
ਪੰਜਾਬ ਯੂਨੀਵਰਸਿਟੀ ਕੈਂਪਸ ਵਿੱਚ ਅਣਅਧਿਕਾਰਤ ਦਾਖ਼ਲੇ ਦੀ ਸਖ਼ਤ ਮਨਾਹੀ ਹੈ
ਚੰਡੀਗੜ੍ਹ, 22 ਅਗਸਤ, 2024:- ਇਹ ਦੇਖਿਆ ਗਿਆ ਹੈ ਕਿ ਆਉਣ ਵਾਲੀਆਂ ਸਟੂਡੈਂਟ ਕੌਂਸਲ ਚੋਣਾਂ ਦੇ ਮੱਦੇਨਜ਼ਰ ਕੁਝ ਸਮਾਜ ਵਿਰੋਧੀ ਅਨਸਰ ਪੰਜਾਬ ਯੂਨੀਵਰਸਿਟੀ ਕੈਂਪਸ ਵਿੱਚ ਅਣਅਧਿਕਾਰਤ ਐਂਟਰੀ ਲੈਣ ਲਈ ਜਾਅਲੀ ਵਾਹਨ ਪਾਰਕਿੰਗ ਸਟਿੱਕਰਾਂ (ਰੰਗਦਾਰ ਪ੍ਰਿੰਟ ਵਾਲੇ ਪੀ.ਯੂ. ਨਾਮ) ਦੀ ਵਰਤੋਂ ਕਰ ਰਹੇ ਹਨ। ਇਹ ਜਾਣਕਾਰੀ ਲਈ ਹੈ
ਚੰਡੀਗੜ੍ਹ, 22 ਅਗਸਤ, 2024:- ਇਹ ਦੇਖਿਆ ਗਿਆ ਹੈ ਕਿ ਆਉਣ ਵਾਲੀਆਂ ਸਟੂਡੈਂਟ ਕੌਂਸਲ ਚੋਣਾਂ ਦੇ ਮੱਦੇਨਜ਼ਰ ਕੁਝ ਸਮਾਜ ਵਿਰੋਧੀ ਅਨਸਰ ਪੰਜਾਬ ਯੂਨੀਵਰਸਿਟੀ ਕੈਂਪਸ ਵਿੱਚ ਅਣਅਧਿਕਾਰਤ ਐਂਟਰੀ ਲੈਣ ਲਈ ਜਾਅਲੀ ਵਾਹਨ ਪਾਰਕਿੰਗ ਸਟਿੱਕਰਾਂ (ਰੰਗਦਾਰ ਪ੍ਰਿੰਟ ਵਾਲੇ ਪੀ.ਯੂ. ਨਾਮ) ਦੀ ਵਰਤੋਂ ਕਰ ਰਹੇ ਹਨ। ਇਹ ਜਾਣਕਾਰੀ ਲਈ ਹੈ ਕਿ ਕੈਂਪਸ ਵਿੱਚ ਬਾਹਰੀ ਵਿਅਕਤੀਆਂ ਦੇ ਆਉਣ ਦੀ ਸਖ਼ਤ ਮਨਾਹੀ ਹੈ ਅਤੇ ਕੋਈ ਵੀ ਵਾਹਨ/ਵਿਅਕਤੀ ਇਸ ਜਾਅਲਸਾਜ਼ੀ ਅਤੇ ਟਰੇਸ ਪਾਸਿੰਗ ਵਿੱਚ ਸ਼ਾਮਲ ਪਾਇਆ ਗਿਆ ਤਾਂ ਕਾਨੂੰਨ ਅਨੁਸਾਰ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਜਾਅਲੀ ਸਟਿੱਕਰ ਨਾਲ ਫੜਿਆ ਗਿਆ ਕੋਈ ਵੀ ਵਾਹਨ ਪੁਲਿਸ ਹਵਾਲੇ ਕੀਤਾ ਜਾਵੇਗਾ।
