ਕਲੱਬ-21 ਪੰਜਾਬ ਦੇ ਮੈਡੀਕਲ ਕੈਂਪ ਵਿੱਚ 200 ਵਿਅਕਤੀਆਂ ਦੀ ਸਿਹਤ ਦੀ ਕੀਤੀ ਜਾਂਚ
ਪਟਿਆਲਾ, 5 ਸਤੰਬਰ - ਸਮਾਜ ਸੇਵਾ ਤੇ ਸਿਹਤ ਜਾਗਰੂਕਤਾ ਪ੍ਰਤੀ ਸਮਰਪਿਤ ਸੰਸਥਾ ਕਲੱਬ-21 ਪੰਜਾਬ ਵੱਲੋਂ ਅੱਜ ਸਥਾਨਕ ਬਾਰਾਦਰੀ ਸਥਿਤ ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਦਫਤਰ ਵਿਖੇ ਲਾਏ ਗਏ ਮੁਫ਼ਤ ਮੈਡੀਕਲ ਕੈਂਪ ਵਿੱਚ ਪੰਜਾਬ ਪੁਲਿਸ ਦੇ ਲਗਭਗ 200 ਸਾਬਕਾ ਅਧਿਕਾਰੀਆਂ ਦੀ ਸਿਹਤ ਜਾਂਚ ਕੀਤੀ ਗਈ। ਕਲੱਬ 21 ਪੰਜਾਬ ਦੇ ਸਰਪ੍ਰਸਤ-ਬਾਨੀ ਅਤੇ ਪੰਜਾਬ ਪੁਲਿਸ ਦੇ ਸਾਬਕਾ ਏ ਡੀ ਜੀ ਪੀ ਗੁਰਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਦੀ ਸ਼ੁਰੂ ਤੋਂ ਹੀ ਇਹ ਸੋਚ ਰਹੀ ਹੈ ਕਿ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਕੀਤਾ ਜਾਵੇ।

ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੇ ਮੈਡੀਕਲ ਕੈਂਪਾਂ ਲਈ ਪਾਰਕ ਹਸਪਤਾਲ ਮੈਨੇਜਮੈਂਟ ਕਲੱਬ-21 ਪੰਜਾਬ ਦਾ ਪੂਰਨ ਸਹਿਯੋਗ ਕਰ ਰਹੀ ਹੈ। ਉਨ੍ਹਾਂ ਹੋਰ ਦੱਸਿਆ ਕਿ ਅੱਜ ਦੇ ਮੁਫ਼ਤ ਮੈਡੀਕਲ ਕੈਂਪ ਦਾ ਲਾਭ ਪਟਿਆਲਾ ਤੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਤੋਂ ਇਲਾਵਾ ਹੋਰਨਾਂ ਕੁਝ ਸਥਾਨਾਂ ਤੋਂ ਆਏ ਪੰਜਾਬ ਪੁਲਿਸ ਦੇ ਰਿਟਾਇਰਡ ਅਧਿਕਾਰੀਆਂ ਨੇ ਉਠਾਇਆ। ਕੈਂਪ ਵਿੱਚ ਡਾ. ਕਮਲਦੀਪ ਸੋਢੀ, ਡਾ. ਪ੍ਰਿਆ ਤੇ ਡਾ. ਪ੍ਰਵੀਨ ਪੁਰੀ ਨੇ ਸੇਵਾ ਮੁਕਤ ਅਧਿਕਾਰੀਆਂ ਨੂੰ ਦਰਪੇਸ਼ ਸਿਹਤ ਸਮੱਸਿਆਵਾਂ ਨੂੰ ਲੈ ਕੇ ਜਾਂਚ ਕੀਤੀ।
ਡਾਇਟੀਸ਼ੀਅਨ ਗੁਰਵਿੰਦਰ ਕੌਰ ਨੇ ਸਾਬਕਾ ਪੁਲਿਸ ਅਧਿਕਾਰੀਆਂ ਨੂੰ ਖਾਣ-ਪੀਣ ਬਾਰੇ ਜਾਣਕਾਰੀ ਅਤੇ ਸੁਝਾਅ ਦਿੱਤੇ। ਪਟਿਆਲਾ ਰੇਂਜ ਦੇ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਨੇ ਵੀ ਕੈਂਪ ਵਿੱਚ ਸ਼ਮੂਲੀਅਤ ਕਰਦੇ ਹੋਏ ਕੈਂਪ ਲਾਉਣ ਲਈ ਜੀ ਐਸ ਢਿੱਲੋਂ ਦੀ ਭਰਪੂਰ ਪ੍ਰਸ਼ੰਸਾ ਕੀਤੀ। ਕੈਂਪ ਦੌਰਾਨ ਡਾ. ਸਿਮਰਤ ਢਿੱਲੋਂ (ਐਮ. ਡੀ.- ਮੈਡੀਸਿਨ) ਤੋਂ ਇਲਾਵਾ ਕਲੱਬ 21 ਦੇ ਚੀਫ ਕੋਆਰਡੀਨੇਟਰ ਰੰਜੀਵ ਗੋਇਲ, ਦਰਸ਼ਨ ਸਿੰਘ ( ਰਿਟਾ: ਡੀ ਐਸ ਪੀ), ਸੁੱਖੀ ਕਲੇਰ ਤੇ ਕਲੱਬ ਨਾਲ ਜੁੜੀਆਂ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।