ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਵਿਖੇ ਰੱਖੜੀ ਦਾ ਤਿਉਹਾਰ ਮਨਾਇਆ।

ਨਵਾਂਸ਼ਹਿਰ - ਰੈੱਡ ਕਰਾਸ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਨਵਾਂਸ਼ਹਿਰ ਵਿਖੇ ‘ਰੱਖੜੀ’ ਦਾ ਤਿਉਹਾਰ ਪਰਜਾ ਪਿਤਾ ਬ੍ਰਹਮਕੁਮਾਰੀਜ ਈਸ਼ਵਰੀਏ ਵਿਸ਼ਵ ਵਿਦਿਆਲਿਆ ਨਵਾਂਸ਼ਹਿਰ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਦਿਵਸ ਦੀ ਪ੍ਰਧਾਨਗੀ ਪ੍ਰੋਜੈਕਟ ਡਾਇਰੈਕਟਰ ਚਮਨ ਸਿੰਘ ਜੀ ਨੇ ਕੀਤੀ। ਇਸ ਮੌਕੇ ਤੇ ਵਿਦਿਆਲਿਆ ਦੀ ਮੁੱਖੀ ਬ੍ਰਹਮਕੁਮਾਰੀ ਮਨਜੀਤ ਦੀਦੀ ਨੇ ਮੈਡੀਟੇਸ਼ਨ ਧਿਆਨ ਲਗਾਉਣ ਦੀ ਵਿਧੀ ਦਸਦਿਆਂ ਰੱਖੜੀ ਦਾ ਮਹੱਤਵ ਅੱਜ ਦੇ ਸੰਦਰਭ ਵਿੱਚ ਦੱਸਿਆ ਕਿ ਇਹ ਦੋ ਧਾਗੇ ਪਿਆਰ ਅਤੇ ਬੁਰਾਈ ਤੋਂ ਦੂਰ ਰਹਿਣ ਦਾ ਸੰਦੇਸ਼ ਦਿੰਦੇ ਹਨ।

ਉਨਾ ਨੇ ਕੁੱਝ ਧਿਆਨ ਦੀਆਂ ਕਿਰਿਆਵਾਂ ਨੂੰ ਅਮਲੀ ਤੌਰ ਤੇ ਕਰਕੇ ਵਿਖਾਇਆ। ਸਮੂਹ ਇਕਤਰਤਾ ਨੂੰ ਵੀ ਅਭਿਆਸ ਕਰਵਾਇਆ। ਉਨਾ ਨੇ ਮਰੀਜਾਂ ਨੂੰ ਸੰਦੇਸ਼ ਦਿੱਤਾ ਕਿ ਨਸ਼ਾ ਬਹੁਤ ਹੀ ਬੁਰੀ ਆਦਤ ਹੈ। ਧਿਆਨ ਲਗਾਉਣ ਨਾਲ ਤੁਹਾਨੂੰ ਲਾਭ ਮਿਲੇਗਾ। ਉਨਾ ਨੇ ਸਮੂਹ ਸਟਾਫ ਅਤੇ ਮਰੀਜਾਂ ਦੇ ਗੁੱਟਾਂ ਤੇ ਰੱਖੜੀ ਸਜਾਈ। ਅਤੇ ਵਾਅਦਾ ਕੀਤਾ ਜੋ ਸਮੱਸਿਆਵਾਂ ਹਨ, ਉਹ ਆਪਣੀਆਂ ਭੈਣਾਂ ਨੂੰ ਦੇ ਦੇਣ। ਇਸ ਮੌਕੇ ਤੇ ਬ੍ਰਹਮਕੁਮਾਰੀ ਖੁਸ਼ਬੂ ਦੀਦੀ ਨੇ ਵੀ ਬ੍ਰਹਮਕੁਮਾਰੀਜ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ, ਕਿ 195 ਦੇਸ਼ਾ ਵਿੱਚ ਅਧਿਆਮਕ ਦੀ ਵਿਦਿਆ  ਦਿੱਤੀ ਜਾ ਰਹੀ ਹੈ। 
ਇਸ ਮੌਕੇ ਤੇ ਸ.ਚਮਨ ਸਿੰਘ(ਪ੍ਰੋਜੈਕਟ ਡਾਇਰੈਕਟਰ) ਨੇ ਮਹਿਮਾਂਨਾ ਦਾ ਸਵਾਗਤ ਕਰਦਿਆ ਕਿਹਾ ਕਿ ਰੱਖੜੀ ਤਿਉਹਾਰ ਇਤਿਹਾਸ, ਮਿਥਿਹਾਸ ਨਾਲ ਜੁੜਿਆ ਹੋਇਆ ਹੈ। ਭਾਰਤ ਲੰਬਾ ਸਮਾਂ ਗੁਲਾਮ ਰਿਹਾ ਅਤੇ ਔਰਤਾਂ ਨੂੰ ਵੀ ਮੁਸੀਬਤਾਂ ਝਲਣੀਆਂ ਪਈਆ। ਅੱਜ ਵੀ ਔਰਤਾ ਨਾਲ ਛੇੜ ਖਾਨੀ, ਜਬਰ-ਜਨਾਹ ਲਿੰਗ ਤੌਰ ਤੇ ਅੰਤਰ ਦੇਖਣ ਨੂੰ ਮਿਲਦਾ ਹੈ। ਭਾਂਵੇ ਸੰਵਿਧਾਨਕ ਤੌਰ ਤੇ ਸਖਤ ਕਾਨੂੰਨ ਬਣੇ ਅਤੇ ਔਰਤਾਂ ਉਚਿਆ ਅਹੁਦਿਆ  ਤੇ ਵੀ ਬਿਰਾਜਮਾਨ ਵੀ ਹਨ। ਉਨਾ ਨੇ ਨੌਵੇਂ ਪਾਤਸ਼ਾਹ ਨਾਲ ਰੱਖੜੀ ਦਾ ਸਬੰਧ ਜੋੜਦਿਆ ਬਾਬਾ ਬਕਾਲਾ ਸ਼ਹਿਰ ਤੇ ਗੂਰੂ ਲਾਧੋ ਹੈ, ਘਟਨਾ ਬਾਰੇ ਵੀ ਜਾਣਕਾਰੀ ਦਿੱਤੀ। 
ਅੰਤ ਵਿੱਚ ਸਭ ਦਾ ਬਹੁਤ ਧੰਨਵਾਦ ਕੀਤਾ। ਇਸ ਮੌਕੇ ਤੇ ਬੀ.ਕੇ. ਸ਼ਰਮਾ ਭਾਈ ਜੀ, ਰੋਹਿਤ ਭਾਈ ਜੀ, ਮਨਜੀਤ ਸਿੰਘ, ਬਲਜੀਤ ਕੁਮਾਰ, ਹਰਪ੍ਰੀਤ ਕੌਰ, ਕਮਲਜੀਤ ਕੌਰ, ਜਸਵਿੰਦਰ ਕੌਰ, ਕਮਲਾ ਰਾਣੀ , ਕੇਂਦਰ ਵਿਖੇ ਦਾਖਿਲ ਮਰੀਜ ਅਤੇ ਵਾਸਦੇਵ ਪਰਦੇਸੀ, ਦੇਸ ਰਾਜ ਬਾਲੀ ਵੀ ਵਿਸ਼ੇਸ਼ ਤੌਰ ਤੇ ਪਹੁੰਜੇ।