
ਨਸ਼ਾ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ : ਸ਼੍ਰੀ ਚਮਨ ਸਿੰਘ
ਨਵਾਂਸ਼ਹਿਰ - ਰੈੱਡ ਕਰਾਸ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਨਵਾਂਸ਼ਹਿਰ ਵਲੋਂ ਸਰਕਾਰੀ ਸੀਨੀ.ਸੈਕੰਡਰੀ ਸਕੂਲ, ਖਾਨਖਾਨਾ (ਸ.ਭ.ਸ ਨਗਰ) ਵਿਖੇ “ ਨਸ਼ਾ ਮੁਕਤ ਭਾਰਤ ਅਭਿਆਨ “ ਤਹਿਤ ਜਾਗਰੂਕਤਾ ਕੈਂਪ ਲਗਾਇਆ ਗਿਆ । ਜਿਸ ਦੀ ਪ੍ਰਧਾਨਗੀ ਮਿਸ. ਰਵੀਨਾ(ਅਧਿਆਪਕ) ਜੀ ਨੇ ਕੀਤੀ।
ਨਵਾਂਸ਼ਹਿਰ - ਰੈੱਡ ਕਰਾਸ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਨਵਾਂਸ਼ਹਿਰ ਵਲੋਂ ਸਰਕਾਰੀ ਸੀਨੀ.ਸੈਕੰਡਰੀ ਸਕੂਲ, ਖਾਨਖਾਨਾ (ਸ.ਭ.ਸ ਨਗਰ) ਵਿਖੇ “ ਨਸ਼ਾ ਮੁਕਤ ਭਾਰਤ ਅਭਿਆਨ “ ਤਹਿਤ ਜਾਗਰੂਕਤਾ ਕੈਂਪ ਲਗਾਇਆ ਗਿਆ । ਜਿਸ ਦੀ ਪ੍ਰਧਾਨਗੀ ਮਿਸ. ਰਵੀਨਾ(ਅਧਿਆਪਕ) ਜੀ ਨੇ ਕੀਤੀ।
ਇਸ ਮੋਕੇ ਤੇ ਪ੍ਰੋਜੈਕਟ ਡਇਰੈਕਟਰ ਸ਼੍ਰੀ ਚਮਨ ਸਿੰਘ ਜੀ ਨੇ ਇਕੱਠ ਨੂੰ ਸੰਬੋਧਨ ਹੁੰਦਿਆਂ ਦੱਸਿਆ ਕਿ “ਨਸ਼ਾ ਮੁਕਤ ਭਾਰਤ ਅਭਿਆਨ” ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ ਗਿਆ ਹੈ। ਸਭ ਤੋਂ ਪਹਿਲਾਂ ਉਹਨਾਂ ਨੇ ਰੈੱਡ ਕਰਾਸ ਦੀ ਸਥਾਪਨਾ ਬਾਰੇ ਦੱਸਿਆ । ਉਸ ਦੇ ਬਾਅਦ ਉਹਨਾਂ ਵਲੋਂ ਰੈੱਡ ਕਰਾਸ ਸੰਸਥਾ ਦੇ ਪਹਿਲੇ ਪ੍ਰਵਰਤਕ ਭਾਈ ਘੱਨਈਆ ਜੀ ਬਾਰੇ ਵੀ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਦੁਸ਼ਮਣਾ ਦੇ ਫੌਜੀਆਂ ਨੂੰ ਪਾਣੀ ਪਿਲਾ ਕੇ ਮਨੁੱਖਤਾ ਦੀ ਸੇਵਾ ਦੀ ਸੱਚੀ ਮਿਸਾਲ ਪੈਦਾ ਕੀਤੀ ਸੀ । ਅੱਜ ਪੰਜਾਬ ਦੇ ਨੌਜਵਾਨ ਬੁਰੀ ਤਰਾਂ ਨਸ਼ਿਆਂ ਦੇ ਜੰਜਾਲ ਵਿਚ ਫਸੇ ਹੋਏ ਹਨ, ਜਦਕਿ ਪੰਜਾਬ ਦਾ ਇਤਿਹਾਸ ਇਸ ਤਰ੍ਹਾਂ ਦਾ ਨਹੀਂ ਹੈ ।
ਉਹਨਾਂ ਨੇ ਪੰਜਾਬ ਦੀ ਧਰਤੀ ਨੇ ਹਮੇਸ਼ਾ ਹੀ ਸੂਰਵੀਰ ਯੋਧਿਆਂ ਨੂੰ ਜਨਮ ਦਿੱਤਾ ਹੈ ਪ੍ਰੰਤੂ ਕੁਝ ਲੋਕ ਆਪਣੇ ਫਾਇਦਿਆਂ ਲਈ ਨੌਜਵਾਨਾਂ ਨੂੰ ਨਸ਼ਿਆਂ ਦੇ ਰਾਹ ਤੇ ਪਾ ਰਹੇ ਹਨ ਅਤੇ ਪੰਜਾਬ ਦਾ ਭਵਿੱਖ ਖਤਰੇ ਵਿਚ ਪਾ ਰਹੇ ਹਨ| ਨਸ਼ਿਆਂ ਕਾਰਨ ਨੌਜਵਾਨ ਬਹੁਤ ਸਾਰੀਆਂ ਬਿਮਾਰੀਆਂ ਜਿਵੇਂ ਕਾਲਾ ਪੀਲੀਆ, ਏਡਜ਼, ਮਾਨਸਿਕ ਰੋਗ, ਨਪੁੰਸਕਤਾ ਆਦਿ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ | ਉਹਨਾਂ ਨੇ ਕਿਹਾ ਕਿ ਨਸ਼ਾ ਇਕ ਮਾਨਸਿਕ ਬਿਮਾਰੀ ਹੈ |
3ਸਾਨੂੰ ਆਪਣੀ ਖੁਰਾਕ ਦਾ ਧਿਆਨ ਰੱਖਣਾ ਚਾਹੀਦਾ ਹੈ | ਸੰਤੁਲਿਤ ਆਹਾਰ ਨਾਲ ਸ਼ਰੀਰ ਨੂੰ ਤੰਦੁਰਸਤ ਰੱਖੋ ਜਿਸ ਨਾਲ ਮਨ ਵੀ ਠੀਕ ਰਹੇਗਾ ਅਤੇ ਆਪਣੇ ਆਪ ਨੂੰ ਸੂਰਵੀਰਾਂ ਅਤੇ ਯੋਧਿਆਂ ਦੀਆਂ ਜੀਵਨੀਆਂ ਪੜ੍ਹਕੇ ਉਨਾਂ ਤੋਂ ਸੇਧ ਲੈਂਦੇ ਹੋਏ ਆਦਰਸ਼ਕ ਜੀਵਨ ਜਿਓਣਾ ਚਾਹੀਦਾ ਹੈ | ਉਹਨਾਂ ਨੇ ਕਿਹਾ ਕਿ ਨੌਜਵਾਨ ਸਮਾਜ ਅਤੇ ਦੇਸ਼ ਦੇ ਵਿਕਾਸ ਵਿਚ ਨੌਜਵਾਨ ਦੀ ਸ਼ਕਤੀ ਦਾ ਅਹਿਮ ਯੋਗਦਾਨ ਹੈ । ਅਸੀ ਆਪਣਾ ਜੀਵਨ ਨਸ਼ਿਆ ਵਿੱਚ ਖਰਾਬ ਨਾ ਕਰਕੇ ਦੇਸ਼ ਦੇ ਵਿਕਾਸ ਵਿੱਚ ਵੱਧ ਤੋ ਵੱਧ ਹਿੱਸਾ ਪਾਈਏ ਅਤੇ ਦੇਸ਼ ਨੂੰ ਤਬਦੀਲੀ ਦੇ ਰਾਹ ਤੇ ਪਾਈਏ ।
