
ਪੰਜਾਬ ਇੰਜੀਨੀਅਰਿੰਗ ਕਾਲਜ ਨੇ ਸਹਿਯੋਗੀ ਵਿਕਾਸ ਲਈ PECOSA ਨਾਲ ਸਮਝੌਤਾ ਕੀਤਾ
ਚੰਡੀਗੜ੍ਹ, 06 ਸਤੰਬਰ 2024:- ਪੰਜਾਬ ਇੰਜੀਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਨੇ ਪੰਜਾਬ ਇੰਜੀਨੀਅਰਿੰਗ ਕਾਲਜ ਓਲਡ ਸਟੂਡੈਂਟ ਐਸੋਸੀਏਸ਼ਨ (PECOSA) ਨਾਲ ਇੱਕ ਸਮਝੌਤਾ ਪੱਤਰ (MoU) ਤੇ ਦਸਤਖ਼ਤ ਕੀਤੇ ਹਨ, ਜਿਸ ਦਾ ਮਕਸਦ ਸਹਿਯੋਗ ਨੂੰ ਮਜ਼ਬੂਤ ਕਰਨਾ ਅਤੇ ਆਪਸੀ ਵਿਕਾਸ ਨੂੰ ਵਧਾਉਣਾ ਹੈ। ਅੱਜ ਇਸ ਸਮਝੌਤੇ 'ਤੇ ਦਸਤਖ਼ਤ ਹੋਏ, ਜਿਸ ਵਿੱਚ ਪ੍ਰੋਫੈਸਰ ਰਾਜੇਸ਼ ਕੁਮਾਰ ਭਾਟੀਆ (ਅੰਤਰੀਮ ਡਾਇਰੈਕਟਰ, PEC),
ਚੰਡੀਗੜ੍ਹ, 06 ਸਤੰਬਰ 2024:- ਪੰਜਾਬ ਇੰਜੀਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਨੇ ਪੰਜਾਬ ਇੰਜੀਨੀਅਰਿੰਗ ਕਾਲਜ ਓਲਡ ਸਟੂਡੈਂਟ ਐਸੋਸੀਏਸ਼ਨ (PECOSA) ਨਾਲ ਇੱਕ ਸਮਝੌਤਾ ਪੱਤਰ (MoU) ਤੇ ਦਸਤਖ਼ਤ ਕੀਤੇ ਹਨ, ਜਿਸ ਦਾ ਮਕਸਦ ਸਹਿਯੋਗ ਨੂੰ ਮਜ਼ਬੂਤ ਕਰਨਾ ਅਤੇ ਆਪਸੀ ਵਿਕਾਸ ਨੂੰ ਵਧਾਉਣਾ ਹੈ। ਅੱਜ ਇਸ ਸਮਝੌਤੇ 'ਤੇ ਦਸਤਖ਼ਤ ਹੋਏ, ਜਿਸ ਵਿੱਚ ਪ੍ਰੋਫੈਸਰ ਰਾਜੇਸ਼ ਕੁਮਾਰ ਭਾਟੀਆ (ਅੰਤਰੀਮ ਡਾਇਰੈਕਟਰ, PEC), ਰਜਿਸਟਰਾਰ ਕਰਨਲ ਆਰ.