ਕਲੱਬ-21 ਵੱਲੋਂ ਮੈਡੀਕਲ ਕੈਂਪ ਭਲਕੇ, ਕਈ ਰੋਗਾਂ ਦੇ ਮਰੀਜ਼ ਕੀਤੇ ਜਾਣਗੇ ਚੈਕ

ਪਟਿਆਲਾ, 23 ਅਗਸਤ - ਸਮਾਜ ਸੇਵੀ ਸੰਸਥਾ ਕਲੱਬ-21 ਵੱਲੋਂ ਪਾਰਕ ਹਸਪਤਾਲ ਪਟਿਆਲਾ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਕੈਂਪ, 25 ਅਗਸਤ (ਐਤਵਾਰ) ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤਕ, ਐਸ ਡੀ ਕੇ ਐਸ ਭਵਨ, ਰਾਜਪੁਰਾ ਰੋਡ ਪਟਿਆਲਾ ਵਿਖੇ ਲਾਇਆ ਜਾ ਰਿਹਾ ਹੈ।

ਇਸ ਬਾਰੇ ਸਾਂਝੇ ਤੌਰ 'ਤੇ ਜਾਣਕਾਰੀ ਦਿੰਦਿਆਂ ਕਲੱਬ-21 ਦੇ ਚੇਅਰਪਰਸਨ ਸ਼੍ਰੀ ਰਾਜੀਵ ਗਰਗ, ਕਾਰਜਕਾਰੀ ਪ੍ਰਧਾਨ ਡਾ. ਕਮਲ ਬਾਗ਼ੀ ਤੇ ਚੀਫ਼ ਕੋਆਰਡੀਨੇਟਰ ਸ਼੍ਰੀ ਰੰਜੀਵ ਗੋਇਲ ਨੇ ਦੱਸਿਆ ਕਿ ਮਾਹਿਰ ਡਾਕਟਰ ਜਨਰਲ, ਅੱਖਾਂ, ਸ਼ੂਗਰ, ਈ.ਸੀ.ਜੀ, ਗਾਇਨੀ ਅਤੇ ਜੋੜਾਂ ਦੇ ਦਰਦ ਨਾਲ ਸਬੰਧਿਤ ਮਰੀਜ਼ਾਂ ਨੂੰ ਚੈਕ ਕਰਨਗੇ। ਲੋੜਵੰਦ ਮਰੀਜ਼ਾਂ ਨੂੰ ਲੋੜ ਅਨੁਸਾਰ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ। 
ਕੈਂਪ ਵਿੱਚ ਸ਼੍ਰੀ ਜੀ.ਐਸ.ਢਿੱਲੋਂ ਰਿਟਾਇਰਡ ਏ.ਡੀ. ਜੀ.ਪੀ. ਪੰਜਾਬ ਤੇ ਚੇਅਰਪਰਸਨ ਐਕਸ ਸਰਵਿਸਮੈਨ ਸੈੱਲ, ਪੀ.ਪੀ. ਸੀ.ਬੀ. ਤੋਂ ਇਲਾਵਾ ਡਾ. ਸਿਮਰਤ ਢਿੱਲੋਂ ਐਮ ਬੀ ਬੀ ਐੱਸ, ਐਮ.ਡੀ. ਵੀ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕਰਨਗੇ। ਪ੍ਰਬੰਧਕਾਂ ਨੇ ਆਮ ਲੋਕਾਂ ਨੂੰ ਇਸ ਕੈਂਪ ਦਾ ਲਾਭ ਉਠਾਉਣ ਦੀ ਅਪੀਲ ਕੀਤੀ ਹੈ।