ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਲੰਗਰ ਲਗਾਇਆ

ਐਸ ਏ ਐਸ ਨਗਰ, 23 ਦਸੰਬਰ - ਮਾਰਕੀਟ ਵੈਲਫੇਅਰ ਐਸੋਸੀਏਸ਼ਨ ਫੇਜ਼-5 ਮੁਹਾਲੀ ਵੱਲੋਂ ਪ੍ਰਧਾਨ ਰਾਜਪਾਲ ਚੌਧਰੀ ਦੀ ਅਗਵਾਈ ਵਿੱਚ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਲੰਗਰ ਲਗਾਇਆ ਗਿਆ।

ਐਸ ਏ ਐਸ ਨਗਰ, 23 ਦਸੰਬਰ - ਮਾਰਕੀਟ ਵੈਲਫੇਅਰ ਐਸੋਸੀਏਸ਼ਨ ਫੇਜ਼-5 ਮੁਹਾਲੀ ਵੱਲੋਂ ਪ੍ਰਧਾਨ ਰਾਜਪਾਲ ਚੌਧਰੀ ਦੀ ਅਗਵਾਈ ਵਿੱਚ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਲੰਗਰ ਲਗਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਰਕੀਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਸਵਿੰਦਰ ਸਿੰਘ ਜੱਸੀ ਨੇ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਹਰ ਸਾਲ ਲੰਗਰ ਲਗਾਇਆ ਜਾਂਦਾ ਹੈ ਜਿਸ ਵਾਸਤੇ ਮਾਰਕੀਟ ਦੇ ਸਮੂਹ ਦੁਕਾਨਦਾਰਾਂ ਵਲੋਂ ਯੋਗਦਾਨ ਦਿੱਤਾ ਜਾਂਦਾ ਹੈ ਅਤੇ ਲੰਗਰ ਦੌਰਾਨ ਸੇਵਾ ਵੀ ਕੀਤੀ ਜਾਂਦੀ ਹੈ। ਇਸ ਮੌਕੇ ਲੰਗਰ ਵਿੱਚ ਪ੍ਰਸ਼ਾਦੇ, ਸਬਜੀ ਅਤੇ ਚਾਹ ਵਰਤਾਈ ਗਈ ਅਤੇ ਮਾਰਕੀਟ ਦੇ ਸਮੂਹ ਦੁਕਾਨਦਾਰਾਂ ਵਲੋਂ ਲੰਗਰ ਵਿੱਚ ਸੇਵਾ ਕੀਤੀ ਗਈ।
ਪੰਜਾਬ ਟ੍ਰੇਡਰਜ ਕਮਿਸ਼ਨ ਦੇ ਮੈਂਬਰ ਅਤੇ ਵਪਾਰ ਮੰਡਲ ਮੁਹਾਲੀ ਦੇ ਪ੍ਰਧਾਨ ਵਿਨੀਤ ਵਰਮਾ ਨੇ ਸਾਥੀਆਂ ਨਾਲ ਲੰਗਰ ਵਿੱਚ ਪਹੁੰਚ ਕੇ ਸੇਵਾ ਕੀਤੀ।