
ਲੋਕ ਸਭਾ ਚੋਣਾਂ 'ਚ 'ਆਪ' ਹੂੰਝਾਫੇਰ ਜਿੱਤ ਹਾਸਲ ਕਰੇਗੀ - ਪ੍ਰਧਾਨ ਤੇਜਿੰਦਰ ਮਹਿਤਾ
ਪਟਿਆਲਾ, 15 ਮਾਰਚ - ਅਗਾਮੀ ਲੋਕ ਸਭਾ ਚੋਣਾਂ 'ਚ 'ਆਪ' ਪੰਜਾਬ 'ਚ ਹੂੰਝਾਫੇਰ ਜਿੱਤ ਹਾਸਲ ਕਰੇਗੀ। ਇਸ ਗੱਲ ਦਾ ਦਾਅਵਾ ਤੇਜਿੰਦਰ ਮਹਿਤਾ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਪਟਿਆਲਾ (ਸ਼ਹਿਰੀ) ਨੇ ਵਾਰਡ ਨੰ: 46,47,48 ਤੇ 51 ਦੇ 'ਆਪ' ਵਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਹੁਣ ਤੋਂ ਲੋਕ ਸਭਾ ਚੋਣਾਂ ਲਈ ਕਮਰਕੱਸਾ ਕਰ ਲੈਣਾ ਚਾਹੀਦੈ।
ਪਟਿਆਲਾ, 15 ਮਾਰਚ - ਅਗਾਮੀ ਲੋਕ ਸਭਾ ਚੋਣਾਂ 'ਚ 'ਆਪ' ਪੰਜਾਬ 'ਚ ਹੂੰਝਾਫੇਰ ਜਿੱਤ ਹਾਸਲ ਕਰੇਗੀ। ਇਸ ਗੱਲ ਦਾ ਦਾਅਵਾ ਤੇਜਿੰਦਰ ਮਹਿਤਾ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਪਟਿਆਲਾ (ਸ਼ਹਿਰੀ) ਨੇ ਵਾਰਡ ਨੰ: 46,47,48 ਤੇ 51 ਦੇ 'ਆਪ' ਵਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਹੁਣ ਤੋਂ ਲੋਕ ਸਭਾ ਚੋਣਾਂ ਲਈ ਕਮਰਕੱਸਾ ਕਰ ਲੈਣਾ ਚਾਹੀਦੈ। ਉਨ੍ਹਾਂ ਵਰਕਰਾਂ ਨੂੰ ਡੋਰ ਟੂ ਡੋਰ ਰਾਬਤਾ ਕਾਇਮ ਕਰਨ ਦਾ ਸੱਦਾ ਦਿਤਾ ਤੇ ਡਾ: ਬਲਬੀਰ ਸਿੰਘ ਨੂੰ ਪਟਿਆਲਾ ਪਾਰਲੀਮਾਨੀ ਸੀਟ ਤੋਂ ਟਿਕਟ ਮਿਲਣ 'ਤੇ ਵਧਾਈ ਦਿਤੀ ਤੇ ਕਿਹਾ ਕਿ ਪਟਿਆਲਾ ਸੀਟ ਵੱਡੇ ਮਾਰਜਨ ਨਾਲ ਜਿਤਾਂਗੇ ਉਨ੍ਹਾਂ ਮਾਨ ਸਰਕਾਰ ਦੇ ਸਫਲਤਾਪੂਰਵਕ 2 ਸਾਲ ਪੂਰੇ ਹੋਣ 'ਤੇ ਵੀ ਵਧਾਈ ਦਿਤੀ ।
ਇਹ ਮੀਟਿੰਗ ਬਲਾਕ ਪ੍ਰਧਾਨ ਪਟਿਆਲਾ ਸ਼ਹਿਰੀ ਅਮਰਜੀਤ ਸਿੰਘ ਵੱਲੋਂ ਆਯੋਜਿਤ ਕੀਤੀ ਗਈ। ਉਨ੍ਹਾਂ ਕਿਹਾ ਕਿ 'ਆਪ' ਦੀ ਸਰਕਾਰ ਨੇ ਪਿਛਲੇ ਦੋ ਸਾਲਾਂ 'ਚ ਜੋ ਵਿਕਾਸ ਦੀ ਹਨੇਰੀ ਲਿਆਂਦੀ ਹੈ, ਉਹ ਪਿਛਲੀਆਂ ਸਰਕਾਰਾਂ ਨੇ 70 ਸਾਲ 'ਚ ਨਹੀਂ ਕੀਤਾ।
ਇਸ ਮੌਕੇ ਅਮਨ ਬਾਂਸਲ ਬਲਾਕ ਪ੍ਰਧਾਨ ਵਿਜੇ ਕਨੌਜੀਆ ਬਲਾਕ ਪ੍ਧਾਨ,ਜਗਤਾਰ ਸਿੰਘ ਤਾਰੀ, ਰਾਜੇਸ਼ ਕੁਮਾਰ, ਸੁਮਿਤ ਟਕੇਜਾ, ਪੀ ਐਸ ਜੋਸ਼ੀ , ਜਸਬੀਰ ਸਿੰਘ ਬਿੱਟੂ , ਸੋਨੀਆ ਸ਼ਰਮਾ , ਕੰਵਲਜੀਤ ਸਿੰਘ ਮਲਹੋਤਰਾ ਬਲਾਕ ਸੋ ਸ਼ਲ ਮੀਡੀਆ ਪ੍ਧਾਨ ਤੇ ਹੋਰ ਵਲੰਟੀਅਰ ਵੱਡੀ ਗਿਣਤੀ 'ਚ ਹਾਜ਼ਰ ਸਨ।
