ਡਾ. ਅੰਬੇਡਕਰ ਮਿਸ਼ਨ ਪੰਜਾਬ (ਰਜਿ.), ਸੈਕਟਰ - 69, ਮੁਹਾਲੀ ਵੱਲੋਂ 78ਵਾਂ ਆਜ਼ਾਦੀ ਦਿਵਸ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ

ਮੁਹਾਲੀ :- ਡਾ. ਅੰਬੇਡਕਰ ਮਿਸ਼ਨ ਪੰਜਾਬ (ਰਜਿ.), ਸੈਕਟਰ - 69, ਮੁਹਾਲੀ ਵੱਲੋਂ 78ਵਾਂ ਆਜ਼ਾਦੀ ਦਿਵਸ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਸਰਦਾਰ ਪ੍ਰੀਤਮ ਸਿੰਘ ਭੋਪਾਲ ,ਰਿਟਾਇਰਡ ਡੀ.ਪੀ.ਆਈ. ਪੰਜਾਬ ਨੇ ਰਾਸ਼ਟਰੀ ਝੰਡਾ ਲਹਿਰਾਉਣ ਤੋਂ ਬਾਅਦ ਦੇਸ਼ ਦੀ ਆਜ਼ਾਦੀ ਲਈ ਜਾਨਾਂ ਵਾਰਨ ਵਾਲੇ ਬਹਾਦਰ ਯੋਧਿਆਂ ਨੂੰ ਯਾਦ ਕੀਤਾ ਅਤੇ ਉਹਨਾਂ ਦੀ ਸੋਚ ਦਾ ਦੇਸ਼ ਸਿਰਜਣ ਦਾ ਜ਼ਿਕਰ ਕੀਤਾ।

ਮੁਹਾਲੀ :- ਡਾ. ਅੰਬੇਡਕਰ ਮਿਸ਼ਨ ਪੰਜਾਬ (ਰਜਿ.), ਸੈਕਟਰ - 69, ਮੁਹਾਲੀ ਵੱਲੋਂ 78ਵਾਂ ਆਜ਼ਾਦੀ ਦਿਵਸ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਸਰਦਾਰ ਪ੍ਰੀਤਮ ਸਿੰਘ ਭੋਪਾਲ ,ਰਿਟਾਇਰਡ ਡੀ.ਪੀ.ਆਈ. ਪੰਜਾਬ ਨੇ ਰਾਸ਼ਟਰੀ ਝੰਡਾ ਲਹਿਰਾਉਣ ਤੋਂ ਬਾਅਦ ਦੇਸ਼ ਦੀ ਆਜ਼ਾਦੀ ਲਈ ਜਾਨਾਂ ਵਾਰਨ ਵਾਲੇ ਬਹਾਦਰ ਯੋਧਿਆਂ ਨੂੰ ਯਾਦ ਕੀਤਾ ਅਤੇ ਉਹਨਾਂ ਦੀ ਸੋਚ ਦਾ ਦੇਸ਼ ਸਿਰਜਣ ਦਾ ਜ਼ਿਕਰ ਕੀਤਾ। ਮਿਸ਼ਨ ਦੇ ਪ੍ਰਧਾਨ ਡਾਕਟਰ ਜਗਤਾਰ ਸਿੰਘ ਆਈ.ਆਰ.ਐਸ (ਰਿਟਾ.) ਨੇ ਆਜ਼ਾਦੀ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ।
ਇਸ ਮੌਕੇ ਸੰਸਥਾ ਦੇ ਸਰਪ੍ਰਸਤ ਸਰਦਾਰ ਕੁਲਵੰਤ ਸਿੰਘ, ਸਲਾਹਕਾਰ ਸ੍ਰੀ ਪਿ੍ਥੀ ਚੰਦ (ਰਿਟਾ.)ਆਈ.ਏ.ਐਸ. ਮੀਤ ਪ੍ਰਧਾਨ ਸਿਕੰਦਰ ਸਿੰਘ ਧਮੋਟ ,ਕੈਸ਼ੀਅਰ ਹਰੀ ਰਾਮ, ਸਮਾਜ ਸੇਵੀ ਸੁਖਦੀਪ ਸਿੰਘ , ਬਲਵੰਤ ਸਿੰਘ ਅਤੇ ਹੋਰ ਮੈਂਬਰ ਵੀ ਹਾਜ਼ਰ ਸਨ।