ਸੁਰਿੰਦਰ ਨਿੱਝਰ ਤੇ ਵਿਧਾਇਕ ਪਠਾਣਮਾਜਰਾ ਨੇ ਧੂਰੀ ਦੇ ਕੈਂਪ 'ਚ ਪਰਿਵਾਰ ਨੂੰ ਦਿੱਤੀ 13 ਲੱਖ ਦੀ ਮਦਦਤ

ਪਟਿਆਲਾ, ਸਨੌਰ - ਪਟਿਆਲਾ ਦੇ ਰਹਿਣ ਵਾਲੇ ਬਿਕਰਮਜੀਤ ਸਿੰਘ ਤੇ ਉਹਨਾਂ ਦੀ ਪਤਨੀ ਮਨਪ੍ਰੀਤ ਕੌਰ, ਜਿਨਾਂ ਦਾ 11 ਮਹੀਨਿਆਂ ਦਾ ਬੱਚਾ ਭਿਆਨਕ ਰੋਗ ਤੋਂ ਪੀੜਿਤ ਹੈ ਤੇ ਜਿਸ ਦਾ ਸਰੀਰਕ ਵਿਕਾਸ ਨਾ ਹੋਣ ਕਰਕੇ 16 ਕਰੋੜ ਰੁਪਏ ਦੇ ਅਮਰੀਕਾ ਤੋਂ ਲੱਗਣ ਵਾਲੇ ਇੰਜੈਕਸ਼ਨ ਨਾਲ ਉਸ ਦਾ ਜੀਵਨ ਉਸਨੂੰ ਮਿਲ ਸਕਦਾ ਹੈ, ਨੇ ਆਰਥਿਕ ਪੱਖ ਤੋਂ ਅਸਮਰਥ ਹੋਣ ਕਰਕੇ ਬੱਚੇ ਦੇ ਇਲਾਜ ਲਈ ਗੁਹਾਰ ਲਗਾਈ ਹੈ। ਉਘੇ ਸਮਾਜ ਸੇਵੀ ਤੇ ਮਹਾਦਾਨੀ ਸੁਰਿੰਦਰ ਸਿੰਘ ਨਿਝਰ ਅਤੇ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਇਸ ਰੋਗ ਨਾਲ ਪੀੜਿਤ ਬੱਚੇ ਦੇ ਮਾਤਾ-ਪਿਤਾ ਨੂੰ ਧੂਰੀ ਦੇ ਕੈਂਪ ਦੌਰਾਨ ਮਿਲੇ ਤਾਂ ਉਨ੍ਹਾਂ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਉਹ ਹਰ ਤਰ੍ਹਾਂ ਦੀ ਮਦਦ ਕਰਨਗੇ।

ਇਸ  ਤਹਿਤ ਅੱਜ ਐਨ ਆਰ ਆਈ ਤੇ ਉਘੇ ਸਮਾਜ ਸੇਵੀ ਸੁਰਿੰਦਰ ਨਿਝਰ ਵੱਲੋਂ 12 ਲੱਖ ਰੁਪਏ ਅਤੇ ਪਠਾਣਮਾਜਰਾ ਟਰੱਸਟ ਵੱਲੋਂ ਇੱਕ ਲੱਖ ਰੁਪਏ ਦਾ ਚੈੱਕ ਉਨ੍ਹਾਂ ਦੀ ਟੀਮ ਦੇ ਮਲਕੀਤ ਸਿੰਘ ਖਜੂਰਲਾ
ਅਤੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਵੱਲੋਂ ਉਸ ਬੱਚੇ ਦੇ ਇਲਾਜਲਈ  ਪਰਿਵਾਰ ਨੂੰ  ਸੌਂਪ ਦਿੱਤਾ ਗਿਆ ਹੈ। ਇਸ ਮੌਕੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ  ਕਿਹਾ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਹੋਰ ਵੀ ਐਨ ਆਰ ਆਈ ਭਰਾਵਾਂ ਨੂੰ ਇਸ ਬੱਚੇ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਇਸ ਮਾਸੂਮ ਬੱਚੇ ਦੀ ਜਾਨ ਬਚਾਈ ਜਾ ਸਕੇ ।  ਉਨ੍ਹਾਂ ਕਿਹਾ ਕਿ ਉੱਘੇ ਸਮਾਜ ਸੇਵੀ ਸੁਰਿੰਦਰ ਸਿੰਘ ਨਿਝਰ ਨੇ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਲਈ ਦਰਿਆ ਦਿਲੀ ਦਿਖਾਈ ਹੈ। ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ । 
ਇਸ ਮੌਕੇ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ, ਸੁਰਿੰਦਰ ਨਿਝਰ ਦੀ ਸੇਵਾ ਟੀਮ ਦੇ ਮੁੱਖੀ ਮਲਕੀਤ ਸਿੰਘ ਖਜੂਰਲਾ, ਹਰਜਸ਼ਨ ਸਿੰਘ ਪਠਾਨਮਾਜਰਾ, ਪ੍ਰਗਟ ਸਿੰਘ ਰੱਤਾਖੇੜਾ , ਅਮਰ ਸੰਘੇੜਾ, ਗੌਰਵ ਬੱਬਾ, ਸਾਜਨ ਢਿੱਲੋਂ, ਚੇਅਰਮੈਨ ਹਰਪ੍ਰੀਤ ਚੱਠਾ, ਕੁਲਵਿੰਦਰ ਸਿੰਘ ਮਰਦਾਪੁਰ, ਸੁਖਪ੍ਰੀਤ ਸਿੰਘ, ਨਿਕ ਸੰਧੂ , ਬਲਜੀਤ ਸਿੰਘ ਝੂੰਗੀਆਂ ਬੂਟਾ ਸਿੰਘ ਨੇ ਬੱਚੇ ਦੇ ਪਿਤਾ ਕਰਮਜੀਤ ਸਿੰਘ ਮੌਜੂਦ ਸਨ।