ਕਲੱਬ- 21 ਪੰਜਾਬ ਵੱਲੋਂ ਸਾਬਕਾ ਪੁਲਿਸ ਅਫ਼ਸਰਾਂ ਲਈ ਮੁਫਤ ਮੈਡੀਕਲ ਕੈਂਪ ਅੱਜ

ਪਟਿਆਲਾ, 4 ਸਤੰਬਰ - ਸਮਾਜ ਸੇਵਾ ਤੇ ਸਿਹਤ ਜਾਗਰੂਕਤਾ ਦੇ ਫੈਲਾਅ ਲਈ ਸਮਰਪਿਤ ਸੰਸਥਾ ਕਲੱਬ 21 ਪੰਜਾਬ ਵੱਲੋਂ 5 ਸਤੰਬਰ (ਵੀਰਵਾਰ) ਨੂੰ ਸਵੇਰੇ 11 ਤੋਂ 1 ਵਜੇ ਤਕ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਸਥਾਨਕ ਬਾਰਾਦਰੀ ਸਥਿਤ ਡੀ ਆਈ ਜੀ ਦਫ਼ਤਰ ਦੀ ਇਮਾਰਤ ਨੇੜੇ ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਦਫ਼ਤਰ ਵਿੱਚ ਲੱਗਣ ਵਾਲੇ ਇਸ ਕੈਂਪ ਵਿੱਚ ਪੰਜਾਬ ਪੁਲਿਸ ਦੇ ਸਾਬਕਾ ਅਧਿਕਾਰੀਆਂ ਦੀ ਸਿਹਤ ਜਾਂਚ ਕੀਤੀ ਜਾਵੇਗੀ।

 ਕਲੱਬ 21 ਪੰਜਾਬ ਦੇ ਸਰਪ੍ਰਸਤ-ਬਾਨੀ ਅਤੇ ਪੰਜਾਬ ਪੁਲਿਸ ਦੇ ਸਾਬਕਾ ਏ ਡੀ ਜੀ ਪੀ ਗੁਰਿੰਦਰ ਸਿੰਘ ਢਿੱਲੋਂ ਹੁਰਾਂ ਦੱਸਿਆ ਕਿ ਉਨ੍ਹਾਂ ਦੇ ਕਲੱਬ ਦਾ ਸਿਹਤਮੰਦ ਪੰਜਾਬ ਦਾ ਸੁਪਨਾ ਹੈ, ਜਿਸ ਤਹਿਤ ਸਰਗਰਮੀਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਕਲੱਬ ਦੇ ਚੀਫ ਕੋਆਰਡੀਨੇਟਰ ਰੰਜੀਵ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੁਫ਼ਤ ਮੈਡੀਕਲ ਕੈਂਪ ਵਿੱਚ ਡਾ. ਕਮਲਦੀਪ ਸੋਢੀ, ਡਾ. ਪ੍ਰਿਆ ਤੇ ਡਾ. ਪ੍ਰਵੀਨ ਪੁਰੀ ਤੋਂ ਇਲਾਵਾ ਡਾਇਟੀਸ਼ੀਅਨ ਗੁਰਵਿੰਦਰ ਕੌਰ ਸਾਬਕਾ ਪੁਲਿਸ ਅਧਿਕਾਰੀਆਂ ਦੀ ਸਿਹਤ ਜਾਂਚ ਕਰਨਗੇ ਅਤੇ ਜ਼ਰੂਰਤ ਅਨੁਸਾਰ ਤਿੰਨ ਦਿਨ ਤਕ ਦੀ ਦਵਾਈ ਮੁਫ਼ਤ ਦਿੱਤੀ ਜਾਵੇਗੀ।
 ਕੈਂਪ ਦੌਰਾਨ ਕਲੱਬ 21 ਨਾਲ ਜੁੜੀਆਂ ਪ੍ਰਮੁੱਖ ਸ਼ਖ਼ਸੀਅਤਾਂ ਰਾਜੀਵ ਗਰਗ, ਡਾ. ਕਮਲ ਬਾਗ਼ੀ, ਅਨਿਰੁਧ ਗੁਪਤਾ ਤੇ ਪ੍ਰਵੀਨ ਅਗਰਵਾਲ ਵੀ ਹਾਜ਼ਰ ਰਹਿਣਗੇ।