
ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਵੱਲੋਂ ਮਾਤਾ ਜਸਵੀਰ ਕੌਰ ਨੂੰ ਸ਼ਰਧਾਂਜਲੀ ਭੇਂਟ
ਮਾਹਿਲਪੁਰ -ਉੱਘੇ ਖੇਡ ਪ੍ਰਮੋਟਰ ਅਤੇ ਹਰਮਨ ਪਿਆਰੇ ਆਗੂ ਸਵਰਗਵਾਸੀ ਮੇਜਰ ਸਿੰਘ ਮੌਜੀ ਦੀ ਧਰਮ ਪਤਨੀ ਬੀਬੀ ਜਸਵੀਰ ਕੌਰ ਸ਼ਿਕਾਗੋ (ਅਮਰੀਕਾ) ਵਿੱਚ ਕੁਝ ਦਿਨ ਪਹਿਲਾਂ ਸਦੀਵੀ ਵਿਛੋੜਾ ਦੇ ਗਏ। ਉਹ ਆਪਣੇ ਸਪੁੱਤਰ ਮੁਖਤਿਆਰ ਸਿੰਘ ਹੈਪੀ ਅਤੇ ਬਰਿੰਦਰ ਸਿੰਘ ਹੀਰ ਪਾਸ ਰਹਿ ਰਹੇ ਸਨ।
ਮਾਹਿਲਪੁਰ -ਉੱਘੇ ਖੇਡ ਪ੍ਰਮੋਟਰ ਅਤੇ ਹਰਮਨ ਪਿਆਰੇ ਆਗੂ ਸਵਰਗਵਾਸੀ ਮੇਜਰ ਸਿੰਘ ਮੌਜੀ ਦੀ ਧਰਮ ਪਤਨੀ ਬੀਬੀ ਜਸਵੀਰ ਕੌਰ ਸ਼ਿਕਾਗੋ (ਅਮਰੀਕਾ) ਵਿੱਚ ਕੁਝ ਦਿਨ ਪਹਿਲਾਂ ਸਦੀਵੀ ਵਿਛੋੜਾ ਦੇ ਗਏ। ਉਹ ਆਪਣੇ ਸਪੁੱਤਰ ਮੁਖਤਿਆਰ ਸਿੰਘ ਹੈਪੀ ਅਤੇ ਬਰਿੰਦਰ ਸਿੰਘ ਹੀਰ ਪਾਸ ਰਹਿ ਰਹੇ ਸਨ। ਉਹਨਾਂ ਦੀ ਯਾਦ ਵਿੱਚ ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਮਾਹਿਲਪੁਰ ਵੱਲੋਂ ਪ੍ਰਧਾਨ ਕੁਲਵੰਤ ਸਿੰਘ ਸੰਘਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੱਕ ਸ਼ੋਕ ਸਭਾ ਦਾ ਆਯੋਜਨ ਕੀਤਾ ਗਿਆ।
ਜਿਸ ਵਿਚ ਐਸ ਪੀ ਸਵਿੰਦਰਜੀਤ ਸਿੰਘ ਬੈਂਸ, ਮਾਸਟਰ ਬਨਿੰਦਰ ਸਿੰਘ, ਰੋਸ਼ਨਜੀਤ ਸਿੰਘ ਪਨਾਮ, ਮਾਸਟਰ ਅੱਛਰ ਕੁਮਾਰ ਜੋਸ਼ੀ, ਪ੍ਰਿੰ. ਪਰਵਿੰਦਰ ਸਿੰਘ, ਬਲਜਿੰਦਰ ਮਾਨ, ਪਰਮਪ੍ਰੀਤ ਕੈਂਡੋਵਾਲ, ਡਾ. ਰਾਜ ਕੁਮਾਰ ਸਮੇਤ ਐਗਜੈਕਟਿਵ ਮੈਂਬਰ ਸ਼ਾਮਿਲ ਹੋਏ l ਉਹਨਾਂ ਮਾਤਾ ਜੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਆਖਿਆ ਕਿ ਮਾਤਾ ਜੀ ਦਾ ਸਾਰਾ ਪਰਿਵਾਰ ਹੀ ਸਮਾਜ ਸੇਵਾ ਨੂੰ ਸਮਰਪਿਤ ਹੈ। ਉਹਨਾਂ ਬੜੀ ਮਿਹਨਤ ਅਤੇ ਇਮਾਨਦਾਰੀ ਨਾਲ ਅਮਰੀਕਾ ਵਿੱਚ ਵੀ ਆਪਣੀਆਂ ਸ਼ਾਨਦਾਰ ਪੈੜਾਂ ਪਾਈਆਂ l ਉਹਨਾਂ ਅੱਗੇ ਕਿਹਾ ਕਿ ਮਾਤਾ ਜਸਵੀਰ ਕੌਰ ਸਮੁੱਚੇ ਸਮਾਜ ਲਈ ਇੱਕ ਚਾਨਣ ਮੁਨਾਰਾ ਸਨ। ਇਸ ਮੌਕੇ ਦੋ ਮਿੰਟ ਦਾ ਮੌਨ ਵੀ ਰੱਖਿਆ ਗਿਆ।
