ਵੈਟਨਰੀ ਯੂਨੀਵਰਸਿਟੀ ਨੂੰ ਖੇਤਰੀ ਕਾਰਜਸ਼ਾਲਾ ਵਿਚ ਮਿਲੀ ਪਛਾਣ

ਲੁਧਿਆਣਾ 09 ਸਤੰਬਰ 2024 - ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੀ ਯੂਨੀਵਰਸਿਟੀ ਲਾਇਬ੍ਰੇਰੀ ਨੂੰ ਰਾਜ ਖੇਤੀਬਾੜੀ ਯੂਨੀਵਰਸਿਟੀਆਂ, ਕੇਂਦਰੀ ਖੇਤੀਬਾੜੀ ਯੂਨੀਵਰਸਿਟੀਆਂ, ਉੱਤਰੀ ਖੇਤਰ ਦੀਆਂ ਡੀਮਡ ਯੂਨੀਵਰਸਿਟੀਆਂ ਦੀ ਕਾਰਜਸ਼ਾਲਾ ਵਿਚ ਜੇ-ਗੇਟ ਡਿਸਕਵਰੀ ਪਲੇਟਫਾਰਮ ’ਤੇ ਉਚਤਮ ਪ੍ਰੋਫਾਈਲ ਸਿਰਜਣ ਲਈ ਪ੍ਰਸੰਸਾ ਪ੍ਰਮਾਣ ਪੱਤਰ ਅਤੇ ਯਾਦਗਾਰੀ ਚਿੰਨ੍ਹ ਪ੍ਰਾਪਤ ਹੋਇਆ। ਇਸ ਕਾਰਜਸ਼ਾਲਾ ਦਾ ਆਯੋਜਨ ਸ਼ੇਰ-ਏ-ਕਸ਼ਮੀਰ ਯੂਨੀਵਰਸਿਟੀ ਆਫ ਐਗਰੀਕਲਚਰਲ ਸਾਇੰਸਜ਼ ਐਂਡ ਟੈਕਨਾਲੋਜੀ, ਸ੍ਰੀਨਗਰ ਵਿਖੇ ਕੀਤਾ ਗਿਆ।

        ਵੈਟਨਰੀ ਯੂਨੀਵਰਸਿਟੀ ਕਨਸੋਰਟੀਅਮ ਫਾਰ ਈ-ਰਿਸੋਰਸਿਜ਼ ਇਨ ਐਗਰੀਕਲਚਰ ਦੀ ਮੈਂਬਰ ਹੈ ਜੋ ਸੰਸਥਾਵਾਂ ਨੂੰ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਰਸਾਲਿਆਂ ਤੱਕ ਪਹੁੰਚ ਦੀ ਸਹੂਲਤ ਪ੍ਰਦਾਨ ਕਰਦਾ ਹੈ। ਯੂਨੀਵਰਸਿਟੀ ਦੀ ਲਾਇਬ੍ਰੇਰੀ ਯੂਨੀਵਰਸਿਟੀ ਭਾਈਚਾਰੇ ਦੀਆਂ ਜਾਣਕਾਰੀ ਦੀਆਂ ਜ਼ਰੂਰਤਾਂ ਨੂੰ ਪੂਰਿਆਂ ਕਰਨ ਦੇ ਯਤਨਾਂ ਵਿਚ ਇਕ ਦਿਸ਼ਾ ਪ੍ਰਦਾਨ ਕਰਦੀ ਹੈ ਅਤੇ ਨਿਯਮਤ ਤੌਰ ’ਤੇ ਕਨਸੋਰਟੀਅਮ ’ਤੇ ਵਰਤੋਂਕਾਰ ਪ੍ਰੋਫਾਰੀਲ ਬਣਾਉਂਦੀ ਹੈ। ਇਸ ਕਾਰਜ ਵਿਚ ਲਾਇਬ੍ਰੇਰੀ ਨੇ ਸਾਲ 2023 ਦੌਰਾਨ ਸਭ ਤੋਂ ਵਧ ਵਰਤੋਂਕਾਰ ਪ੍ਰੋਫਾਈਲ ਬਣਾਏ ਜਿਨ੍ਹਾਂ ਬਾਰੇ ਇਹ ਮਾਨਤਾ ਦਿੱਤੀ ਗਈ ਹੈ।
        ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਡਾ. ਨਿਰਮਲ ਸਿੰਘ ਲਾਇਬ੍ਰੇਰੀਅਨ ਅਤੇ ਉਨ੍ਹਾਂ ਦੀ ਟੀਮ ਦੇ ਮੈਂਬਰਾਂ ਨੂੰ ਕੁਸ਼ਲ ਅਤੇ ਪ੍ਰਭਾਵੀ ਸੇਵਾਵਾਂ ਪ੍ਰਦਾਨ ਕਰਨ ਲਈ ਅਤੇ ਭਾਰਤੀ ਖੇਤੀ ਖੋਜ ਪਰਿਸ਼ਦ ਤੇ ਇਨਫਰਮੈਟਿਕਸ ਪਬਲਿਸ਼ਿੰਗ ਲਿਮ. ਬੈਂਗਲੌਰ ਤੋਂ ਉਚਿਤ ਮਾਨਤਾ ਪ੍ਰਾਪਤ ਕਰਨ ਲਈ ਕੀਤੇ ਗਏ ਸੁਹਿਰਦ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਯੂਨੀਵਰਸਿਟੀ ਦੇ ਅਕਾਦਮਿਕ ਭਾਈਚਾਰੇ ਦੀ ਸਾਂਝ ਵਧਾਉਣ ਅਤੇ ਭਵਿੱਖ ਵਿਚ ਵੀ ਡਿਜ਼ੀਟਲ ਤਕਨਾਲੋਜੀ ਦੀ ਪੂਰੀ ਵਰਤੋਂ ਕਰਨ ’ਤੇ ਜ਼ੋਰ ਦਿੱਤਾ।