ਸ਼੍ਰੀ. ਰੋੜੀ ਡਿਪਟੀ ਸਪੀਕਰ, ਪੰਜਾਬ ਵਿਧਾਨ ਸਭਾ ਨੇ ਕੀਤਾ ਵੈਟਨਰੀ ਯੂਨੀਵਰਸਿਟੀ ਦਾ ਦੌਰਾ

ਲੁਧਿਆਣਾ 23 ਅਗਸਤ 2024:- ਸ਼੍ਰੀ. ਜੈ ਕ੍ਰਿਸ਼ਨ ਸਿੰਘ ਰੋੜੀ, ਡਿਪਟੀ ਸਪੀਕਰ, ਪੰਜਾਬ ਵਿਧਾਨ ਸਭਾ ਨੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦਾ ਦੌਰਾ ਕੀਤਾ। ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਯੂਨੀਵਰਸਿਟੀ ਦੇ ਡੀਨ, ਡਾਇਰੈਕਟਰਾਂ ਅਤੇ ਫੈਕਲਟੀ ਮੈਂਬਰਾਂ ਨਾਲ ਮੀਟਿੰਗ ਦੌਰਾਨ ਉਨ੍ਹਾਂ ਨੇ ਪਸ਼ੂਧਨ ਦੇ ਖੇਤਰ ਨੂੰ ਉੱਚਾ ਚੁੱਕਣ ਵਿਸ਼ੇਸ਼ ਤੌਰ `ਤੇ ਡੇਅਰੀ ਪਸ਼ੂਆਂ ਨਾਲ ਜੁੜੇ ਵੱਖ-ਵੱਖ ਮੁੱਦਿਆਂ `ਤੇ ਚਰਚਾ ਕੀਤੀ।

ਸ਼੍ਰੀ. ਰੋੜੀ ਨੇ ਡੇਅਰੀ ਪਸ਼ੂਆਂ ਦੇ ਨਸਲ ਸੁਧਾਰ ਲਈ ਆਪਣੀ ਸੋਚ ਪ੍ਰਗਟ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਹੁਸ਼ਿਆਰਪੁਰ ਜ਼ਿ਼ਲ੍ਹੇ ਵਿੱਚ ਜਿਸ ਨਾਲ ਉਹ ਸੰਬੰਧਿਤ ਹਨ ਵਿਖੇ ਪੇਂਡੂ ਲੋਕਾਂ ਦਾ ਮੁੱਖ ਕਿੱਤਾ ਪਸ਼ੂ ਪਾਲਣ ਅਤੇ ਖੇਤੀਬਾੜੀ ਹੈ। ਉਨ੍ਹਾਂ ਯੂਨੀਵਰਸਿਟੀ ਨੂੰ ਉਸ ਖੇਤਰ ਵਿੱਚ ਸਰਗਰਮੀ ਨਾਲ ਜਾਗਰੂਕਤਾ ਅਤੇ ਇਲਾਜ ਕੈਂਪ ਲਗਾਉਣ ਲਈ ਉਤਸ਼ਾਹਿਤ ਕੀਤਾ।
ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਨਸਲ ਸੁਧਾਰ ਲਈ ਚੰਗੀ ਕੁਆਲਿਟੀ ਦੇ ਵੀਰਜ ਦੀ ਵਰਤੋਂ ਅਤੇ ਵਧੀਆ ਪ੍ਰਬੰਧਨ ਅਭਿਆਸ ਮਹੱਤਵਪੂਰਨ ਹਨ। ਡਾ. ਸਿੰਘ ਨੇ ਦੱਸਿਆ ਕਿ ਬਿਹਤਰ ਨਸਲ ਲਈ ਭਰੂਣ ਤਬਾਦਲਾ ਤਕਨੀਕ ਵੀ ਬਹੁਤ ਲਾਹੇਵੰਦ ਹੈ। ਡਾ. ਸਿੰਘ ਨੇ ਉਨ੍ਹਾਂ ਨੂੰ ਯੂਨੀਵਰਸਿਟੀ ਦੇ ਵੱਖ-ਵੱਖ ਅਕਾਦਮਿਕ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੁੱਧ ਦੇ ਵੱਖ-ਵੱਖ ਉਤਪਾਦਾਂ ਰਾਹੀਂ ਦੁੱਧ ਦੇ ਗੁਣਵੱਤਾ ਵਾਧੇ ਬਾਰੇ ਵੀ ਦੱਸਿਆ ਜੋ ਪਸ਼ੂ ਪਾਲਕਾਂ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਵਿੱਚ ਮਦਦ ਕਰ ਸਕਦਾ ਹੈ। ਉਪ-ਕੁਲਪਤੀ ਨੇ ਉਨ੍ਹਾਂ ਨੂੰ ਦੱਸਿਆ ਕਿ ਸਾਡਾ ਮੁੱਖ ਉਦੇਸ਼ ਯੂਨੀਵਰਸਿਟੀ ਦੇ ਕ੍ਰਿਆਤਮਕ ਸਹਿਯੋਗ ਰਾਹੀਂ ਨਵੇਂ ਉੱਦਮੀਆਂ ਨੂੰ ਵਿਕਸਤ ਕਰਨਾ ਹੈ।
ਸ਼੍ਰੀ ਰੋੜੀ ਨੇ ਯੂਨੀਵਰਸਿਟੀ ਦੇ ਡੇਅਰੀ ਫਾਰਮ ਦਾ ਵੀ ਦੌਰਾ ਕੀਤਾ। ਉਨ੍ਹਾਂ ਨੇ ਯੂਨੀਵਰਸਿਟੀ ਦੁਆਰਾ ਤਿਆਰ ਕੀਤੇ, ਅਪਣਾਏ ਅਤੇ ਪ੍ਰਚਾਰੇ ਜਾ ਰਹੇ ਪ੍ਰਬੰਧਨ ਅਭਿਆਸਾਂ ਦੀ ਸ਼ਲਾਘਾ ਕੀਤੀ।