ਰਫਤਾਰ, ਗੁਫਤਾਰ, ਦਸਤਾਰ ਸਾਡੀ ਸ਼ਖਸ਼ੀਅਤ ਦੇ ਲਿਖਾਇਕ ਬਣਦੇ ਹਨ - ਬਲਜਿੰਦਰ ਮਾਨ

ਮਾਹਿਲਪੁਰ - ਰਫਤਾਰ, ਗੁਫਤਾਰ ਅਤੇ ਦਸਤਾਰ ਸਾਡੀ ਸ਼ਖਸ਼ੀਅਤ ਦੇ ਲਿਖਾਇਕ ਬਣਦੇ ਹਨ। ਇਹ ਵਿਚਾਰ ਸ਼੍ਰੋਮਣੀ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਨੇ ਸਰਕਾਰੀ ਸੈਕੰਡਰੀ ਸਕੂਲ ਨੰਗਲ ਖੁਰਦ ਵਿਖੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਆਖੇ l ਉਹਨਾਂ ਅੱਗੇ ਕਿਹਾ ਕਿ ਜਿਹੜੇ ਵਿਦਿਆਰਥੀ ਆਪਣੇ ਮਾਪਿਆਂ ਅਤੇ ਅਧਿਆਪਕਾਂ ਦੇ ਕਹਿਣੇਕਾਰ ਹੁੰਦੇ ਹਨ ਉਹ ਜ਼ਿੰਦਗੀ ਵਿੱਚ ਸਫਲਤਾ ਦੀਆਂ ਪੌੜੀਆਂ ਚੜ੍ਹਦੇ ਜਾਂਦੇ ਹਨ।

ਉਹਨਾਂ ਸਾਹਿਤ ਸਿਰਜਣਾ ਦੇ ਗੁਰ ਸਮਝਾਉਂਦਿਆਂ ਆਖਿਆ ਕਿ ਲਿਖਣ ਤੋਂ ਪਹਿਲਾਂ ਸਾਨੂੰ ਆਪਣੀ ਰੁਚੀ ਅਨੁਸਾਰ ਸਾਹਿਤ ਦੀਆਂ ਵੰਨ ਸੁਵੰਨੀਆਂ ਪੁਸਤਕਾਂ ਪੜ੍ਹਨੀਆਂ ਚਾਹੀਦੀਆਂ ਹਨ। ਸਾਨੂੰ ਵੱਡਿਆਂ ਨੂੰ ਸਤਿਕਾਰਨ, ਬਰਾਬਰ ਦਿਆਂ ਨੂੰ ਵਿਚਾਰਨ ਅਤੇ ਨਵਿਆਂ ਨੂੰ ਦੁਲਾਰਨ ਦੇ ਗੁਰ ਹਮੇਸ਼ਾ ਅਪਨਾਉਣੇ ਚਾਹੀਦੇ ਹਨ। ਮਿਹਨਤ, ਹਿੰਮਤ, ਲਗਨ ਅਤੇ ਸਹਿਣਸ਼ੀਲਤਾ ਆਦਿ ਗੁਣ ਸਾਨੂੰ ਆਦਰਸ਼ ਨਾਗਰਿਕ ਬਣਾਉਂਦੇ ਹਨ। ਅਜਿਹੇ ਗੁਣ ਉੱਚੀਆਂ ਅਤੇ ਸੁੱਚੀਆਂ ਸੋਚਾਂ ਦੇ ਮਾਲਕ ਸੰਗੀ ਸਾਥੀਆਂ ਵਿੱਚੋਂ ਹਾਸਿਲ ਕੀਤੇ ਜਾ ਸਕਦੇ ਹਨ।
        ਪ੍ਰਿੰਸੀਪਲ ਹਰਵਿੰਦਰ ਕੌਰ ਨੇ ਸਵਾਗਤ ਕਰਦਿਆਂ ਆਖਿਆ ਕਿ ਉਹਨਾਂ ਨੂੰ ਬਲਜਿੰਦਰ ਮਾਨ ਤੇ ਮਾਣ ਹੈ ਜਿਨਾਂ ਨੇ ਬਾਲ ਸਾਹਿਤ ਦੇ ਖੇਤਰ ਵਿੱਚ ਸੰਦਲੀ ਪੈੜਾਂ ਪਾਈਆਂ ਹਨ। ਜਿਵੇਂ ਉਹ ਹਰਮਨ ਪਿਆਰੇ ਅਧਿਆਪਕ ਰਹੇ ਹਨ ਉਸੇ ਤਰ੍ਹਾਂ ਉਹ ਸਤਿਕਾਰੇ ਜਾਣ ਵਾਲੇ ਬਾਲ ਸਾਹਿਤਕਾਰ ਹਨ। ਉਹਨਾਂ ਸਕੂਲ ਵੱਲੋਂ ਬਲਜਿੰਦਰ ਮਾਨ ਨੂੰ ਸਨਮਾਨਿਤ ਵੀ ਕੀਤਾ। ਮਾਨ ਹੋਰਾ ਆਪਣੀਆਂ ਬਾਲ ਪੁਸਤਕਾਂ ਦਾ ਇੱਕ ਸੈਟ ਸਕੂਲ ਦੀ ਲਾਇਬਰੇਰੀ ਨੂੰ ਭੇਂਟ ਕੀਤਾ। ਮਿੰਨੀ ਕਹਾਣੀਕਾਰ ਸੁਰਜੀਤ ਮੰਨਣਹਾਨੀ ਅਤੇ ਤਕਨੀਕੀ ਮਾਹਿਰ ਸਤਵੰਤ ਸਿੰਘ ਨੇ ਉਹਨਾਂ ਦੀ ਜੀਵਨ ਪ੍ਰਾਪਤੀਆਂ ਤੇ ਰੌਸ਼ਨੀ ਪਾਈ l 
ਇਸ ਮੌਕੇ ਸਟਾਫ ਮੈਂਬਰ ਉਪਿੰਦਰਜੀਤ ਕੌਰ, ਕੁਲਦੀਪ ਸਿੰਘ, ਨਿਰਮਲ ਸਿੰਘ,ਮੀਨਾਕਸ਼ੀ, ਗੁਰਪ੍ਰੀਤ ਸਿੰਘ, ਰਾਜਵੀਰ ਕੌਰ, ਅੰਜਲੀ, ਸਰਬਜੀਤ ਕੌਰ ਅਤੇ ਰਜਨੀ ਤੋਂ ਇਲਾਵਾ ਐਸ ਐਮ ਸੀ ਮੈਂਬਰ ਸ਼ਾਮਿਲ ਹੋਏ l