"ਆਪ" ਸਰਕਾਰ ਨੇ ਕੀਤਾ ਪੰਜਾਬ ਵਾਸੀਆਂ ਨਾਲ ਡਬਲ ਧੋਖਾ, ਰਿਚੀ ਡਕਾਲਾ ਦਾ ਦੋਸ਼
ਪਟਿਆਲਾ, 7 ਸਤੰਬਰ - ਕਾਂਗਰਸ ਪਾਰਟੀ ਦੇ ਵਾਰਡ ਨੰਬਰ 14 ਤੋਂ ਸਾਬਕਾ ਕੌਂਸਲਰ ਅਤੇ ਸੀਨੀਅਰ ਕਾਂਗਰਸੀ ਆਗੂ ਰਿੱਚੀ ਡਕਾਲਾ ਨੇ ਕਿਹਾ ਹੈ ਕਿ "ਆਪ" ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਲੋਕਾਂ ਨਾਲ ਡਬਲ ਧੋਖਾ ਕੀਤਾ।
ਪਟਿਆਲਾ, 7 ਸਤੰਬਰ - ਕਾਂਗਰਸ ਪਾਰਟੀ ਦੇ ਵਾਰਡ ਨੰਬਰ 14 ਤੋਂ ਸਾਬਕਾ ਕੌਂਸਲਰ ਅਤੇ ਸੀਨੀਅਰ ਕਾਂਗਰਸੀ ਆਗੂ ਰਿੱਚੀ ਡਕਾਲਾ ਨੇ ਕਿਹਾ ਹੈ ਕਿ "ਆਪ" ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਲੋਕਾਂ ਨਾਲ ਡਬਲ ਧੋਖਾ ਕੀਤਾ।
ਦੋ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਦੇ ਰੇਟ ਵਧਾਏ ਗਏ ਤੇ ਹੁਣ ਸਰਕਾਰ ਨੇ 7 ਕਿਲੋਵਾਟ ਤਕ ਦੇ ਖਪਤਕਾਰਾਂ ਨੂੰ ਦਿੱਤੀ ਜਾ ਰਹੀ 2.5 ਰੁਪਏ ਦੀ ਸਬਸਿਡੀ ਨੂੰ ਤਤਕਾਲ ਪ੍ਰਭਾਵ ਤੋਂ ਵਾਪਸ ਲੈ ਲਿਆ ਹੈ। ਇਹਨਾਂ ਖਪਤਕਾਰਾਂ ਨੂੰ ਹੁਣ ਕੋਈ ਵੀ ਸਬਸਿਡੀ ਨਹੀਂ ਮਿਲੇਗੀ ਅਤੇ ਇਹਨਾਂ ਨੂੰ ਪੂਰਾ ਬਣਦਾ ਹੋਇਆ ਬਿੱਲ ਭਰਨਾ ਪਵੇਗਾ। ਰਿੱਚੀ ਨੇ ਮੌਜੂਦਾ ਸਰਕਾਰ ਵੱਲੋਂ ਬਿਜਲੀ ਦੇ ਵਧੇ ਰੇਟਾਂ ਅਤੇ ਪੈਟਰੋਲ ਅਤੇ ਡੀਜ਼ਲ ਦੇ ਵਧੇ ਰੇਟਾਂ ਦਾ ਵਿਰੋਧ ਜਤਾਉਂਦੇ ਹੋਏ ਇਸਨੂੰ ਪੰਜਾਬ ਵਾਸੀਆਂ ਨਾਲ ਸਿੱਧੇ ਤੌਰ 'ਤੇ ਡਬਲ ਧੋਖਾ ਦੱਸਿਆ ਹੈ।
ਜਿਸ ਨਾਲ ਆਮ ਲੋਕਾਂ ਵਿੱਚ ਇਹਨਾਂ ਵਧੇ ਹੋਏ ਰੇਟਾਂ ਕਰਕੇ ਹਾਹਾਕਾਰ ਮੱਚ ਗਈ ਹੈ। ਉਹਨਾਂ ਕਿਹਾ ਕਿ ਹੁਣ ਲੋਕ ਪੰਜਾਬ ਵਿਚਲੀ ਪਿਛਲੀ ਕਾਂਗਰਸ ਸਰਕਾਰ ਨੂੰ ਯਾਦ ਕਰ ਰਹੇ ਹਨ ਅਤੇ ਮੌਜੂਦਾ ਸਰਕਾਰ ਨੂੰ ਰਹਿ ਰਹਿ ਕੇ ਕੋਸ ਰਹੇ ਹਨ। ਰੋਜ਼ ਹੀ ਕਿਸੇ ਨਾ ਕਿਸੇ ਰੂਪ ਵਿੱਚ ਪੰਜਾਬ ਵਾਸੀਆਂ 'ਤੇ ਕੋਈ ਨਾ ਕੋਈ ਨਵਾਂ ਭਾਰ ਪਾਇਆ ਜਾ ਰਿਹਾ ਹੈ।