ਸਵੱਛ ਪਖਵਾੜੇ ਤਹਿਤ ਵਿਦਿਆਰਥੀਆਂ ਦੇ ਸਲੋਗਨ ਪੋਸਟਰ ਅਤੇ ਪੇਂਟਿੰਗ ਮੁਕਾਬਲੇ ਕਰਵਾਏ
ਗੜ੍ਹਸ਼ੰਕਰ 7 ਸਤੰਬਰ - ਸਿੱਖਿਆ ਵਿਭਾਗ ਵੱਲੋਂ ਸਕੂਲਾਂ ਵਿੱਚ ਚਲਾਏ ਜਾ ਰਹੇ ਸਵੱਛ ਪਖਵਾੜੇ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਮਾਈ ਵਿਖੇ ਪ੍ਰਿੰਸੀਪਲ ਪੂਨਮ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਛੇਵੀਂ ਤੋ ਬਾਰਵੀਂ ਕਲਾਸ ਬੱਚਿਆਂ ਦੇ ਪੇਂਟਿੰਗ ਪੋਸਟਰ ਅਤੇ ਸਲੋਗਨ ਦੇ ਮੁਕਾਬਲੇ ਕਰਵਾਏ ਗਏ।

ਇਸ ਸਬੰਧੀ ਸਕੂਲ ਇੰਚਾਰਜ ਮੁਕੇਸ਼ ਕੁਮਾਰ ਨੇ ਦੱਸਿਆ ਕਿ ਇਕ ਸਤੰਬਰ ਤੋਂ ਪੰਦਰਾਂ ਸਤੰਬਰ ਤੱਕ ਸਕੂਲਾਂ ਵਿੱਚ ਸਵੱਛ ਪਖਵਾੜਾ ਮਨਾਇਆ ਜਾ ਰਿਹਾ ਹੈ ਜਿਸ ਤਹਿਤ ਵੱਖ ਵੱਖ ਵੰਨਗੀਆਂ ਦੀਆਂ ਕਿਰਿਆਵਾਂ ਸਕੂਲਾਂ ਵਿੱਚ ਕਰਵਾਈਆਂ ਜਾ ਰਹੀਆਂ ਹਨ ਜਿਸ ਤਹਿਤ ਅੱਜ ਸਕੂਲ ਵਿੱਚ ਵੱਖ ਵੱਖ ਕਲਾਸਾਂ ਦੇ ਵਿਦਿਆਰਥੀਆਂ ਦੁਆਰਾ ਸਵੱਛਤਾ ਨਾਲ ਸੰਬੰਧਿਤ ਪੋਸਟਰ, ਸਲੋਗਨ ਅਤੇ ਪੇਂਟਿੰਗ ਬਣਾਈਆਂ ਗਈਆਂ।
ਇਸ ਸਮੇਂ ਸਕੂਲ ਸਟਾਫ ਜਸਵੀਰ ਸਿੰਘ ਪਰਮਜੀਤ ਸਿੰਘ, ਬਲਕਾਰ ਸਿੰਘ, ਦੀਪਕ ਕੋਸ਼ਲ, ਸਨੀਤਾ ਕੁਮਾਰੀ, ਕਮਲਜੀਤ ਕੌਰ, ਪੂਜਾ ਭਾਟੀਆ ਅਤੇ ਸਕੂਲ ਕੈਂਪ ਮੈਨੇਜਰ ਕੈਪਟਨ ਸੁਰਿੰਦਰ ਕੁਮਾਰ ਆਦਿ ਹਾਜ਼ਰ ਸਨ ।