ਬੱਚਿਆਂ ਲਈ ਪ੍ਰੇਰਨਾਦਾਇਕ ਪੁਸਤਕ ' ਕੁਦਰਤ ਦੀ ਗੋਦ ਵਿੱਚ ' ਪ੍ਰਿੰ. ਧਰਮਿੰਦਰ ਸ਼ਰਮਾ

ਮਾਹਿਲਪੁਰ - ਪੰਜਾਬੀ ਬਾਲ ਸਾਹਿਤ ਜਗਤ ਵਿੱਚ ਉੱਚੀਆਂ ਤੇ ਸੁੱਚੀਆਂ ਮੰਜ਼ਲਾਂ ਹਾਸਲ ਕਰਨ ਵਾਲੇ ਸਾਹਿਤਕਾਰ ਬਲਜਿੰਦਰ ਮਾਨ ਦੀ ਪੁਸਤਕ 'ਕੁਦਰਤ ਦੀ ਗੋਦ ਵਿੱਚ' ਬੱਚਿਆਂ ਲਈ ਪ੍ਰੇਰਨਾਦਾਇਕ ਅਤੇ ਸਿੱਖਿਆਦਾਇਕ ਹੈ l ਇਹ ਵਿਚਾਰ ਇੱਕ ਵਿਚਾਰ ਗੋਸ਼ਟੀ ਨੂੰ ਸੰਬੋਧਨ ਕਰਦਿਆਂ ਸਰਕਾਰੀ ਸੈਕੰਡਰੀ ਸਕੂਲ ਨਸਰਾਲਾ ਦੇ ਪ੍ਰਿੰ. ਧਰਮਿੰਦਰ ਸ਼ਰਮਾ ਨੇ ਕਰੂੰਬਲਾਂ ਭਵਨ ਮਾਹਿਲਪੁਰ ਵਿੱਚ ਆਖੇ l

ਮਾਹਿਲਪੁਰ - ਪੰਜਾਬੀ ਬਾਲ ਸਾਹਿਤ ਜਗਤ ਵਿੱਚ ਉੱਚੀਆਂ ਤੇ ਸੁੱਚੀਆਂ ਮੰਜ਼ਲਾਂ ਹਾਸਲ ਕਰਨ ਵਾਲੇ ਸਾਹਿਤਕਾਰ ਬਲਜਿੰਦਰ ਮਾਨ ਦੀ ਪੁਸਤਕ 'ਕੁਦਰਤ ਦੀ ਗੋਦ ਵਿੱਚ' ਬੱਚਿਆਂ ਲਈ ਪ੍ਰੇਰਨਾਦਾਇਕ ਅਤੇ ਸਿੱਖਿਆਦਾਇਕ ਹੈ l ਇਹ ਵਿਚਾਰ ਇੱਕ ਵਿਚਾਰ ਗੋਸ਼ਟੀ ਨੂੰ ਸੰਬੋਧਨ ਕਰਦਿਆਂ ਸਰਕਾਰੀ ਸੈਕੰਡਰੀ ਸਕੂਲ ਨਸਰਾਲਾ ਦੇ ਪ੍ਰਿੰ. ਧਰਮਿੰਦਰ ਸ਼ਰਮਾ ਨੇ ਕਰੂੰਬਲਾਂ ਭਵਨ ਮਾਹਿਲਪੁਰ ਵਿੱਚ ਆਖੇ l ਉਹਨਾਂ ਅੱਗੇ ਕਿਹਾ ਕਿ ਬਲਜਿੰਦਰ ਮਾਨ ਦੀ ਸਿਰਜਣਾ ਵਿੱਚੋਂ ਸਾਡੀ ਵਿਰਾਸਤ ਅਤੇ ਅਮੀਰ ਕਦਰਾਂ ਕੀਮਤਾਂ ਦੀ ਮਹਿਕ ਆਉਂਦੀ ਹੈ l ਇਸ ਲਈ ਇਹ ਪੁਸਤਕ ਹਰ ਸਕੂਲ ਦੀ ਲਾਇਬਰੇਰੀ ਵਿੱਚ ਪੁੱਜੇ ਅਤੇ ਅਧਿਆਪਕਾਂ ਨੂੰ ਇਹ ਪੁਸਤਕ ਬੱਚਿਆਂ ਹੱਥ ਜ਼ਰੂਰ ਦੇਣੀ ਚਾਹੀਦੀ ਹੈ l ਅਜਿਹੀਆਂ ਪੁਸਤਕਾਂ ਬੱਚਿਆਂ ਦੀ ਸ਼ਖਸ਼ੀਅਤ ਦੇ ਨਿਰਮਾਣ ਵਿੱਚ ਅਹਿਮ ਯੋਗਦਾਨ ਪਾਉਂਦੀਆਂ ਹਨ l ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਸਹਾਇਕ ਸਬ ਇੰਸਪੈਕਟਰ ਤਜਿੰਦਰ ਕੌਰ,ਮਨੋਹਰ ਚੰਦ,ਬੱਗਾ ਸਿੰਘ ਆਰਟਿਸਟ, ਚੈਂਚਲ ਸਿੰਘ ਬੈਂਸ ਅਤੇ ਮੈਡਮ ਵੀਨਾ ਨੇ ਕਿਹਾ ਕਿ ਸਾਡੇ ਜੀਵਨ ਨੂੰ ਸ਼ਿੰਗਾਰਨ ਤੇ ਸੰਵਾਰਨ ਵਿੱਚ ਪੁਸਤਕਾਂ ਦੀ ਅਹਿਮ ਭੂਮਿਕਾ ਹੈ l ਇਸ ਲਈ ਵਿਦਿਆਰਥੀਆਂ ਨੂੰ ਸਿਲੇਬਸ ਤੋਂ ਇਲਾਵਾ ਪੁਸਤਕਾਂ ਵੀ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਹਨ l ਪੁਸਤਕ ਕੁਦਰਤ ਦੀ ਗੋਦ ਜਿੱਥੇ ਪੂਰੇ ਭਾਰਤ ਦੇ ਦਰਸ਼ਨ ਕਰਾਉਂਦੀ ਹੈ ਉੱਥੇ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਅਹਿਮ ਸਥਾਨਾਂ ਬਾਰੇ ਜਾਣਕਾਰੀ ਵੀ ਪ੍ਰਦਾਨ ਕਰਦੀ ਹੈ। ਮੰਚ ਸੰਚਾਲਨ ਕਰਦਿਆਂ ਸੁਖਮਨ ਸਿੰਘ ਨੇ ਕਿਹਾ ਕਿ ਇਹ ਪੁਸਤਕ ਸਾਨੂੰ ਕੁਦਰਤ ਨਾਲ ਇੱਕ ਮਿੱਕ ਹੋਣਾ ਸਿਖਾਉਂਦੀ ਹੈ। 
         ਇਸ ਮੌਕੇ ਪੁਸਤਕ ਦੇ ਲੇਖਕ ਬਲਜਿੰਦਰ ਮਾਨ ਨੇ ਆਪਣੇ ਜੀਵਨ ਦੀਆਂ ਯਾਤਰਾਵਾਂ ਦੀਆਂ ਅਹਿਮ ਘਟਨਾਵਾਂ ਸਾਂਝੀਆਂ ਕਰਦਿਆਂ ਕਿਹਾ ਕਿ ਜਿਹੜਾ ਮਨੁੱਖ ਜਿਆਦਾ ਯਾਤਰਾਵਾਂ ਕਰਦਾ ਹੈ ਉਹ ਗਿਆਨ ਵਿਗਿਆਨ ਅਤੇ ਕੁਦਰਤ ਬਾਰੇ ਬਹੁਤ ਸਾਰੇ ਤਜਰਬੇ ਇਕੱਤਰ ਕਰ ਲੈਂਦਾ ਹੈ ਜੋ ਉਸਨੂੰ ਜੀਵਨ ਵਿੱਚ ਸਫਲਤਾ ਦੀਆਂ ਪੌੜੀਆਂ ਚੜ੍ਨ ਵਿੱਚ ਸਹਾਇਕ ਸਿੱਧ ਹੁੰਦੇ ਹਨ। ਇਸ ਮੌਕੇ ਰਘਵੀਰ ਸਿੰਘ ਕਲੋਆ, ਹਰਵੀਰ ਮਾਨ, ਪ੍ਰਿੰ. ਮਨਜੀਤ ਕੌਰ, ਨਿਧੀ ਅਮਨ ਸਹੋਤਾ, ਪਵਨ ਸਕਰੂਲੀ, ਮਨਜਿੰਦਰ ਸਿੰਘ, ਹਰਮਨਪ੍ਰੀਤ ਕੌਰ ਸਮੇਤ ਬੱਚੇ ਅਤੇ ਸਾਹਿਤ ਪ੍ਰੇਮੀ ਸ਼ਾਮਿਲ ਹੋਏ l ਸਭ ਦਾ ਧੰਨਵਾਦ ਕੁਲਦੀਪ ਕੌਰ ਬੈਂਸ ਵੱਲੋਂ ਕੀਤਾ ਗਿਆ।