
ਗੜਸ਼ੰਕਰ ਪੁਲਿਸ ਵੱਲੋਂ ਲੋਕਾਂ ਨੂੰ ਭਰੋਸਾ, ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਹੀ ਚੱਲਣਗੇ ਟਿੱਪਰ
ਗੜਸ਼ੰਕਰ 31 ਅਗਸਤ - ਇਥੋਂ ਦੇ ਨੰਗਲ ਰੋਡ ਤੇ ਟਿੱਪਰਾਂ ਵੱਲੋਂ ਮਚਾਈ ਹੋਈ ਦਹਿਸ਼ਤ ਕਾਰਨ ਆਮ ਲੋਕਾਂ ਦਾ ਜੀਣਾ ਬੇਹੱਦ ਮੁਸ਼ਕਿਲ ਬਣਿਆ ਹੋਇਆ ਹੈ। ਆਏ ਦਿਨ ਕੋਈ ਨਾ ਕੋਈ ਜਾਨੀ ਹਾਦਸਾ ਵਾਪਰਦਾ ਰਹਿੰਦਾ ਹੈ ਤੇ ਕਈ ਅਜਾਈ ਜਾਨਾ ਇਹਨਾਂ ਟਿੱਪਰਾਂ ਦੀ ਫੇਟ ਜਾਂ ਸਿੱਧੀ ਟੱਕਰ ਕਾਰਨ ਜਾ ਚੁੱਕੀ ਹੈ।
ਗੜਸ਼ੰਕਰ 31 ਅਗਸਤ - ਇਥੋਂ ਦੇ ਨੰਗਲ ਰੋਡ ਤੇ ਟਿੱਪਰਾਂ ਵੱਲੋਂ ਮਚਾਈ ਹੋਈ ਦਹਿਸ਼ਤ ਕਾਰਨ ਆਮ ਲੋਕਾਂ ਦਾ ਜੀਣਾ ਬੇਹੱਦ ਮੁਸ਼ਕਿਲ ਬਣਿਆ ਹੋਇਆ ਹੈ। ਆਏ ਦਿਨ ਕੋਈ ਨਾ ਕੋਈ ਜਾਨੀ ਹਾਦਸਾ ਵਾਪਰਦਾ ਰਹਿੰਦਾ ਹੈ ਤੇ ਕਈ ਅਜਾਈ ਜਾਨਾ ਇਹਨਾਂ ਟਿੱਪਰਾਂ ਦੀ ਫੇਟ ਜਾਂ ਸਿੱਧੀ ਟੱਕਰ ਕਾਰਨ ਜਾ ਚੁੱਕੀ ਹੈ। ਅੰਨੀ ਰਫਤਾਰ ਵਿੱਚ ਭੱਜਣ ਵਾਲੇ ਇਹਨਾਂ ਟਿੱਪਰਾਂ ਦੇ ਖਿਲਾਫ ਅੱਜ ਅੱਡਾ ਸ਼ਾਹਪੁਰ ਵਿੱਚ ਖਾਨਪੁਰ ਸ਼ਾਹਪੁਰ ਸਦਰਪੁਰ ਦੇ ਲੋਕਾਂ ਨੇ ਟਰੈਫਿਕ ਜਾਮ ਕਰ ਦਿੱਤਾ। ਆਮ ਲੋਕਾਂ ਨੂੰ ਸ਼ਾਂਤ ਕਰਨ ਲਈ ਗੜਸ਼ੰਕਰ ਪੁਲਿਸ ਨੂੰ ਕਾਫੀ ਜੱਦੋਜਹਿਦ ਕਰਨੀ ਪਈ, ਅਖੀਰ ਪੁਲਿਸ ਨੇ ਲਿਖਤੀ ਤੌਰ ਤੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਰਾਤ 10 ਵਜੇ ਤੋਂ ਬਾਅਦ ਅਤੇ ਸਵੇਰੇ 6 ਵਜੇ ਤੋਂ ਪਹਿਲਾਂ ਹੀ ਇਸ ਰੋਡ ਤੇ ਹੁਣ ਟਿੱਪਰ ਚੱਲਣਗੇ।
ਪੁਲਿਸ ਵੱਲੋਂ ਦਿੱਤੇ ਹੋਏ ਭਰੋਸੇ ਤੇ ਲੋਕਾਂ ਨੇ ਯਕੀਨ ਕਰਦੇ ਹੋਏ ਧਰਨਾ ਸਮਾਪਤ ਕਰ ਦਿੱਤਾ ਪਰ ਨਾਲ ਹੀ ਪੁਲਿਸ ਅਧਿਕਾਰੀਆਂ ਨੂੰ ਦੱਸਿਆ ਕਿ ਤੁਹਾਡੇ ਤੋਂ ਪਹਿਲਾਂ ਕਈ ਅਫਸਰ ਆਏ ਤੇ ਅਜਿਹੇ ਭਰੋਸੇ ਦੇ ਚੁੱਕੇ ਹਨ। ਪਰ ਕੁਝ ਦਿਨ ਦੀ ਸਖਤੀ ਤੋਂ ਬਾਅਦ ਮਾਮਲਾ ਫਿਰ ਜਿਉਂਦਾ ਤਿਉਂ ਬਣ ਜਾਂਦਾ ਹੈ।
ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਪੁਲਿਸ ਆਪਣੇ ਦਿੱਤੇ ਹੋਏ ਭਰੋਸੇ ਨੂੰ ਯਕੀਨ ਵਿੱਚ ਬਦਲ ਪਾਉਂਦੀ ਹੈ ਜਾਂ ਨਹੀਂ, ਦੱਸਣਾ ਬਣਦਾ ਹੈ ਕਿ ਡੀਐਸਪੀ ਸਤੀਸ਼ ਕੁਮਾਰ ਦੇ ਸਮੇਂ ਦੌਰਾਨ ਗੜਸ਼ੰਕਰ ਵਿੱਚ ਅਜਿਹਾ ਭਰੋਸਾ ਜਦ ਲੋਕਾਂ ਨੂੰ ਦਿੱਤਾ ਗਿਆ ਸੀ ਤਾਂ ਉਹ ਕਾਫੀ ਲੰਬਾ ਸਮਾਂ ਫੈਸਲਾ ਲਾਗੂ ਵੀ ਰਿਹਾ ਸੀ। ਹੁਣ ਦੇ ਅਧਿਕਾਰੀਆਂ ਤੋਂ ਲੋਕਾਂ ਨੂੰ ਕਾਫੀ ਉਮੀਦਾਂ ਹਨ ਕਿ ਪੁਲਿਸ ਮੁੜ ਸਖਤੀ ਨਾਲ ਆਪਣੇ ਫੈਸਲੇ ਨੂੰ ਲਾਗੂ ਕਰੇਗੀ ਤੇ ਲੋਕਾਂ ਨੂੰ ਰਾਹਤ ਦਵੇਗੀ।
