ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸੰਬੰਧ ਵਿੱਚ ਗੜਸ਼ੰਕਰ ਚ ਸ਼ੋਭਾ ਯਾਤਰਾ 24 ਨੂੰ

ਗੜਸ਼ੰਕਰ, 18 ਅਗਸਤ - ਸ਼੍ਰੀ ਕ੍ਰਿਸ਼ਨ ਜਨਮਸ਼ਟਮੀ ਦੇ ਸੰਬੰਧ ਵਿੱਚ ਸ੍ਰੀ ਸਨਾਤਨ ਧਰਮ ਸਭਾ ਮੰਦਰ ਵੱਲੋਂ ਹਰ ਸਾਲ ਆਯੋਜਿਤ ਕੀਤੇ ਜਾਣ ਵਾਲੀ ਸ਼ੋਭਾ ਯਾਤਰਾ ਇਸ ਵਰੇ 24 ਅਗਸਤ ਦਿਨ ਸ਼ਨੀਵਾਰ ਨੂੰ ਆਯੋਜਿਤ ਕੀਤੀ ਜਾ ਰਹੀ ਹੈ।

ਗੜਸ਼ੰਕਰ, 18 ਅਗਸਤ - ਸ਼੍ਰੀ ਕ੍ਰਿਸ਼ਨ ਜਨਮਸ਼ਟਮੀ ਦੇ ਸੰਬੰਧ ਵਿੱਚ ਸ੍ਰੀ ਸਨਾਤਨ ਧਰਮ ਸਭਾ ਮੰਦਰ ਵੱਲੋਂ ਹਰ ਸਾਲ ਆਯੋਜਿਤ ਕੀਤੇ ਜਾਣ ਵਾਲੀ ਸ਼ੋਭਾ ਯਾਤਰਾ ਇਸ ਵਰੇ  24 ਅਗਸਤ  ਦਿਨ ਸ਼ਨੀਵਾਰ  ਨੂੰ ਆਯੋਜਿਤ ਕੀਤੀ ਜਾ ਰਹੀ ਹੈ।
ਪ੍ਰਬੰਧਕੀ ਕਮੇਟੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸ੍ਰੀ ਸਨਾਤਨ ਧਰਮ ਯੁਵਾ ਮੰਡਲ ਨਾਲ ਜੁੜੇ ਸੇਵਾਦਾਰਾਂ ਵੱਲੋਂ ਇਹ ਯਾਤਰਾ ਸ਼ਾਮ 4 ਵਜੇ ਸ੍ਰੀ ਸਨਾਤਨ ਧਰਮ ਸਭਾ ਮੰਦਰ ਗੜਸ਼ੰਕਰ ਤੋਂ ਆਰੰਭ ਕਰਵਾਈ ਜਾਵੇਗੀ ਜੋ ਕਿ ਸ਼ਹਿਰ ਦੀ ਪਰਿਕਰਮਾ ਕਰਦੇ ਹੋਏ ਮੁੜ ਸ਼ੁਰੂਆਤੀ ਸਥਾਨ ਤੇ ਪਹੁੰਚੇਗੀ।
ਸਮੂਹ ਪ੍ਰਭੂ ਭਗਤਾਂ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਨਾਲ ਜੁੜੀ ਹੋਈ ਸੰਗਤ ਨੂੰ ਇਸ ਮੌਕੇ ਪਹੁੰਚਣ ਦੇ ਅਪੀਲ ਕਰਦੇ ਹੋਏ ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਕਿ ਬੀਤੇ ਕੱਲ ਤੋਂ ਹਰ ਰੋਜ਼ ਪ੍ਰਭਾਤ ਫੇਰੀਆਂ ਦਾ ਆਯੋਜਨ ਕੀਤਾ ਗਿਆ, ਉਹਨਾਂ ਸਮੂਹ ਸ਼ਰਧਾਲੂਆਂ ਨੂੰ ਇਹਨਾਂ ਪ੍ਰਭਾਤਫੇਰੀਆਂ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਵੀ ਕੀਤੀ।