ਢਾਈ ਮਹੀਨਿਆਂ ਤੋਂ ਲਾਪਤਾ ਪਤਨੀ ਨੂੰ ਲੱਭ ਕੇ ਦੇਵੇ ਪੁਲਿਸ ਪ੍ਰਸ਼ਾਸਨ
ਗੜ੍ਹਸ਼ੰਕਰ, 5 ਸਤੰਬਰ - ਪਿੰਡ ਸਦਰਪੁਰ ਤੋਂ ਇੰਦਰਜੀਤ ਸਿੰਘ ਪੁੱਤਰ ਚਮਨ ਲਾਲ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਿਛਲੇ ਢਾਈ ਮਹੀਨਿਆਂ ਤੋਂ ਉਸ ਦੀ ਲਾਪਤਾ ਪਤਨੀ ਨੂੰ ਲੱਭ ਕੇ ਦਿੱਤਾ ਜਾਵੇ। ਇੰਦਰਜੀਤ ਨੇ ਦੱਸਿਆ ਕਿ ਉਸ ਦੀ ਪਤਨੀ ਰੀਟਾ ਰਾਣੀ ਜਿਸ ਦੀ ਉਮਰ 35 ਸਾਲ ਹੈ ਜੁਲਾਈ ਮਹੀਨੇ ਘਰੋਂ ਬਿਨਾਂ ਦੱਸੇ ਕਿਧਰੇ ਚਲੀ ਗਈ ਤੇ ਅੱਜ ਤੱਕ ਉਸ ਦਾ ਕੋਈ ਪਤਾ ਨਹੀਂ ਲੱਗ ਰਿਹਾ।

ਉਸ ਨੇ ਦੱਸਿਆ ਕਿ ਉਸ ਦੇ ਦੋ ਬੱਚੇ ਹਨ ਇੱਕ ਲੜਕਾ ਉਮਰ ਅੱਠ ਸਾਲ ਅਤੇ ਲੜਕੀ ਪੰਜ ਸਾਲ ਅਤੇ ਉਸ ਦੀ ਪਤਨੀ ਦੋਨੋਂ ਬੱਚੇ ਘਰ ਵਿੱਚ ਛੱਡ ਕੇ ਕਿਧਰੇ ਚਲੀ ਗਈ ਹੈ। ਇੰਦਰਜੀਤ ਅਨੁਸਾਰ ਉਸ ਨੇ ਆਪਣੀ ਪਤਨੀ ਦੀ ਕਾਫੀ ਭਾਲ ਕੀਤੀ ਪਰ ਪਤਾ ਨਹੀਂ ਲੱਗਾ ਤੇ ਪੁਲਿਸ ਨੂੰ ਵੀ ਸਮੇਂ ਸਿਰ ਲਿਖਤੀ ਇਤਲਾਹ ਦੇ ਦਿੱਤੀ ਗਈ ਸੀ।