ਯੂ.ਆਈ.ਏ.ਐਮ.ਐਸ. ਨੇ ਪੰਜਾਬ ਯੂਨੀਵਰਸਿਟੀ ਵਿੱਚ ਸਵੈ-ਇੱਛਾ ਨਾਲ ਖੂਨ ਦਾਨ ਅਤੇ ਅੰਗ ਦਾਨ ਸਨਕਲਪ ਡ੍ਰਾਈਵ ਦਾ ਆਯੋਜਨ ਕੀਤਾ
ਚੰਡੀਗੜ੍ਹ, 21 ਅਗਸਤ 2024:- ਯੂਨੀਵਰਸਿਟੀ ਇੰਸਟੀਟਿਊਟ ਆਫ ਐਪਲਾਈਡ ਮੈਨੇਜਮੈਂਟ ਸਾਇੰਸਿਜ (ਯੂ.ਆਈ.ਏ.ਐਮ.ਐਸ.) ਨੇ ਰੋਟਰੀ ਕਲੱਬ ਚੰਡੀਗੜ੍ਹ ਮਿਡਟਾਊਨ ਦੇ ਸਹਿਯੋਗ ਨਾਲ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਕੇਂਦਰ ਵਿਖੇ ਸਵੈ-ਇੱਛਾ ਨਾਲ ਖੂਨ ਦਾਨ ਅਤੇ ਅੰਗ ਦਾਨ ਸਨਕਲਪ ਡ੍ਰਾਈਵ ਦਾ ਆਯੋਜਨ ਕੀਤਾ।

ਇਸ ਡ੍ਰਾਈਵ ਲਈ ਟੀਮ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀ.ਜੀ.ਆਈ.ਐਮ.ਈ.ਆਰ.), ਚੰਡੀਗੜ੍ਹ ਦੇ ਬਲੱਡ ਟਰਾਂਸਫਿਊਜਨ ਮੈਡੀਸਿਨ ਵਿਭਾਗ, ਪਲਾਸਟਿਕ ਸਰਜਰੀ ਵਿਭਾਗ ਅਤੇ ਖੇਤਰੀ ਅੰਗ ਅਤੇ ਟਿਸ਼ੂ ਟਰਾਂਸਪਲਾਂਟ ਸੰਗਠਨ (ROTTO) ਤੋਂ ਆਈ ਸੀ। ਪੀ.ਜੀ.ਆਈ.ਐਮ.ਈ.ਆਰ. ਦੇ ਮੈਡੀਕਲ ਸੁਪਰਡੈਂਟ ਪ੍ਰੋ. ਵਿਪਿਨ ਕੌਸ਼ਲ ਅਤੇ ਰੋਟਟੋ ਦੀ ਸਲਾਹਕਾਰ ਸਰੀਯੂ ਜੀ ਇਸ ਮੌਕੇ ਤੇ ਹਾਜ਼ਰ ਹੋਏ ਅਤੇ ਇਸ ਮਹਾਨ ਉੱਦਮ ਵਿੱਚ ਯੋਗਦਾਨ ਪਾਉਣ ਲਈ ਸਾਰੇ ਦਾਨੀ ਧੰਨਵਾਦ ਕੀਤਾ। ਪ੍ਰੋ. ਮੋਨਿਕਾ ਅਗਰਵਾਲ, ਡਾਇਰੈਕਟਰ ਯੂ.ਆਈ.ਏ.ਐਮ.ਐਸ., ਨੇ ਵਿਦਿਆਰਥੀਆਂ ਨੂੰ ਇਸ ਮਹਾਨ ਕਾਰਜ ਲਈ ਅੱਗੇ ਆਉਣ ਲਈ ਪ੍ਰੇਰਿਤ ਕੀਤਾ।
ਡ੍ਰਾਈਵ ਦੌਰਾਨ 36 ਯੂਨਿਟ ਖੂਨ ਇਕੱਠਾ ਕੀਤਾ ਗਿਆ। ਅੰਗ ਦਾਨ (ਚਮੜੀ ਦਾਨ ਸਮੇਤ) ਲਈ 36 ਵਿਦਿਆਰਥੀਆਂ ਨੇ ਸਨਕਲਪ ਪੱਤਰ 'ਤੇ ਦਸਤਖ਼ਤ ਕੀਤੇ।
ਵਿਦਿਆਰਥੀਆਂ ਵਲੋਂ ਅੰਗ ਦਾਨ ਲਈ ਸਨਕਲਪ ਕਰਨ ਦੇ ਮਹੱਤਵ, ਯੋਗਤਾ ਅਤੇ ਲਾਭਾਂ ਬਾਰੇ ਵਧੇਰੇ ਜਾਣਕਾਰੀ ਦੀ ਬਹੁਤ ਜ਼ਿਆਦਾ ਮੰਗ ਦਿੱਸੀ ਗਈ। ਰੋਟਟੋ ਦੀ ਟੀਮ ਨੇ ਅੰਗ ਦਾਨ ਨਾਲ ਜੁੜੀਆਂ ਗਲਤ ਫਹਿਮੀਆਂ ਨੂੰ ਦੂਰ ਕਰਨ ਲਈ ਖਾਸ ਤੌਰ 'ਤੇ ਇਕ ਜਾਗਰੂਕਤਾ ਸੈਸ਼ਨ ਰੱਖਿਆ। ਇਸ ਸਮਾਰੋਹ ਦਾ ਸੰਜੋਰਨ ਯੂ.ਆਈ.ਏ.ਐਮ.ਐਸ. ਦੀ ਸਹਾਇਕ ਪ੍ਰੋਫੈਸਰ ਡਾ. ਮੰਜੁਸ਼ਰੀ ਸ਼ਰਮਾ ਨੇ ਕੀਤਾ।