ਐਮ. ਜੋਸ਼ੀ, PECOSA ਦੇ ਪ੍ਰੈਸੀਡੈਂਟ ਇੰਜੀਨੀਅਰ ਟੀਕਮ ਚੰਦਰ ਬਾਲੀ, ਸੈਕਰੇਟਰੀ ਇੰਜੀਨੀਅਰ ਹਰਪ੍ਰੀਤ ਸਿੰਘ ਓਬੇਰੌਏ, ਪ੍ਰੋਫੈਸਰ ਰਾਜੇਸ਼ ਕਾਂਡਾ (ਹੈਡ, ਐਲੁਮਨੀ, ਕੋਰਪੋਰੇਟ ਅਤੇ ਇੰਟਰਨੈਸ਼ਨਲ ਰਿਲੇਸ਼ਨਜ਼), ਡਾ. ਡੀ.ਆਰ. ਪ੍ਰਜਾਪਤੀ (ਡੀਨ ਸਟੂਡੈਂਟਸ ਅਫੇਅਰਜ਼), ਡਾ. ਜਿੰਮੀ ਕਰਲੁਪੀਆ (ਪ੍ਰੋਫੈਸਰ-ਇਨ-ਚਾਰਜ, ਐਲੁਮਨੀ, ਕੋਰਪੋਰੇਟ ਅਤੇ ਇੰਟਰਨੈਸ਼ਨਲ ਰਿਲੇਸ਼ਨਜ਼), ਅਤੇ ਮਿਸ ਰਾਜਿੰਦਰ ਕੌਰ (ਮੈਨੇਜਰ, ACIR) ਦੀ ਹਾਜ਼ਰੀ ਵਿੱਚ ਇਹ ਸਮਝੌਤਾ ਹੋਇਆ। ਇਸ ਮੌਕੇ 'ਤੇ ਜੋਰਾਵਰ ਸਿੰਘ (ਖਜ਼ਾਂਚੀ), ਕਰਨਲ ਸੰਧੂ, ਚਰਨਜੀਤ ਲਾਲ ਅਤੇ ਆਬਿਦ ਬੈਂਸ ਵੀ ਆਪਣੇ ਮੌਜੂਦਗੀ ਨਾਲ ਇਸ ਅਵਸਰ ਚ ਚਾਰ ਚੰਨ ਲਾ ਦਿੱਤੇ।
PEC ਦੇ ਡਾਇਰੈਕਟਰ, ਪ੍ਰੋਫੈਸਰ ਰਾਜੇਸ਼ ਕੁਮਾਰ ਭਾਟੀਆ ਨੇ ਜ਼ੋਰ ਦੇ ਕੇ ਕਿਹਾ, ਕਿ ਇਹ MoU PEC ਅਤੇ ਉਸ ਦੇ ਪੁਰਾਣੇ ਵਿਦਿਆਰਥੀਆਂ ਵਿਚਕਾਰ ਦੇ ਰਿਸ਼ਤੇ ਨੂੰ ਮਜ਼ਬੂਤ ਕਰਨ ਵਾਸਤੇ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਹਿਯੋਗ ਅਕਾਦਮਿਕ ਸ਼ਾਨਦਾਰਤਾ ਨੂੰ ਵਧਾਏਗਾ ਅਤੇ ਵਿਦਿਆਰਥੀਆਂ ਲਈ ਨਵੇਂ ਵਿਕਾਸ ਦੇ ਮੌਕੇ ਖੋਲ੍ਹੇਗਾ।
PECOSA ਦੇ ਪ੍ਰਧਾਨ, ਇੰਜੀਨੀਅਰ ਟੀਕਮ ਚੰਦਰ ਬਾਲੀ ਨੇ ਇਸ ਸਹਿਯੋਗ 'ਤੇ ਗਰਵ ਵਿੱਖਾਇਆ ਅਤੇ ਕਿਹਾ ਕਿ ਇਹ ਪੁਰਾਣੇ ਵਿਦਿਆਰਥੀਆਂ ਲਈ ਇੱਕ ਅਹੰਕਾਰਪੂਰਣ ਲਹਿਜ਼ਾ ਹੈ, ਜਿਸ ਵਿੱਚ ਉਹ PEC ਦੇ ਅਕਾਦਮਿਕ ਮਕਸਦ ਵਿੱਚ ਯੋਗਦਾਨ ਪਾਊਣਗੇ ਅਤੇ ਮਜ਼ਬੂਤ ਸੰਪਰਕ ਬਣਾਉਣ ਵਿੱਚ ਮਦਦ ਕਰਾਂਗੇ। PECOSA ਦੇ ਸੈਕਰੇਟਰੀ, ਇੰਜੀਨੀਅਰ ਹਰਪ੍ਰੀਤ ਸਿੰਘ ਓਬੇਰੋਏ ਨੇ ਕਿਹਾ ਕਿ PECOSA, PEC ਨਾਲ ਨੇੜਲੇ ਸਹਿਯੋਗ ਦੀ ਉਮੀਦ ਕਰਦਾ ਹੈ, ਤਜਰਬਾ ਸਾਂਝਾ ਕਰਨ ਅਤੇ ਸਰੋਤਾ ਦੀ ਉਪਲਬਧਤਾ ਦੇਣ ਲਈ, ਤਾਂ ਜੋ ਸੰਸਥਾ ਨਵੀਂ ਉਚਾਈਆਂ ਨੂੰ ਛੂਹ ਸਕੇ।
ਪ੍ਰੋਫੈਸਰ ਰਾਜੇਸ਼ ਕਾਂਡਾ, ਜੋ ਖੁਦ ਵੀ PEC ਦੇ ਪੁਰਾਣੇ ਵਿਦਿਆਰਥੀ ਹਨ, ਨੇ ਵਿਦਿਆਰਥੀਆਂ ਦੀ ਸਫਲਤਾ ਅਤੇ ਇੱਕ ਜੀਵੰਤ ਅਕਾਦਮਿਕ ਕਮਿਊਨਿਟੀ ਦੀ ਸੁਰੱਖਿਆ ਵਿੱਚ ਪੁਰਾਣੇ ਵਿਦਿਆਰਥੀਆਂ ਦੇ ਅਮੂਲ ਸਮਰਥਨ ਅਤੇ ਭਾਗੀਦਾਰੀ ਦੀ ਵੀ ਸ਼ਲਾਘਾ ਕੀਤੀ।
ਇਹ ਸਹਿਯੋਗਕਾਰੀ ਸਮਝੌਤਾ ਇੱਕ ਐਸੇ ਫਰੇਮਵਰਕ ਦੀ ਸਥਾਪਨਾ ਕਰਨ ਦਾ ਉਦੇਸ਼ ਰੱਖਦਾ ਹੈ, ਜੋ ਸੰਸਥਾਗਤ ਸਮਰਥਨ ਨੂੰ ਵਧਾਏ, ਅਕਾਦਮਿਕ ਐਕਸੀਲੈਂਸ ਨੂੰ ਵਧਾਏ ਅਤੇ ਵੱਖ-ਵੱਖ ਯੋਜਨਾਵਾਂ ਨੂੰ ਉਤਸ਼ਾਹਿਤ ਕਰੇ। MoU ਦੇ ਜਰੀਏ ਵਧਦੇ ਹੋਏ ਸਕਾਲਰਸ਼ਿਪ, ਸਹਿਯੋਗੀ ਪ੍ਰੋਜੈਕਟ, ਵਿਦਿਆਰਥੀ ਸਹਾਇਤਾ ਅਤੇ ਐਕ੍ਸਪਰ੍ਟ ਲੈਕਚਰਾਂ ਦੀ ਸਹੂਲਤ ਵੀਪ੍ਰਾਪਤ ਹੋਵੇਗੀ। ਇਹ PEC ਅਤੇ PECOSA ਦੀ ਸਾਂਝੀ ਪ੍ਰਤੀਬੱਧਤਾ ਨੂੰ ਦਰਸ਼ਾਉਂਦਾ ਹੈ, ਜੋ ਸੰਸਥਾ ਦੀ ਅਕਾਦਮਿਕ ਪਦਵੀ ਨੂੰ ਉੱਚਾ ਕਰਨ ਅਤੇ ਇੱਕ ਮਜ਼ਬੂਤ ਐਲੂਮਨੀ-ਸਟੂਡੈਂਟ ਨੈਟਵਰਕ ਨੂੰ ਪ੍ਰੋਤਸਾਹਿਤ ਕਰਨ ਦੀ ਵੀ ਪਹਲ ਕਰੇਗੀ।
