ਤਕਨੀਕੀ ਖਰਾਬੀ ਮਗਰੋਂ ਹਵਾਈ ਫੌਜ ਦਾ ਫਾਈਟਰ ਜੈੱਟ ਮਿਗ-29 ਕ੍ਰੈਸ਼, ਮੌਕੇ ’ਤੇ ਪਹੁੰਚੀ ਪੁਲਸ

ਨਵੀਂ ਦਿੱਲੀ, 2 ਸਤੰਬਰ - ਭਾਰਤੀ ਹਵਾਈ ਸੈਨਾ (916) ਦਾ ਇੱਕ ਮਿਗ-29 ਲੜਾਕੂ ਜਹਾਜ਼ ਸੋਮਵਾਰ ਨੂੰ ਰਾਜਸਥਾਨ ਦੇ ਬਾੜਮੇਰ ਵਿਚ ਤਕਨੀਕੀ ਖਰਾਬੀ ਕਾਰਨ ਹਾਦਸਾਗ੍ਰਸਤ ਹੋ ਗਿਆ। ਮਿਗ-29 ਜੈੱਟ ਪਾਇਲਟ ਕਰੈਸ਼ ਹੋਣ ਤੋਂ ਪਹਿਲਾਂ ਸੁਰੱਖਿਅਤ ਬਾਹਰ ਨਿਕਲਣ ’ਚ ਕਾਮਯਾਬ ਰਿਹਾ।

ਲੜਾਕੂ ਜਹਾਜ਼, ਜੋ ਬਾੜਮੇਰ ਸੈਕਟਰ ਵਿੱਚ ਇੱਕ ਏਅਰ ਫੋਰਸ ਬੇਸ ਤੋਂ ਇੱਕ ਸਿਖਲਾਈ ਮਿਸ਼ਨ ’ਤੇ ਸੀ, ਇੱਕ ਮੁਸ਼ਕਿਲ ਦਾ ਸਾਹਮਣਾ ਕਰ ਰਿਹਾ ਸੀ ਅਤੇ ਬਾੜਮੇਰ ਵਿੱਚ ਉੱਤਰਲਾਈ ਦੇ ਨੇੜੇ ਇੱਕ ਖੇਤ ਵਿੱਚ ਹਾਦਸਾਗ੍ਰਸਤ ਹੋਣ ਤੋਂ ਤੁਰੰਤ ਬਾਅਦ ਅੱਗ ਦੀ ਲਪੇਟ ਵਿੱਚ ਆ ਗਿਆ, ਜਿਥੇ ਆਬਾਦੀ ਘੱਟ ਸੀ।
ਹਵਾਈ ਸੈਨਾ ਨੇ ਐਕਸ ’ਤੇ ਪੋਸਟ ’ਚ ਕਿਹਾ ਕਿ ਬਾੜਮੇਰ ਸੈਕਟਰ ਵਿਚ ਇੱਕ ਰੁਟੀਨ ਨਾਈਟ ਟ?ਰੇਨਿੰਗ ਮਿਸ਼ਨ ਦੇ ਦੌਰਾਨ, ਇੱਕ ਆਈਏਐੱਫ ਮਿਗ-29 ਵਿੱਚ ਇੱਕ ਗੰਭੀਰ ਤਕਨੀਕੀ ਖਰਾਬੀ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਪਾਇਲਟ ਨੂੰ ਬਾਹਰ ਨਿਕਲਣ ਲਈ ਮਜਬੂਰ ਹੋਣਾ ਪਿਆ। ਪਾਇਲਟ ਸੁਰੱਖਿਅਤ ਹੈ ਤੇ ਕਿਸੇ ਜਾਨੀ ਜਾਂ ਸੰਪਤੀ ਦੇ ਨੁਕਸਾਨ ਦੀ ਸੂਚਨਾ ਨਹੀਂ ਹੈ। 
ਏਅਰਫੋਰਸ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਲਈ ਕੋਰਟ ਆਫ ਇਨਕੁਆਰੀ ਦੇ ਹੁਕਮ ਦਿੱਤੇ ਗਏ ਹਨ। ਬਾੜਮੇਰ ਦੇ ਜ਼ਿਲ੍ਹਾ ਕੁਲੈਕਟਰ ਨਿਸ਼ਾਂਤ ਜੈਨ, ਐੱਸਪੀ ਨਰਿੰਦਰ ਸਿੰਘ ਮੀਨਾ ਅਤੇ ਹੋਰ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਹਨ।