ਵੈਟਨਰੀ ਯੂਨੀਵਰਸਿਟੀ ਨੇ ਨੌਜਵਾਨ ਔਰਤ ਉਦਮੀ ਨਾਲ ਪਸ਼ੂ ਫ਼ੀਡ ਸੰਬੰਧੀ ਸਮਝੌਤਾ ਕੀਤਾ ਕਲਮਬੰਦ

ਲੁਧਿਆਣਾ 24 ਅਗਸਤ 2024:- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਏ ਐਸ ਕੈਟਲ ਫੀਡਜ਼, ਕੋਟਕਪੂਰਾ (ਫਰੀਦਕੋਟ) ਨਾਲ ਪਸ਼ੂ ਫੀਡ ਬਨਾਉਣ ਦੇ ਖੇਤਰ ਵਿਚ ਇਕ ਸਮਝੌਤਾ ਪੱਤਰ ’ਤੇ ਸਹੀ ਪਾਈ ਹੈ। ਇਕ ਪ੍ਰਭਾਵਸ਼ਾਲੀ ਸਮਾਗਮ ਵਿਚ ਸ. ਕੁਲਤਾਰ ਸਿੰਘ ਸੰਧਵਾਂ, ਸਪੀਕਰ, ਪੰਜਾਬ ਵਿਧਾਨ ਸਭਾ, ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਅਤੇ ਯੂਨੀਵਰਸਿਟੀ ਅਧਿਕਾਰੀਆਂ ਦੀ ਮੌਜੂਦਗੀ ਵਿਚ ਡਾ. ਜਤਿੰਦਰ ਪਾਲ ਸਿੰਘ ਗਿੱਲ, ਨਿਰਦੇਸ਼ਕ ਖੋਜ ਅਤੇ ਸ਼੍ਰੀਮਤੀ ਸੁਖਪ੍ਰੀਤ ਕੌਰ ਨੌਜਵਾਨ ਔਰਤ ਉਦਮੀ ਨੇ ਇਸ ਸਮਝੌਤੇ ਉਪਰ ਦਸਤਖ਼ਤ ਕੀਤੇ।

          ਸ. ਸੰਧਵਾਂ ਨੇ ਇਸ ਗੱਲ ਦਾ ਉਲੇਖ ਕੀਤਾ ਕਿ ਅਜਿਹੀ ਸਾਂਝ ਰਾਸ਼ਟਰੀ ਵਿਕਾਸ ਅਤੇ ਭੋਜਨ ਸੁਰੱਖਿਆ ਯਕੀਨੀ ਬਨਾਉਣ ਵਿਚ ਬਹੁਤ ਅਹਿਮੀਅਤ ਰੱਖਦੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਖੋਜ ਅਤੇ ਉਦਯੋਗ ਵਿਚ ਨੇੜਤਾ ਸਥਾਪਿਤ ਹੁੰਦੀ ਹੈ। ਸਮਝੌਤੇ ਨਾਲ ਪਸ਼ੂ ਫੀਡ ਦੇ ਖੇਤਰ ਵਿਚ ਹੋ ਰਹੇ ਨਵੇਂ ਉਪਰਾਲਿਆਂ ਦਾ ਫਾਇਦਾ ਲੈਣ ਵਿਚ ਮਦਦ ਮਿਲੇਗੀ।

          ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਕਿਹਾ ਕਿ ਇਸ ਸਹਿਮਤੀ ਪੱਤਰ ਨਾਲ ਸਾਨੂੰ ਜ਼ਮੀਨੀ ਹਕੀਕਤਾਂ ਅਤੇ ਚੁਣੌਤੀਆਂ ਸੰਬੰਧੀ ਆਪਣੀ ਖੋਜ ਨੂੰ ਪੁਖ਼ਤਾ ਕਰਕੇ ਅੱਗੇ ਵਧਣ ਦਾ ਹੌਸਲਾ ਮਿਲਦਾ ਹੈ। ਨੌਜਵਾਨ ਉਦਮੀਆਂ ਨੂੰ ਤਕਨਾਲੋਜੀ ਤਬਾਦਲੇ ਨਾਲ ਨਾ ਸਿਰਫ ਪਸ਼ੂ ਭਲਾਈ ਦੇ ਕਾਰਜਾਂ ਵਿਚ ਲਾਭ ਮਿਲੇਗਾ ਬਲਕਿ ਪੰਜਾਬ ਦੇ ਨੌਜਵਾਨਾਂ ਨੂੰ ਨਵੇਂ ਉਦਮ ਸਥਾਪਿਤ ਕਰਨ ਸੰਬੰਧੀ ਪ੍ਰੇਰਣਾ ਵੀ ਮਿਲਦੀ ਹੈ। ਇਕ ਨੌਜਵਾਨ ਔਰਤ ਉਦਮੀ ਨਾਲ ਅਜਿਹਾ ਸਮਝੌਤਾ ਕਰਨ ’ਤੇ ਨਾਰੀ ਸ਼ਕਤੀਕਰਨ ਵਾਲੇ ਪਾਸੇ ਵੀ ਅਸੀਂ ਅੱਗੇ ਵੱਧਦੇ ਹਾਂ।

          ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਇਸ ਭਾਈਵਾਲੇ ਦੇ ਫਾਇਦਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੋਵੇਂ ਧਿਰਾਂ ਫੀਡ ਬਨਾਉਣ ਸੰਬੰਧੀ ਨਵੀਂ ਸੂਝ ਅਤੇ ਖੋਜ ਨੂੰ ਕਿਰਿਆਸ਼ੀਲ ਕਰਨਗੇ। ਇਸ ਨਾਲ ਪ੍ਰਯੋਗਸ਼ਾਲਾ ਵਿਚ ਕੀਤਾ ਕੰਮ ਫਾਰਮਾਂ ਤੱਕ ਪਹੁੰਚਣ ਵਿਚ ਮਦਦ ਮਿਲੇਗੀ।

          ਸ਼੍ਰੀਮਤੀ ਸੁਖਪ੍ਰੀਤ ਕੌਰ ਨੌਜਵਾਨ ਔਰਤ ਉਦਮੀ ਨੇ ਕਿਹਾ ਕਿ ਉਹ ਵੈਟਨਰੀ ਯੂਨੀਵਰਸਿਟੀ ਨਾਲ ਸਾਂਝ ਪਾ ਕੇ ਬਹੁਤ ਪ੍ਰਸੰਨਤਾ ਮਹਿਸੂਸ ਕਰਦੇ ਹਨ। ਇਸ ਸਹਿਮਤੀ ਨਾਲ ਫੀਡ ਉਤਪਾਦਨ ਵਿਚ ਕਵਾਲਿਟੀ ਅਤੇ ਟਿਕਾਊਪਨ ਲਿਆਉਣ ਲਈ ਅਸੀਂ ਅੱਗੇ ਵੱਧ ਸਕਾਂਗੇ।

          ਇਸ ਸਮਝੌਤੇ ਨਾਲ ਅਕਾਦਮਿਕ ਖੋਜ ਅਤੇ ਉਦਯੋਗਿਕ ਮੁਹਾਰਤ ਦਾ ਸੁਮੇਲ ਹੋਇਆ ਹੈ। ਸਮਝੌਤੇ ਅਨੁਸਾਰ ਦੋਨਾਂ ਧਿਰਾਂ ਦਰਮਿਆਨ ਗਿਆਨ ਵਟਾਂਦਰਾ, ਸਲਾਹਕਾਰੀ ਅਤੇ ਫੀਡ ਦੀ ਕਵਾਲਿਟੀ ਅਤੇ ਵਿਕਾਸ ਸੰਬੰਧੀ ਕੰਮ ਕੀਤਾ ਜਾਵੇਗਾ।