ਸੈਮੀਨਾਰ ਵਿਚ ਸੰਬੋਧਨ ਹੁੰਦਿਆਂ ਸ਼੍ਰੀ ਪ੍ਰਵੇਸ਼ ਕੁਮਾਰ ਨੇ ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਦੇ ਸਬੰਧੀ ਵਿਚ ਜਾਣਕਾਰੀ ਦਿੱਤੀ ਕਿ ਅਸੀਂ ਨਸ਼ੇ ਦੇ ਆਦੀ ਵਿਅਕਤੀਆਂ ਦਾ ਇਲਾਜ਼ ਬਿਲਕੁੱਲ ਮੁਫ਼ਤ ਕਰਦੇ ਹਾਂ ਅਤੇ ਉਨਾਂ ਨਾਲ ਕਿਸੇ ਪ੍ਰਕਾਰ ਦੀ ਕੁੱਟਮਾਰ ਨਹੀਂ ਕੀਤੀ ਜਾਂਦੀ ਅਤੇ ਹਰ ਤਰਾਂ ਦਾ ਪਰਿਵਾਰਿਕ ਮਾਹੌਲ ਦਿੰਦੇ ਹੋਏ ਨਸ਼ਿਆਂ ਤੋਂ ਦੂਰ ਰਹਿਣ ਅਤੇ ਨਸ਼ੇ ਨੂੰ ਤਿਆਗਣ ਲਈ ਹਰ ਤਰਾਂ ਨਾਲ ਪ੍ਰੇਰਿਤ ਕੀਤਾ ਜਾਂਦਾ ਹੈ। ਕੋਈ ਵੀ ਵਿਅਕਤੀ ਕੇਂਦਰ ਵਿਚ ਸਵੈ ਇੱਛਾ ਨਾਲ ਕੇਂਦਰ ਵਿਚ ਆ ਕੇ ਇਕ ਮਹੀਨੇ ਲਈ ਦਾਖਿਲ ਰਹਿ ਕੇ ਆਪਣਾ ਨਸ਼ਾ ਤਿਆਗ ਸਕਦਾ ਹੈ |
ਇਸ ਮੌਕੇ ਤੇ ਮਿਸ ਰਵੀਨਾ(ਅਧਿਆਪਕ) ਰੈੱਡ ਕਰਾਸ ਟੀਮ ਦਾ ਧੰਨਵਾਦ ਵੀ ਕੀਤਾ ਉਨਾ ਨੇ ਕਿਹਾ ਸਾਨੂੰ ਰੈੱਡ ਕਰਾਸ ਟੀਮ ਵਲੋਂ ਦਿੱਤੇ ਗਏ ਸੁਝਾਵਾਂ ਨੂੰ ਆਪਣੀ ਜਿੰਦਗੀ ਵਿੱਚ ਅਪਨਾਉਣਾ ਚਾਹੀਦਾ ਹੈ ਤਾਂ ਜੋ ਅਸੀ ਨਸ਼ਿਆ ਵਰਗੀਆਂ ਭੈੜੀਆਂ ਬੁਰਾਈਆਂ ਤੋਂ ਬਚ ਸਕੀਏ । ਇਸ ਮੌਕੇ ਤੇ ਮਨਦੀਪ ਕੌਰ, ਜਸਪ੍ਰੀਤ ਕੌਰ, ਸਰਬਜੀਤ ਕੌਰ, ਸੰਤੋਸ਼ ਕੁਮਾਰੀ , ਆਰਤੀ ਗੌੜ, ਪੂਨਮ ਰਾਣੀ, ਸੰਦੀਪ ਕੁਮਾਰ, ਸੰਜੂ ਅਤੇ ਵਿਦਿਆਰਥੀ ਮੌਜੂਦ ਸਨ ।
