ਬਜ਼ੁਰਗਾਂ, ਬੱਚਿਆਂ ਅਤੇ ਬਿਮਾਰ ਸ਼ਰਧਾਲੂਆਂ ਦੀ ਸਹੂਲਤ ਲਈ ਵਾਹਨਾਂ ਦੀ ਮੁਫ਼ਤ ਸੇਵਾ ਦਾ ਪ੍ਰਬੰਧ ਕੀਤਾ ਗਿਆ ਹੈ- ਮੰਦਰ ਅਧਿਕਾਰੀ ਧਰਮਪਾਲ ਨੇਗੀ।
ਨਵਾਂਸ਼ਹਿਰ - ਮੰਦਰ ਦੇ ਅਧਿਕਾਰੀ ਧਰਮਪਾਲ ਨੇਗੀ ਨੇ ਇਹ ਜਾਣਕਾਰੀ ਦਿੱਤੀ ਦਿਓਟ ਸਿੱਧ ਗੁਫਾ ਸ਼੍ਰੀ ਸਿੱਧ ਬਾਬਾ ਬਾਲਕਨਾਥ ਵਿਖੇ ਚੈਤਰ ਮਹੀਨੇ ਦਾ ਮੇਲਾ ਸ਼ਾਂਤੀਪੂਰਵਕ ਚੱਲ ਰਿਹਾ ਹੈ। ਬਾਬਾ ਜੀ ਦੀ ਪਵਿੱਤਰ ਗੁਫਾ ਦੇ ਦਰਸ਼ਨਾਂ ਲਈ ਦੇਸ਼ ਭਰ ਤੋਂ ਬਾਬਾ ਜੀ ਦੇ ਸ਼ਰਧਾਲੂ ਹਰ ਰੋਜ਼ ਆਉਂਦੇ ਹਨ।ਮੰਦਰ ਅਧਿਕਾਰੀ ਧਰਮਪਾਲ ਨੇਗੀ ਨੇ ਦੱਸਿਆ ਕਿ 30 ਮਾਰਚ ਨੂੰ ਬਾਬਾ ਜੀ ਦੇ ਸ਼ਰਧਾਲੂਆਂ ਨੇ ਗੁਫਾ ਵਿਖੇ ਕੁੱਲ 1959261/- ਰੁਪਏ ਦੀ ਰਾਸ਼ੀ ਭੇਟ ਕੀਤੀ ਸੀ। ਜਿਸ ਵਿੱਚ 1268699/- ਰੁਪਏ ਭੇਟਾ ਰਾਸ਼ੀ ਅਤੇ ਦਾਨ ਰਾਸ਼ੀ 690562 ਰੁਪਏ ਹੈ।

ਇਸੇ ਤਰ੍ਹਾਂ ਚਾਂਦੀ 218 ਗ੍ਰਾਮ 940 ਮਿਲੀਗ੍ਰਾਮ ਅਤੇ ਸੋਨਾ 3 ਗ੍ਰਾਮ 700 ਮਿਲੀਗ੍ਰਾਮ ਵੀ ਸ਼ਰਧਾਲੂਆਂ ਵੱਲੋਂ ਭੇਟ ਕੀਤਾ ਗਿਆ।
ਦਿਉਟ ਸਿੱਧ ਗੁਫ਼ਾ'ਤੇ ਆਉਣ ਵਾਲੇ ਬਜ਼ੁਰਗਾਂ, ਬੱਚਿਆਂ ਅਤੇ ਬਿਮਾਰ ਸ਼ਰਧਾਲੂਆਂ ਦੀ ਸਹੂਲਤ ਲਈ ਵਾਹਨਾਂ ਦੀ ਮੁਫਤ ਸੇਵਾ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਵਾਹਨ ਸ਼ਰਧਾਲੂਆਂ ਦੀ ਸੇਵਾ ਲਈ 24 ਘੰਟੇ ਮੰਦਰ ਪਰਿਸਰ ਵਿੱਚ ਮੌਜੂਦ ਰਹਿਣਗੇ। ਹੰਗਾਮੀ ਹਾਲਾਤਾਂ ਨਾਲ ਨਜਿੱਠਣ ਲਈ 24 ਘੰਟੇ ਐਂਬੂਲੈਂਸ ਅਤੇ ਫਾਇਰ ਵਿਭਾਗ ਦੀਆਂ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਗੱਡੀਆਂ 24 ਘੰਟੇ ਮੰਦਰ ਪਰਿਸਰ ਵਿੱਚ ਉਪਲਬਧ ਰਹਿਣਗੀਆਂ। ਪ੍ਰਸ਼ਾਸਨ ਵੱਲੋਂ ਚੈਤਰ ਮੇਲਿਆਂ ਦੌਰਾਨ ਦੀਪਮਾਲਾ ਕਰਨ ਵਾਲੀਆਂ ਸੰਗਤਾਂ ਲਈ ਸਿਹਤ ਸਹੂਲਤਾਂ, ਪਾਣੀ ਦੀ ਸਹੂਲਤ, ਭੋਜਨ ਅਤੇ ਬਿਜਲੀ ਆਦਿ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਬਾਬਾ ਬਾਲਕ ਨਾਥ ਮੰਦਿਰ ਦੇਵਤਸਿੱਧ ਪੂਰੀ ਤਰ੍ਹਾਂ ਆਨਲਾਈਨ ਹੋ ਗਿਆ ਹੈ, ਜਿਸ ਵਿਚ ਸ਼ਰਧਾਲੂ ਘਰ ਬੈਠੇ ਹੀ ਮੰਦਰ ਨਾਲ ਸਬੰਧਤ ਸਾਰੀਆਂ ਸਹੂਲਤਾਂ ਅਤੇ ਪ੍ਰਬੰਧਾਂ ਦਾ ਲਾਭ ਅਤੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।