ਪਹਿਲੇ ਖ਼ੂਨ ਦਾਨ ਅਤੇ ਹੋਮਿਉਪੈਥੀ ਚੈਕਅਪ ਕੈਂਪ ਵਿੱਚ 50 ਨੇ ਕੀਤਾ ਖ਼ੂਨ ਦਾਨ
ਪਟਿਆਲਾ, 26 ਅਗਸਤ - ਭਗਵਾਨ ਸ੍ਰੀ ਵਿਸ਼ਵਕਰਮਾ ਚੈਰੀਟੇਬਲ, ਐਜੂਕੇਸ਼ਨ ਅਤੇ ਵੈਲਫੇਅਰ ਟਰੱਸਟ ਲਾਹੌਰੀ ਗੇਟ ਵਲੋਂ ਬਲੱਡ ਹੈਲਪਲਾਈਨ ਫਾਊਂਡੇਸ਼ਨ ਰਾਜਪੁਰਾ ਅਤੇ ਪੰਜਾਬ ਸਟੇਟ ਬਲੱਡ ਟ੍ਰਾਂਸਫਿਊਯਨ ਕਾਉਂਸਿਲ ਟੀਮ ਰਜਿੰਦਰਾ ਹਸਪਤਾਲ ਪਟਿਆਲਾ ਦੇ ਸਹਿਯੋਗ ਨਾਲ ਪਹਿਲਾ ਵਿਸ਼ਾਲ ਖੂਨ ਦਾਨ ਅਤੇ ਹੋਮਿਉਪੈਥਿਕ ਚੈਕਅੱਪ ਕੈਂਪ ਵਿਸ਼ਵਕਰਮਾ ਮੰਦਿਰ, ਲਾਹੋਰੀ ਗੇਟ ਵਿਖੇ ਮਿਤੀ ਲਗਾਇਆ ਗਿਆ।

ਇਸ ਮੌਕੇ ਬਲਤੇਜ ਸਿੰਘ ਪਨੂੰ (ਮੀਡੀਆ ਡਾਇਰੈਕਟਰ ਮੁੱਖ ਮੰਤਰੀ ਪੰਜਾਬ ), ਤਜਿੰਦਰ ਮਹਿਤਾ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਪਟਿਆਲਾ, ਗੁਰਿੰਦਰ ਸਿੰਘ ਢਿਲੋਂ (ਸਾਬਕਾ ਏ.ਡੀ.ਜੀ.ਪੀ. ਪੰਜਾਬ), ਕਰਨੈਲ ਸਿੰਘ ਡੀ.ਐਸ.ਪੀ. ਪੰਜਾਬ ਪੁਲਿਸ, "ਆਪ" ਆਗੂ ਜਰਨੈਲ ਸਿੰਘ ਮੰਨੂ ਤੇ ਜਗਜੀਤ ਸਿੰਘ ਸੱਗੂ ਚੇਅਰਮੈਨ ਰਾਮਗੜ੍ਹੀਆ ਅਕਾਲ ਜਥੇਬੰਦੀ ਪੰਜਾਬ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ 50 ਦੇ ਕਰੀਬ ਖੂਨ ਦਾਨੀਆਂ ਵਲੋਂ ਖੂਨ ਦਾਨ ਕੀਤਾ ਗਿਆ। ਟਰਸਟ ਵਲੋਂ ਖੂਨ ਦਾਨੀਆਂ ਨੂੰ ਸਨਮਾਨ ਚਿੰਨ੍ਹ ਅਤੇ ਬੂਟੇ ਦੇ ਕੇ ਸਨਮਾਨਤ ਕੀਤਾ ਗਿਆ।
ਇਸ ਮੌਕੇ ਚੇਅਰਮੈਨ ਕਾਕਾ ਸਿੰਘ, ਸੁਰਜੀਤ ਸਿੰਘ ਮਹਿਲ (ਪ੍ਰਧਾਨ), ਕੇਸਰ ਸਿੰਘ (ਸੀਨੀਅਰ ਮੀਤ ਪ੍ਰਧਾਨ), ਕੁਲਦੀਪ ਸਿੰਘ ਚੱਪੜ (ਕੈਸ਼ੀਅਰ), ਜਤਿੰਦਰ ਸਿੰਘ (ਜਨਰਲ ਸਕੱਤਰ), ਹਰਵਿੰਦਰ ਸਿੰਘ ਸਪਾਲ (ਸਹਾਇਕ ਕੈਸ਼ੀਅਰ), ਸੂਰਤੀ ਜੰਡੂ (ਸਟੋਰ ਇੰਚਾਰਜ), ਹਰਬੰਸ ਜੰਡੂ (ਸਟੋਰ ਕੀਪਰ), ਅਮਰੀਕ ਸਿੰਘ (ਐਡਵਾਈਜ਼ਰ), ਜਸਵਿੰਦਰ ਸਿੰਘ, ਸਰਬਜੀਤ ਸਿੰਘ, ਬਲਦੇਵ ਸਿੰਘ (ਸਾਰੇ ਮੈਂਬਰ), ਡਾ. ਅਨਿਲ ਰੂਪਰਾਏ, ਰਮੇਸ਼ ਧੀਮਾਨ (ਮੈਨੇਜਰ), ਰਾਮ ਕਿਸ਼ਨ, ਗੁਰਸ਼ਰਨਜੀਤ ਸਿੰਘ ਤੇ ਅਮਰਜੀਤ ਸਿੰਘ ਸਪਾਲ ਆਦਿ ਹਾਜ਼ਰ ਸਨ।