पीएनबी की ओर से मोहाली में प्रधानमंत्री विश्वकर्मा योजना पर सेमिनार

ਐਸ.ਏ.ਐਸ.ਨਗਰ, 22 ਅਗਸਤ, 2024:- ਮੋਹਾਲੀ ਵਿਖੇ ਪੰਜਾਬ ਨੈਸ਼ਨਲ ਬੈਂਕ ਦੇ ਸਰਕਲ ਦਫਤਰ ਵਿਖੇ ਅੱਜ ਪ੍ਰਧਾਨ ਮੰਤਰੀ ਵਿਸ਼ਵਕਰਮਾ ਸਕੀਮ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇੱਕ ਸੈਮੀਨਾਰ ਕਰਵਾਇਆ ਗਿਆ।

ਐਸ.ਏ.ਐਸ.ਨਗਰ, 22 ਅਗਸਤ, 2024:- ਮੋਹਾਲੀ ਵਿਖੇ ਪੰਜਾਬ ਨੈਸ਼ਨਲ ਬੈਂਕ ਦੇ ਸਰਕਲ ਦਫਤਰ ਵਿਖੇ ਅੱਜ ਪ੍ਰਧਾਨ ਮੰਤਰੀ ਵਿਸ਼ਵਕਰਮਾ ਸਕੀਮ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇੱਕ ਸੈਮੀਨਾਰ ਕਰਵਾਇਆ ਗਿਆ।     
     ਇਸ ਸਮਾਗਮ ਦਾ ਆਯੋਜਨ ਐਸ ਐਲ ਬੀ ਸੀ ਪੰਜਾਬ ਵੱਲੋਂ ਸ੍ਰੀ ਆਰ ਕੇ ਮੀਨਾ, ਡਿਪਟੀ ਜਨਰਲ ਮੈਨੇਜਰ (ਡੀਜੀਐਮ) ਐਸ ਐਲ ਬੀ ਸੀ ਪੰਜਾਬ ਦੀ ਅਗਵਾਈ ਹੇਠ ਕੀਤਾ ਗਿਆ। ਇਸ ਸੈਮੀਨਾਰ ਦਾ ਉਦੇਸ਼ ਲੋਕਾਂ ਨੂੰ ਪ੍ਰਧਾਨ ਮੰਤਰੀ ਵਿਸ਼ਵਕਰਮਾ ਸਕੀਮ ਦੇ ਲਾਭਾਂ ਅਤੇ ਮੌਕਿਆਂ ਬਾਰੇ ਜਾਣੂ ਕਰਵਾਉਣਾ ਸੀ।
    ਸੈਮੀਨਾਰ ਵਿੱਚ ਵੱਖ-ਵੱਖ ਬੈਂਕਾਂ ਦੇ ਸ਼ਾਖਾ ਮੁਖੀਆਂ ਅਤੇ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਦੇ ਸੰਭਾਵੀ ਲਾਭਪਾਤਰੀਆਂ ਨੇ ਭਾਗ ਲਿਆ। ਸਮਾਗਮ ਦੌਰਾਨ, ਉਨ੍ਹਾਂ ਨੇ ਆਪਸੀ ਚਰਚਾ ਕੀਤੀ ਕਿ ਇਹ ਸਕੀਮ ਕਾਰੀਗਰਾਂ ਅਤੇ ਰਵਾਇਤੀ ਕਾਮਿਆਂ ਦੀ ਕਿਵੇਂ ਮਦਦ ਕਰ ਸਕਦੀ ਹੈ।
     ਸੈਮੀਨਾਰ ਵਿੱਚ, ਸ੍ਰੀ ਪੰਕਜ ਆਨੰਦ ਡੀ ਜੀ ਐਮ-ਪੀ ਐਨ ਬੀ ਨੇ ਪੀ ਐਨ ਬੀ ਦੀ ਪੀ ਐਨ ਬੀ ਈ-ਵਿਸ਼ਵਕਰਮਾ ‘ਚ ਸ਼ਾਨਦਾਰ ਪਹਿਲਕਦਮੀ ਨੂੰ ਪ੍ਰਦਰਸ਼ਿਤ ਕੀਤਾ, ਜਿਸ ਰਾਹੀਂ ਆਮ ਲੋਕ ਪੀ ਐਨ ਬੀ ਵਿਸ਼ਵਕਰਮਾ ਓਨਲਾਈਨ ਦੇ ਅਧੀਨ, ਸ਼ਾਖਾ ਵਿੱਚ ਜਾਏ ਬਿਨਾਂ ਕਰਜ਼ੇ ਪ੍ਰਾਪਤ ਕਰ ਸਕਦੇ ਹਨ। ਇਸ ਡਿਜੀਟਲ ਯਾਤਰਾ ਦੇ ਜ਼ਰੀਏ, ਰਿਣ ਦੀ ਰਾਸ਼ੀ 5 ਮਿੰਟ ਤੋਂ ਵੀ ਘੱਟ ਸਮੇਂ ਵਿੱਚ ਖਾਤੇ ਵਿੱਚ ਜਮ੍ਹਾਂ ਹੋ ਜਾਂਦੀ ਹੈ।
    ਸੈਮੀਨਾਰ ਨੂੰ ਭਰਪੂਰ ਹੁੰਗਾਰਾ ਮਿਲਿਆ ਅਤੇ ਭਾਗੀਦਾਰਾਂ ਨੇ ਵਡਮੁੱਲੀ ਜਾਣਕਾਰੀ ਅਤੇ ਸਾਂਝੇ ਕੀਤੇ ਅਵਸਰਾਂ ਦੀ ਸ਼ਲਾਘਾ ਕੀਤੀ। ਸੈਮੀਨਾਰ ਦੌਰਾਨ ਆਪਣੀ ਹਾਜ਼ਰੀ ਲਗਾਉਣ ਵਾਲੇ ਪ੍ਰਮੁੱਖ ਭਾਗੀਦਾਰਾਂ ਵਿੱਚ ਸ੍ਰੀ ਪੰਕਜ ਆਨੰਦ, ਸਰਕਲ ਹੈੱਡ ਪੰਜਾਬ ਨੈਸ਼ਨਲ ਬੈਂਕ ਮੋਹਾਲੀ, ਸ੍ਰੀ ਐਮ ਕੇ ਭਾਰਦਵਾਜ, ਚੀਫ ਲੀਡ ਜ਼ਿਲ੍ਹਾ ਮੈਨੇਜਰ (ਐਲ ਡੀ ਐਮ) ਮੋਹਾਲੀ, ਲੈਫਟੀਨੈਂਟ ਕਰਨਲ ਵਿਕਾਸ ਅਰੋੜਾ ਅਤੇ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ (ਐਨ.ਐਸ.ਡੀ.ਸੀ.) ਪੰਜਾਬ ਤੋਂ ਗੁਰਮੀਤ ਸਿੰਘ, ਮਾਈਕਰੋ, ਸਮਾਲ ਐਂਡ ਮੀਡੀਅਮ ਇੰਟਰਪ੍ਰਾਈਜ਼ਜ਼ ਲੁਧਿਆਣਾ ਦੇ ਸਹਾਇਕ ਨਿਰਦੇਸ਼ਕ ਸ੍ਰੀ ਦੀਪਕ ਚੇਚੀ ਅਤੇ ਫੰਕਸ਼ਨਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਮੋਹਾਲੀ ਸ਼੍ਰੀਮਤੀ ਕੰਵਰਪ੍ਰੀਤ ਕੌਰ ਮੌਜੂਦ ਸਨ।