
ਸਾਬੀ ਈਸਪੁਰੀ ਦੀ ਬਾਲ ਪੁਸਤਕ "ਖਿਡੌਣੇ " 26 ਨਵੰਬਰ ਐਤਵਾਰ ਨੂੰ ਹੋਵੇਗੀ ਰਿਲੀਜ਼
ਜਸਵਿੰਦਰ ਸਿੰਘ ਹੀਰ ਮਾਹਿਲਪੁਰ ਪੰਜਾਬੀ ਸਾਹਿਤ ਦੀ ਸੇਵਾ ਕਰ ਰਿਹਾ ਸਾਹਿਤਕਾਰ ਸਾਬੀ ਈਸਪੁਰੀ ਲੰਮੇ ਅਰਸੇ ਤੋਂ ਪੰਜਾਬੀ ਸਾਹਿਤ ਤੇ ਪੰਜਾਬੀ ਬਾਲ ਸਾਹਿਤ ਨਾਲ ਜੁੜਿਆ ਹੋਇਆ ਹੈ। ਪੰਜਾਬੀ ਬਾਲ ਸਾਹਿਤ ਨਾਲ ਸਬੰਧਤ ਉਸ ਦੀਆਂ ਗਿਆਰਾਂ ਬਾਲ ਪੁਸਤਕਾਂ ਪਹਿਲਾਂ ਆ ਚੁੱਕੀਆਂ ਹਨ ਤੇ ਹੁਣ ਸਾਬੀ ਈਸਪੁਰੀ ਦੀ ਬਾਰਵੀਂ ਬਾਲ ਪੁਸਤਕ "ਖਿਡੌਣੇ " 26 ਨਵੰਬਰ 2023 ਦਿਨ ਐਤਵਾਰ ਨੂੰ ਰਿਲੀਜ਼ ਕੀਤੀ ਜਾਵੇਗੀ।
ਜਸਵਿੰਦਰ ਸਿੰਘ ਹੀਰ ਮਾਹਿਲਪੁਰ ਪੰਜਾਬੀ ਸਾਹਿਤ ਦੀ ਸੇਵਾ ਕਰ ਰਿਹਾ ਸਾਹਿਤਕਾਰ ਸਾਬੀ ਈਸਪੁਰੀ ਲੰਮੇ ਅਰਸੇ ਤੋਂ ਪੰਜਾਬੀ ਸਾਹਿਤ ਤੇ ਪੰਜਾਬੀ ਬਾਲ ਸਾਹਿਤ ਨਾਲ ਜੁੜਿਆ ਹੋਇਆ ਹੈ। ਪੰਜਾਬੀ ਬਾਲ ਸਾਹਿਤ ਨਾਲ ਸਬੰਧਤ ਉਸ ਦੀਆਂ ਗਿਆਰਾਂ ਬਾਲ ਪੁਸਤਕਾਂ ਪਹਿਲਾਂ ਆ ਚੁੱਕੀਆਂ ਹਨ ਤੇ ਹੁਣ ਸਾਬੀ ਈਸਪੁਰੀ ਦੀ ਬਾਰਵੀਂ ਬਾਲ ਪੁਸਤਕ "ਖਿਡੌਣੇ " 26 ਨਵੰਬਰ 2023 ਦਿਨ ਐਤਵਾਰ ਨੂੰ ਰਿਲੀਜ਼ ਕੀਤੀ ਜਾਵੇਗੀ।ਸਾਬੀ ਈਸਪੁਰੀ ਨੇ ਦੱਸਿਆ ਕਿ ਇਹ ਪੁਸਤਕ ਜਪਾਨੀ ਕਾਵਿ ਵਿਧਾ ਹਾਇਕੂ ਨੂੰ ਮੁੱਖ ਰੱਖ ਕੇ ਲਿਖੀ ਗਈ ਹੈ ਤੇ ਜਪਾਨੀ ਕਾਵਿ ਵਿਧਾ "ਹਾਇਕੂ "ਦੀ ਇਸ ਵੰਨਗੀ ਨੂੰ "ਹਾਇਬਨ " ਕਿਹਾ ਜਾਂਦਾ ਹੈ ਤੇ ਇਸ ਬਾਲ ਪੁਸਤਕ ਨੂੰ "ਤਨੀਸ਼ਾ ਵਿੱਦਿਅਕ ਟਰੱਸਟ" ਈਸਪੁਰ ਵਲੋਂ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਬਾਲ ਪੁਸਤਕ ਨੂੰ ਬਸੰਤ ਸੁਹੇਲ ਪਬਲੀਕੇਸ਼ਨ ਫਗਵਾੜਾ ਵਲੋਂ ਬਹੁਤ ਮਿਹਨਤ ਨਾਲ ਤਿਆਰ ਕੀਤਾ ਗਿਆ ਹੈ। ਇਸ ਲਈ ਸਤਿਕਾਰਯੋਗ ਹਰਮਿੰਦਰ ਸਿੰਘ ਵਿਰਦੀ ਜੀ ਤੇ ਤਨੀਸ਼ਾ ਵਿੱਦਿਅਕ ਟਰੱਸਟ ਈਸਪੁਰ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਸਾਬੀ ਈਸਪੁਰੀ ਨੇ ਕਿਹਾ ਕਿ ਉਹ ਹਮੇਸ਼ਾ ਪੰਜਾਬੀ ਸਾਹਿਤ ਤੇ ਪੰਜਾਬੀ ਬਾਲ ਸਾਹਿਤ ਦੀ ਸੇਵਾ ਇਸੇ ਤਰ੍ਹਾਂ ਕਰਦੇ ਰਹਿਣਗੇ।
