਾਏ ਗਏ ਅਤੇ ਉਹਨਾਂ ਦਾ ਭਰਮਾ ਸਵਾਗਤ ਕੀਤਾ ਗਿਆl ਇਸ ਮੌਕੇ ਤਥਾਗਤ ਭਗਵਾਨ ਬੁੱਧ ਨੇ ਹਾਜ਼ਰ ਉਪਾਸਕਾਂ ਨੂੰ ਆਪਣਾ ਦੀਪਕ ਆਪ ਬਣਕੇ, ਆਪਣੇ ਦੁੱਖਾਂ ਨੂੰ ਹੱਲ ਕਰਕੇ, ਸੁੱਖ- ਸ਼ਾਂਤੀ ਦਾ ਰਸਤਾ ਲੱਭਣ ਦਾ ਸੰਦੇਸ਼ ਦਿੱਤਾ ਸੀl ਉਸ ਤੋਂ 250 ਸਾਲ ਬਾਅਦ ਬੋਧੀ ਚੱਕਰਵਰਤੀ ਸਮਰਾਟ ਅਸ਼ੋਕ ਨੇ ਇਸ ਦਿਨ ਦੀ ਮਹੱਤਤਾ ਨੂੰ ਕਾਇਮ ਰੱਖਦੇ ਹੋਏ ਤਥਾਗਤ ਭਗਵਾਨ ਬੁੱਧ ਦਾ ਧੰਮ ਅਪਣਾ ਕੇ ਬੁੱਧ ਦੀਆਂ ਸਿੱਖਿਆਵਾਂ ਨੂੰ ਦੇਸ਼ ਵਿਦੇਸ਼ ਵਿੱਚ ਫੈਲਾਇਆl ਇਸ ਮੌਕੇ ਸੁਖਵਿੰਦਰ ਕੁਮਾਰ ਰਿਟਾਇਰਡ ਬੈਂਕ ਮੁਲਾਜ਼ਮ ਨੇ ਕਿਹਾ ਕਿ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਨੇ 14 ਅਕਤੂਬਰ 1956 ਨੂੰ ਲੱਖਾਂ ਲੋਕਾਂ ਦੀ ਹਾਜ਼ਰੀ ਵਿੱਚ ਬੁੱਧ ਧੰਮ ਦੀ ਦੀਕਸ਼ਾ ਲੈ ਕੇ ਭਗਵਾਨ ਬੁੱਧ ਦੇ ਕਲਿਆਣਕਾਰੀ ਮਾਰਗ ਨੂੰ ਅਪਣਾਇਆl ਸਮਾਗਮ ਦੇ ਅਖੀਰ ਵਿੱਚ ਸੀਮਾ ਰਾਣੀ ਬੋਧ ਪ੍ਰਧਾਨ ਜੈ ਭੀਮ ਕਾਰਵਾ ਚੈਰੀਟੇਬਲ ਸੁਸਾਇਟੀ ਰਜਿਸਟਰਡ ਵੱਲੋਂ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ ਗਿਆl ਇਸ ਮੌਕੇ ਗੁਰ ਮੇਜ ਕੌਰ ਇੰਗਲੈਂਡ ਨਿਵਾਸੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆl ਸਮਾਗਮ ਦੇ ਅਖੀਰ ਵਿੱਚ ਸਾਰਿਆਂ ਨੇ ਮਿਲ ਬੈਠ ਕੇ ਚਾਹ ਪਾਣੀ ਛਕਿਆ ਅਤੇ ਇੱਕ ਦੂਜੇ ਨੂੰ ਬੁੱਧ ਧਰਮ ਦੀਪ ਦਾਨ ਸਮਾਰੋਹ ਦੀਆਂ ਵਧਾਈਆਂ ਦਿੱਤੀਆਂl
