
PEC ਫੈਕਲਟੀ ਮੈਂਬਰ, ਡਾ. ਸ਼ਿਮੀ ਐਸ.ਐਲ. ਨੂੰ ਰਾਸ਼ਟਰਪਤੀ ਦੁਆਰਾ ਨੈਸ਼ਨਲ ਐਵਾਰਡ ਨਾਲ ਕੀਤਾ ਜਾਏਗਾ ਸਨਮਾਨਿਤ
ਚੰਡੀਗੜ੍ਹ, 29 ਅਗਸਤ 2024: ਪੰਜਾਬ ਇੰਜੀਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਲਈ ਇਕ ਬਹੁਤ ਹੀ ਮਾਣ ਦਾ ਪਲ, ਕਿ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਭਾਗ ਵਿੱਚ ਐਸੋਸੀਏਟ ਪ੍ਰੋਫੈਸਰ ਵਜੋਂ ਕੰਮ ਕਰ ਰਹੀ ਡਾ. ਸ਼ਿਮੀ ਐਸ.ਐਲ. ਨੂੰ ਨੇਸ਼ਨਲ ਅਵਾਰਡ ਟੂ ਟੀਚਰਜ਼ 2024 ਲਈ ਚੁਣਿਆ ਗਿਆ ਹੈ। ਇਹ ਸਨਮਾਨ 5 ਸਤੰਬਰ 2024 ਨੂੰ ਡਿਪਾਰਟਮੈਂਟ ਆਫ਼ ਐਜੂਕੇਸ਼ਨ, ਮਿਨਿਸਟਰੀ ਆਫ਼ ਐਜੂਕੇਸ਼ਨ, ਨਵੀਂ ਦਿੱਲੀ ਦੁਆਰਾ ਆਯੋਜਿਤ ਪ੍ਰੋਗਰਾਮ ਵਿੱਚ ਦਿੱਤਾ ਜਾਵੇਗਾ।
ਚੰਡੀਗੜ੍ਹ, 29 ਅਗਸਤ 2024: ਪੰਜਾਬ ਇੰਜੀਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਲਈ ਇਕ ਬਹੁਤ ਹੀ ਮਾਣ ਦਾ ਪਲ, ਕਿ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਭਾਗ ਵਿੱਚ ਐਸੋਸੀਏਟ ਪ੍ਰੋਫੈਸਰ ਵਜੋਂ ਕੰਮ ਕਰ ਰਹੀ ਡਾ. ਸ਼ਿਮੀ ਐਸ.ਐਲ. ਨੂੰ ਨੇਸ਼ਨਲ ਅਵਾਰਡ ਟੂ ਟੀਚਰਜ਼ 2024 ਲਈ ਚੁਣਿਆ ਗਿਆ ਹੈ। ਇਹ ਸਨਮਾਨ 5 ਸਤੰਬਰ 2024 ਨੂੰ ਡਿਪਾਰਟਮੈਂਟ ਆਫ਼ ਐਜੂਕੇਸ਼ਨ, ਮਿਨਿਸਟਰੀ ਆਫ਼ ਐਜੂਕੇਸ਼ਨ, ਨਵੀਂ ਦਿੱਲੀ ਦੁਆਰਾ ਆਯੋਜਿਤ ਪ੍ਰੋਗਰਾਮ ਵਿੱਚ ਦਿੱਤਾ ਜਾਵੇਗਾ। ਇਹ ਅਵਾਰਡ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਮਾਨਯੋਗ ਰਾਸ਼ਟਰਪਤੀ ਸ੍ਰੀਮਤੀ ਦ੍ਰੌਪਦੀ ਮੁਰਮੂ ਜੀ ਦੁਆਰਾ ਦਿੱਤਾ ਜਾਵੇਗਾ। PEC ਦੇ ਨਾਲ ਹੀ ਸਮੂਹ ਚੰਡੀਗੜ੍ਹ ਵਿੱਚ ਵੀ ਸਿਰਫ ਉਹਨਾਂ ਨੂੰ ਡਾ. ਸ਼ਿਮੀ ਨੂੰ ਹੀ ਇਸ ਅਵਾਰਡ ਲਈ ਚੁਣਿਆ ਗਿਆ ਹੈ।
