ਪਿੰਡ ਬਾਰਨ ਵਿੱਚ ਚੀਤੇ ਦੇ ਵੜਨ ਮਗਰੋਂ ਲੋਕਾਂ 'ਚ ਦਹਿਸ਼ਤ, ਦੋ ਕੁੱਤੇ ਮਾਰੇ
ਪਟਿਆਲਾ, 26 ਅਗਸਤ - ਇਥੋਂ ਥੋੜ੍ਹੀ ਦੂਰ ਪਿੰਡ ਬਾਰਨ ਵਿੱਚ ਚੀਤੇ ਦੇ ਆਉਣ ਕਾਰਨ ਇਲਾਕੇ ਵਿੱਚ ਡਰ ਦਾ ਮਾਹੌਲ ਹੈ। ਚੀਤੇ ਦੇ ਆਉਣ ਦੀ ਸੀਸੀਟੀਵੀ ਵਾਇਰਲ ਹੋਣ ਤੋਂ ਬਾਅਦ ਜੰਗਲੀ ਜੀਵ ਵਿਭਾਗ ਦੀ ਟੀਮ ਪਿੰਡ ਪਹੁੰਚੀ।
ਪਟਿਆਲਾ, 26 ਅਗਸਤ - ਇਥੋਂ ਥੋੜ੍ਹੀ ਦੂਰ ਪਿੰਡ ਬਾਰਨ ਵਿੱਚ ਚੀਤੇ ਦੇ ਆਉਣ ਕਾਰਨ ਇਲਾਕੇ ਵਿੱਚ ਡਰ ਦਾ ਮਾਹੌਲ ਹੈ। ਚੀਤੇ ਦੇ ਆਉਣ ਦੀ ਸੀਸੀਟੀਵੀ ਵਾਇਰਲ ਹੋਣ ਤੋਂ ਬਾਅਦ ਜੰਗਲੀ ਜੀਵ ਵਿਭਾਗ ਦੀ ਟੀਮ ਪਿੰਡ ਪਹੁੰਚੀ।
ਜੰਗਲੀ ਜੀਵ ਵਿਭਾਗ ਦੀ ਟੀਮ ਨੇ ਪਿੰਡ ਵਿੱਚ ਪਿੰਜਰਾ ਲਾ ਲਿਆ ਹੈ। ਇਸ ਤੋਂ ਇਲਾਵਾ ਵਾਈਲਡ ਲਾਈਫ ਟੀਮ ਆਲੇ-ਦੁਆਲੇ ਦੇ ਇਲਾਕੇ ਵਿੱਚ ਜਾਲ ਅਤੇ ਬੇਹੋਸ਼ ਕਰਨ ਵਾਲੀ ਏਅਰ ਗਨ ਨਾਲ ਮੌਜੂਦ ਹੈ। ਇਹ ਵੀ ਪਤਾ ਲੱਗਾ ਹੈ ਕਿ ਚੀਤੇ ਨੇ ਦੋ ਕੁੱਤਿਆਂ ਦਾ ਸ਼ਿਕਾਰ ਕੀਤਾ ਹੈ।