
ਵੈਟਨਰੀ ਯੂਨੀਵਰਸਿਟੀ ਵਿਖੇ ਬੈਚਲਰ ਆਫ ਵੈਟਨਰੀ ਸਾਇੰਸ ਡਿਗਰੀ ਲਈ ਕਾਊਂਸਲਿੰਗ ਦਾ ਪਹਿਲਾ ਦੌਰ ਸੰਪੂਰਨ
ਲੁਧਿਆਣਾ 06 ਸਤੰਬਰ 2024 - ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਬੈਚਲਰ ਆਫ ਵੈਟਨਰੀ ਸਾਇੰਸ ਅਤੇ ਐਨੀਮਲ ਹਸਬੈਂਡਰੀ ਡਿਗਰੀ ਦੇ ਅਕਾਦਮਿਕ ਵਰ੍ਹੇ 2024-25 ਦੇ ਦਾਖਲਿਆਂ ਸੰਬੰਧੀ ਕਾਊਂਸਲਿੰਗ ਦਾ ਪਹਿਲਾ ਦੌਰ 04 ਅਤੇ 05 ਸਤੰਬਰ ਦੌਰਾਨ ਸੰਪੂਰਨ ਹੋ ਗਿਆ।
ਲੁਧਿਆਣਾ 06 ਸਤੰਬਰ 2024 - ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਬੈਚਲਰ ਆਫ ਵੈਟਨਰੀ ਸਾਇੰਸ ਅਤੇ ਐਨੀਮਲ ਹਸਬੈਂਡਰੀ ਡਿਗਰੀ ਦੇ ਅਕਾਦਮਿਕ ਵਰ੍ਹੇ 2024-25 ਦੇ ਦਾਖਲਿਆਂ ਸੰਬੰਧੀ ਕਾਊਂਸਲਿੰਗ ਦਾ ਪਹਿਲਾ ਦੌਰ 04 ਅਤੇ 05 ਸਤੰਬਰ ਦੌਰਾਨ ਸੰਪੂਰਨ ਹੋ ਗਿਆ। ਪਹਿਲੇ ਦੌਰ ਵਿਚ ਕਾਲਜ ਆਫ ਵੈਟਨਰੀ ਸਾਇੰਸ ਲੁਧਿਆਣਾ, ਕਾਲਜ ਆਫ ਵੈਟਨਰੀ ਸਾਇੰਸ ਰਾਮਪੁਰਾ ਫੂਲ ਅਤੇ ਖਾਲਸਾ ਕਾਲਜ ਆਫ ਵੈਟਨਰੀ ਐਂਡ ਐਨੀਮਲ ਸਾਇੰਸਜ਼, ਅੰਮ੍ਰਿਤਸਰ ਦੀਆਂ ਕੁੱਲ 242 ਸੀਟਾਂ ਲਈ ਕਾਊਂਸਲਿੰਗ ਕੀਤੀ ਗਈ। ਕਾਊਂਸਲਿੰਗ ਵਿਚ ਉਮੀਦਵਾਰ ਵਿਦਿਆਰਥੀਆਂ ਦਾ ਭਰਵਾਂ ਹੁੰਗਾਰਾ ਮਿਲਿਆ ਅਤੇ ਵਧੇਰੇ ਸੀਟਾਂ ਪੁਰ ਹੋ ਗਈਆਂ ਜਿਨ੍ਹਾਂ ਵਿਚ ਵੈਟਨਰੀ ਸਾਇੰਸ ਕਾਲਜ ਲੁਧਿਆਣਾ ਦੀਆਂ ਸਵੈ-ਵਿਤੀ ਸੀਟਾਂ, ਕਾਲਜ ਆਫ ਵੈਟਨਰੀ ਸਾਇੰਸ ਰਾਮਪੁਰਾ ਫੂਲ ਦੀਆਂ ਸ਼੍ਰੇਣੀ II ਸੀਟਾਂ ਅਤੇ ਖਾਲਸਾ ਕਾਲਜ ਆਫ ਵੈਟਨਰੀ ਐਂਡ ਐਨੀਮਲ ਸਾਇੰਸਜ਼, ਅੰਮ੍ਰਿਤਸਰ ਦੀਆਂ ਪ੍ਰਬੰਧਨ ਕੋਟਾ ਸੀਟਾਂ ਵੀ ਸ਼ਾਮਿਲ ਹਨ।
ਇਸੇ ਡਿਗਰੀ ਪ੍ਰੋਗਰਾਮ ਦੇ ਦੂਜੇ ਦੌਰ ਦੀ ਕਾਊਂਸਲਿੰਗ 10 ਸਤੰਬਰ 2024 ਨੂੰ ਕੀਤੀ ਜਾਏਗੀ। ਖਾਲੀ ਸੀਟਾਂ ਦਾ ਵੇਰਵਾ ਯੂਨੀਵਰਸਿਟੀ ਦੀ ਵੈਬਸਾਈਟ www.gadvasu.in ’ਤੇ ਉਪਲਬਧ ਹੋਵੇਗਾ। ਵਿਦਿਆਰਥੀਆਂ ਨੂੰ ਹਿਦਾਇਤ ਕੀਤੀ ਜਾਂਦੀ ਕਿ ਉਹ ਯੂਨੀਵਰਸਿਟੀ ਵੈਬਸਾਈਟ ਨੂੰ ਧਿਆਨ ਨਾਲ ਵੇਖਦੇ ਰਹਿਣ।