ਇਸ ਸਨਮਾਨ ਦੇ ਨਾਲ ਹੀ, ਅਵਾਰਡ ਵਿੱਚ ਉਨ੍ਹਾਂ ਨੂੰ ਇੱਕ ਮੈਰਿਟ ਸਰਟੀਫਿਕੇਟ, ₹50,000 ਦਾ ਨਕਦ ਇਨਾਮ ਅਤੇ ਇੱਕ ਸਿਲਵਰ ਮੈਡਲ ਨਾਲ ਹੀ ਸਨਮਾਨਿਤ ਕੀਤਾ ਜਾਏਗਾ।
ਸਿੱਖਿਆ ਵਿੱਚ ਪਿਛਲੇ 20 ਸਾਲਾਂ ਤੋਂ ਵੱਧ ਦੇ ਤਜ਼ਰਬੇ ਦੇ ਨਾਲ ਹੀ, ਡਾ. ਸ਼ਿਮੀ, ਇਸ ਸਮੇਂ ਐਸੋਸੀਏਟ ਡੀਨ ਆਫ ਅਕੈਡਮਿਕਸ (NEP 2020) ਵਜੋਂ ਵੀ ਕੰਮ ਕਰ ਰਹੇ ਹਨ, ਜਿਸ ਵਿੱਚ ਉਨ੍ਹਾਂ ਨੇ ਮਲਟੀਪਲ ਐਂਟਰੀ-ਐਗਜ਼ਿਟ ਦੀ ਨੀਤੀ ਨੂੰ ਲਾਗੂ ਕਰਨ ਵਿੱਚ ਮਦਦ ਕੀਤੀ ਹੈ। 175 ਤੋਂ ਵੱਧ ਰਿਸਰਚ ਪੇਪਰ ਲਿਖਣ ਦੇ ਨਾਲ, ਪੰਜ ਪੀਐਚਡੀ ਵਿਦਿਆਰਥੀ ਉਨ੍ਹਾਂ ਦੀ ਸਹਾਇਤਾ ਹੇਠ ਆਪਣੇ ਰਿਸਰਚ ਕਰ ਰਹੇ ਹਨ। ਉਹ ਸੋਲਰ ਪੀਵੀ ਅਤੇ ਈਵੀ ਇੰਟੀਗ੍ਰੇਸ਼ਨ ‘ਤੇ ਇੱਕ ਮਹੱਤਵਪੂਰਣ ਪ੍ਰੋਜੈਕਟ ਉੱਤੇ ਵੀ ਕੰਮ ਕਰ ਰਹੀਆਂ ਹਨ ਅਤੇ ਹੁਣ ਤੱਕ ਤਿੰਨ ਕਿਤਾਬਾਂ ਅਤੇ ਕਈ ਤਕਨੀਕੀ ਰਿਪੋਰਟਾਂ ਲਿਖ ਚੁੱਕੀਆਂ ਹਨ, ਜਿਨ੍ਹਾਂ ਵਿੱਚ ਸੋਲਰ ਪਾਵਰਡ ਕੈਸਕੇਡਡ ਮਲਟੀਲੈਵਲ ਇਨਵਰਟਰ ਅਤੇ ਇਲੈਕਟ੍ਰਿਕ ਵਾਹਨ ਚਾਰਜਿੰਗ ਦੇ ਪਾਵਰ ਗ੍ਰਿਡ ‘ਤੇ ਪ੍ਰਭਾਵ ਵਰਗੇ ਵਿਸ਼ੇ ਸ਼ਾਮਲ ਹਨ। ਉਨ੍ਹਾਂ ਦੇ ਖੋਜ ਦੇ ਖੇਤਰਾਂ ਵਿੱਚ ਪਾਵਰ ਇਲੈਕਟ੍ਰਾਨਿਕਸ, ਇਲੈਕਟ੍ਰੋ-ਮੋਬਿਲਿਟੀ, ਪਾਵਰ ਕਵਾਲਿਟੀ, ਐਡਵਾਂਸਡ ਕੰਟਰੋਲ ਥਿਊਰੀ ਅਤੇ ਸਾਫਟ ਕੰਪਿਊਟਿੰਗ ਟੈਕਨੀਕਸ ਆਦਿ ਸ਼ਾਮਲ ਹਨ।
PEC ਦੇ ਨਿਰਦੇਸ਼ਕ, ਪ੍ਰੋਫੈਸਰ ਰਾਜੇਸ਼ ਕੁਮਾਰ ਭਾਟੀਆ ਜੀ ਨੇ ਵੀ ਡਾ. ਸ਼ਿਮੀ ਨੂੰ ਵਧਾਈ ਦਿੰਦੇ ਹੋਏ ਕਿਹਾ, “ਇਹ ਅਵਾਰਡ ਉਨ੍ਹਾਂ ਦੀ ਮਿਹਨਤ ਅਤੇ ਸਿੱਖਿਆ ਪ੍ਰਤੀ ਸਮਰਪਣ ਦਾ ਵੱਡਾ ਸਬੂਤ ਹੈ। ਉਨ੍ਹਾਂ ਦੀ ਸਫਲਤਾ ਸਾਡੇ ਸਭ ਲਈ ਪ੍ਰੇਰਣਾ ਦਾ ਸਰੋਤ ਹੈ ਅਤੇ ਸਾਨੂੰ ਉਨ੍ਹਾਂ 'ਤੇ ਬਹੁਤ ਮਾਣ ਹੈ।”
