ਪ੍ਰਾਪਤੀ: ਊਨਾ ਦੇ ਜਰਨੈਲ ਸਿੰਘ ਬਣੇ ਇੰਡੀਆ ਬੀ ਕ੍ਰਿਕਟ ਟੀਮ ਦੇ ਟ੍ਰੇਨਰ, ਬੀਸੀਸੀਆਈ ਨੇ ਦਿੱਤੀ ਨਿਯੁਕਤੀ

ਊਨਾ, 27 ਅਗਸਤ - ਊਨਾ ਜ਼ਿਲ੍ਹੇ ਦੀ ਰੱਕੜ ਕਲੋਨੀ ਦੇ ਜਰਨੈਲ ਸਿੰਘ ਨੂੰ ਬੀਸੀਸੀਆਈ ਨੇ ਦਲੀਪ ਟਰਾਫੀ ਲਈ ਭਾਰਤ ਬੀ ਕ੍ਰਿਕਟ ਟੀਮ ਦਾ ਟ੍ਰੇਨਰ ਨਿਯੁਕਤ ਕੀਤਾ ਹੈ। ਕ੍ਰਿਕਟ ਜਗਤ 'ਚ ਬਹੁਤ ਹੀ ਵੱਕਾਰੀ ਦਲੀਪ ਟਰਾਫੀ ਦਾ ਆਯੋਜਨ 5 ਤੋਂ 22 ਸਤੰਬਰ ਤੱਕ ਬੈਂਗਲੁਰੂ ਅਤੇ ਅਨੰਤਪੁਰ 'ਚ ਕੀਤਾ ਜਾਵੇਗਾ।

ਇਹ 34 ਸਾਲਾ ਜਰਨੈਲ ਸਿੰਘ ਦੀ ਸਖ਼ਤ ਮਿਹਨਤ ਅਤੇ ਲਗਨ ਦਾ ਨਤੀਜਾ ਹੈ ਕਿ ਉਸ ਨੂੰ ਇਸ ਅਹਿਮ ਭੂਮਿਕਾ ਲਈ ਚੁਣਿਆ ਗਿਆ ਹੈ। ਅਭਿਮਨਿਊ ਈਸ਼ਵਰਨ ਦੀ ਕਪਤਾਨੀ ਵਾਲੀ ਇੰਡੀਆ ਬੀ ਟੀਮ ਵਿੱਚ ਰਵਿੰਦਰ ਜਡੇਜਾ, ਰਿਸ਼ਭ ਪੰਤ ਅਤੇ ਮੁਹੰਮਦ ਸਿਰਾਜ ਵਰਗੇ ਅਨੁਭਵੀ ਖਿਡਾਰੀ ਸ਼ਾਮਲ ਹਨ। ਜਰਨੈਲ ਸਿੰਘ, ਜੋ ਕਿ ਇੱਕ ਆਮ ਪਰਿਵਾਰ ਨਾਲ ਸਬੰਧ ਰੱਖਦਾ ਹੈ, ਦਾ ਇੰਡੀਆ ਬੀ ਟੀਮ ਦਾ ਟ੍ਰੇਨਰ ਬਣਨਾ ਉਸਦੀ ਪ੍ਰਤਿਭਾ ਅਤੇ ਕੁਸ਼ਲਤਾ ਦਾ ਪ੍ਰਮਾਣ ਹੈ। ਉਸ ਨੇ ਸਖ਼ਤ ਮਿਹਨਤ ਕਰਕੇ ਇਹ ਮੁਕਾਮ ਹਾਸਲ ਕੀਤਾ ਹੈ, ਜੋ ਸਾਰੇ ਨੌਜਵਾਨਾਂ ਲਈ ਪ੍ਰੇਰਨਾਦਾਇਕ ਹੈ।
ਦੱਸ ਦੇਈਏ ਕਿ ਜਰਨੈਲ ਸਿੰਘ ਇਸ ਤੋਂ ਪਹਿਲਾਂ ਨੈਸ਼ਨਲ ਕ੍ਰਿਕਟ ਅਕੈਡਮੀ ਵਿੱਚ ਲੜਕਿਆਂ ਦੀ ਅੰਡਰ-19 ਟੀਮ ਦੇ ਸਟ੍ਰੈਂਥ ਐਂਡ ਕੰਡੀਸ਼ਨਿੰਗ ਕੋਚ ਰਹਿ ਚੁੱਕੇ ਹਨ। ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਨੂੰ ਦੇਖਦੇ ਹੋਏ ਊਨਾ ਜ਼ਿਲ੍ਹਾ ਪ੍ਰਸ਼ਾਸਨ ਨੇ ਹਾਲ ਹੀ ਵਿੱਚ ਜ਼ਿਲ੍ਹਾ ਪੱਧਰੀ ਸੁਤੰਤਰਤਾ ਦਿਵਸ ਸਮਾਗਮ ਵਿੱਚ ਉਨ੍ਹਾਂ ਨੂੰ ਸਨਮਾਨਿਤ ਕੀਤਾ ਸੀ।
ਡਿਪਟੀ ਕਮਿਸ਼ਨਰ ਜਤਿਨ ਲਾਲ ਅਤੇ ਵਧੀਕ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਗੁਰਜਰ ਨੇ ਜਰਨੈਲ ਸਿੰਘ ਨੂੰ ਇਸ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ ਹੈ ਅਤੇ ਇਸ ਨੂੰ ਊਨਾ ਦੇ ਨੌਜਵਾਨਾਂ ਲਈ ਪ੍ਰੇਰਨਾਦਾਇਕ ਪ੍ਰਾਪਤੀ ਦੱਸਿਆ ਹੈ।