ਆਯੁਰਵੈਦਿਕ ਡਿਸਪੈਂਸਰੀ ਵਿੱਚ ਦਵਾਈਆਂ ਦੀ ਘਾਟ
ਐਸ ਏ ਐਸ ਨਗਰ, 21 ਅਗਸਤ - ਸਥਾਨਕ ਉਦਯੋਗਿਕ ਖੇਤਰ ਫੇਜ਼ 7 ਵਿੱਚ ਸਥਿਤ ਈ. ਐਸ. ਆਈ. ਵਿੱਚ ਚਲਦੀ ਆਯੁਰਵੈਦਿਕ ਡਿਸਪੈਂਸਰੀ ਵਿੱਚ ਦਵਾਈਆਂ ਨਾ ਮਿਲਣ ਕਾਰਨ ਡਿਸਪੈਂਸਰੀ ਵਿੱਚ ਇਲਾਜ ਕਰਵਾਉਣ ਅਤੇ ਦਵਾਈਆਂ ਲੈਣ ਆਉਣ ਵਾਲੇ ਮਰੀਜਾਂ ਨੂੰ ਕਾਫੀ ਪ੍ਰੇਸ਼ਾਨ ਹੋਣਾ ਪੈਂਦਾ ਹੈ।

ਮਰੀਜਾਂ ਦਾ ਕਹਿਣਾ ਹੈ ਕਿ ਇਸ ਡਿਸਪੈਂਸਰੀ ਵਿੱਚ ਪਿਛਲੇ ਤਿੰਨ ਸਾਲ ਤੋਂ ਕੋਈ ਦਵਾਈ ਹੀ ਨਹੀਂ ਆਈ। ਦਵਾਈਆਂ ਨਾ ਮਿਲਣ ਕਾਰਨ ਨਿਰਾਸ਼ ਹੋਏ ਮਰੀਜਾਂ ਨੇ ਦੱਸਿਆ ਕਿ ਇਕ ਪਾਸੇ ਤਾਂ ਸਰਕਾਰ ਆਯੁਰਵੈਦਿਕ ਦਵਾਈਆਂ ਵਰਤਣ ਦੀ ਸਲਾਹ ਦਿੰਦੀ ਹੈ, ਪਰ ਦੂਜੇ ਪਾਸੇ ਇਸ ਡਿਸਪੈਂਸਰੀ ਵਿੱਚ ਪਿਛਲੇ ਤਿੰਨ ਸਾਲ ਤੋਂ ਕੋਈ ਦਵਾਈ ਹੀ ਨਹੀਂ ਭੇਜੀ ਗਈ, ਜਿਸ ਕਾਰਨ ਸਰਕਾਰ ਦੀ ਕਾਰਗੁਜਾਰੀ ਤੇ ਸਵਾਲ ਉਠਦੇ ਹਨ।
ਉਹਨਾਂ ਕਿਹਾ ਕਿ ਸਰਕਾਰ ਅਸਲ ਵਿੱਚ ਇਥੇ ਦਵਾਈਆਂ ਨਾ ਭੇਜ ਕੇ ਗਰੀਬ ਲੋਕਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਮਹਿੰਗਾ ਇਲਾਜ ਕਰਵਾਉਣ ਲਈ ਮਜਬੂਰ ਕਰ ਰਹੀ ਹੈ। ਉਹਨਾਂ ਮੰਗ ਕੀਤੀ ਕਿ ਇਸ ਡਿਸਪੈਂਸਰੀ ਵਿੱਚ ਤੁਰੰਤ ਦਵਾਈਆਂ ਭੇਜੀਆਂ ਜਾਣ।