ਮਸ਼ੀਨੀ ਬੁੱਧੀਮਾਨਤਾ ਸਬੰਧੀ ਭਾਸ਼ਾ ਵਿਭਾਗ ਦੀ ਵਿਸ਼ੇਸ਼ ਵਰਕਸ਼ਾਪ 27 ਨੂੰ
ਪਟਿਆਲਾ 22 ਅਗਸਤ - ਮਸ਼ੀਨੀ ਬੁੱਧੀਮਾਨਤਾ ਦੇ ਖੇਤਰ ਵਿੱਚ ਪੰਜਾਬੀ ਭਾਸ਼ਾ ਅਤੇ ਬੋਧ ਦੀ ਸ਼ਮੂਲੀਅਤ ਲਈ ਲੋੜੀਂਦੀ ਤਕਨੀਕੀ ਜਾਣਕਾਰੀ ਅਤੇ ਅਭਿਆਸ ਲਈ ਭਾਸ਼ਾ ਵਿਭਾਗ ਪੰਜਾਬ ਵੱਲੋਂ ਇਸ ਦੇ ਮੁੱਖ ਦਫ਼ਤਰ ਪਟਿਆਲਾ ਵਿਖੇ 27 ਅਗਸਤ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤਕ ਇੱਕ ਰੋਜ਼ਾ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਇਸ ਇੱਕ ਦਿਨਾ ਵਰਕਸ਼ਾਪ ਵਿੱਚ ਵਿਭਾਗ ਦੇ ਪ੍ਰਕਾਸ਼ਨ, ਕੰਪਿਊਟਰ ਅਤੇ ਇਸ ਕਾਰਜ ਨਾਲ ਸਬੰਧਤ ਦੂਸਰੀਆਂ ਸ਼ਾਖਾਵਾਂ ਅਤੇ ਜ਼ਿਲ੍ਹਾ ਭਾਸ਼ਾ ਦਫਤਰਾਂ ਵਿੱਚ ਕੰਮ ਕਰਦੇ ਅਧਿਕਾਰੀ/ਕਰਮਚਾਰੀ ਹਿੱਸਾ ਲੈਣਗੇ।
ਵਿਭਾਗ ਤੋਂ ਬਾਹਰੋਂ ਵੀ ਹਿੱਸਾ ਲੈਣ ਦੇ ਚਾਹਵਾਨ ਭਾਸ਼ਾ ਕਰਮੀ ਵੀ ਸਮਾਂ ਰਹਿੰਦੇ ਵਿਭਾਗ ਦੇ ਸਹਾਇਕ ਨਿਰਦੇਸ਼ਕ (ਏ ਆਈ) ਆਲੋਕ ਚਾਵਲਾ (62398 14217) ਨਾਲ ਸੰਪਰਕ ਕਰ ਸਕਦੇ ਹਨ ਅਤੇ ਉਸ ਦਿਨ ਸਵੇਰੇ 9.30 ਵਜੇ ਤੋਂ ਪਹਿਲਾਂ ਭਾਸ਼ਾ ਭਵਨ ਪਟਿਆਲਾ ਵਿਖੇ ਪਹੁੰਚਣਾ ਯਕੀਨੀ ਬਣਾਇਆ ਜਾਵੇ।