ਜੀਰਕਪੁਰ ਦੇ ਹੋਟਲ ਤੇ ਹਮਲੇ ਦਾ ਮੁੱਖ ਮੁਲਜਮ ਕਾਬੂ
ਜ਼ੀਰਕਪੁਰ, 21 ਅਗਸਤ - ਪਿਛਲੇ ਮਹੀਨੇ ਜ਼ੀਰਕਪੁਰ ਅੰਬਾਲਾ ਰੋਡ ਸਥਿਤ ਹੋਟਲ ਤੇ ਹਮਲੇ ਦੇ ਮਾਮਲੇ ਵਿੱਚ ਪੁਲੀਸ ਨੇ ਇਸ ਹਮਲੇ ਦੇ ਮੁੱਖ ਮੁਲਜਮ ਨੂੰ ਕਾਬੂ ਕੀਤਾ ਹੈ। ਪੁਲੀਸ ਵਲੋਂ ਇਸ ਮਾਮਲੇ ਵਿੱਚ ਹੁਣ ਤੱਕ 12 ਵਿਅਕਤੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ।

ਜੀਰਕਪੁਰ ਦੇ ਡੀ ਐਸ ਪੀ ਜਸਪਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਇੱਕ ਗੁਪਤ ਸੂਚਨਾ ਦੇ ਅਧਾਰ ਤੇ ਜ਼ੀਰਕਪੁਰ ਦੇ ਇਕ ਫਲੈਟ ਦੇ ਇਸ ਹਮਲੇ ਦੇ ਮੁੱਖ ਮੁਲਜਮ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸ ਵਿਅਕਤੀ ਦਾ ਨਾਮ ਸਾਹਿਲ ਠਾਕੁਰ ਦੱਸਿਆ ਜਾ ਰਿਹਾ ਤੇ ਇਹ ਆਪਣੇ ਦੋਸਤ ਦੇ ਇੱਕ ਫਲੈਟ ਵਿੱਚ ਰਹਿ ਰਿਹਾ ਸੀ। ਡੀ ਐਸ ਪੀ ਦੱਸਿਆ ਕਿ ਇਸ ਕੇਸ ਸਬੰਧੀ ਤਫਸੀਸ਼ ਜਾਰੀ ਹੈ ਤੇ ਇਹਨਾਂ ਦੇ ਹੋਰ ਪਿਛਲੇ ਰਿਕਾਰਡ ਵੀ ਖੰਗਾਲੇ ਜਾ ਰਹੇ ਹਨ ਜਿਸ ਨਾਲ ਹੋਰ ਖੁਲਾਸੇ ਹੋਣ ਦੀ ਉਮੀਦ ਹੈ।